ਜਦੋਂ ਪੰਜਾਬੀਆਂ ਵਿੱਚ ਵਿਦੇਸ਼ ਵਿੱਚ ਪੱਕੇ ਹੋਣ ਦਾ ਰੁਝਾਨ ਮੁੱਖ ਰੁਝਾਨ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਜੰਮਪਲ ਕੁਲਵਿੰਦਰ ਸਿੰਘ ਪਿਛਲੇ ਇੱਕ ਦਹਾਕੇ ਤੋਂ ਸਿੰਘਾਪੁਰ ਵਿੱਚ ਰਹਿ ਰਿਹਾ ਹੈ।
ਕੁਲਵਿੰਦਰ ਸਿੰਘ ਨੇ ਸਿੰਘਾਪੁਰ ਵਰਗੇ ਵਿਕਸਤ ਮੁਲਕ ਵਿੱਚ 1.20 ਲੱਖ ਪ੍ਰਤੀ ਮਹੀਨਾ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਵਤਨ ਵਾਪਸੀ ਦਾ ਫ਼ੈਸਲਾ ਕੀਤਾ ਹੈ। ਕੁਲਵਿੰਦਰ ਸਿੰਘ ਨੇ ਪਿੰਡ ਵਿੱਚ ਆਪਣੇ ਫਾਰਮ ਤੇ ਬੇਰਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ। ਕੁਲਵਿੰਦਰ ਆਪਣੇ ਖੇਤ ਦੀ ਪੈਦਾਵਾਰ ਖ਼ੁਦ ਸ਼ਹਿਰ ਵਿੱਚ ਰੇਹੜੀ ਲਾ ਕੇ ਵੇਚਦਾ ਹੈ। ਪੰਜਾਬ ਵਿੱਚ ਆਮ ਤੌਰ ਤੇ ਕਿਸਾਨ ਇਸ ਤਰਾਂ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ।
ਕੁਲਵਿੰਦਰ ਦਾ ਕਹਿਣਾ ਹੈ ਕਿ ਉਹ ਸਟਾਲ ਤੇ ਆਪਣੇ ਪ੍ਰੋਡਕਟ ਵੇਚ ਕੇ ਸਿੰਘਾਪੁਰ ਨਾਲ਼ੋਂ ਜ਼ਿਆਦਾ ਕਮਾ ਰਿਹਾ ਹੈ ਤਾਂ ਸ਼ਰਮ ਕਿਸ ਗੱਲ ਦੀ। ਕੁਲਵਿੰਦਰ ਇਸ ਗੱਲ ਲਈ ਆਸਵੰਦ ਹੈ ਕਿ ਜੇ ਪੰਜਾਬ ਦੇ ਹੋਰ ਕਿਸਾਨ ਵੀ ਇਸ ਤਰਾਂ ਕਰਨ ਲੱਗ ਜਾਣ ਤਾਂ ਵਿਦੇਸ਼ ਜਾਣ ਦੀ ਜ਼ਰੂਰਤ ਹੀ ਨਹੀਂ ਰਹੇਗੀ।
ਹੇਠਲੀ ਵੀਡੀਓ ਵਿੱਚ ਕੁਲਵਿੰਦਰ ਸਿੰਘ ਨਾਲ ਉਸਦੇ ਇਸ ਨਿਵੇਕਲੇ ਫ਼ੈਸਲੇ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ ਹੈ:-

ਮਿੱਟੀ ਦੇ ਮੋਹ ਨੇ ਸਤਾਇਆ ਤਾਂ ਵਿਦੇਸ਼ ਦੀ ਨੌਕਰੀ ਛੱਡਣ ਦਾ ਫ਼ੈਸਲਾ ਕਰ ਲਿਆ
More from MotivationalMore posts in Motivational »
Be First to Comment