ਇਹ ਕਹਾਣੀ ਪੰਜਾਬ ਦੇ ਇੱਕ ਉਤਸ਼ਾਹੀ ਨੌਜਵਾਨ ਦੀ ਕਹਾਣੀ ਹੈ ਜਿਸਨੇ ਆਪਣੀ ਮਿਹਨਤ ਅਤੇ ਲਗਨ ਦੇ ਦਮ ਉੱਤੇ ਅਣਕਿਆਸੀ ਸਫਲਤਾ ਹਾਸਲ ਕੀਤੀ ਹੈ। ਜਿੰਮੀ ਨਾਂ ਦੇ ਇਸ ਨੌਜਵਾਨ ਦਾ ਬਚਪਨ ਅਤਿ ਦੀ ਗ਼ਰੀਬੀ ਵਿੱਚ ਬੀਤਿਆ ਹੈ। ਘਰ ਦਾ ਗੁਜ਼ਾਰਾ ਚਲਾਉਣ ਲਈ ਬਾਲ ਉਮਰ ਵਿੱਚ ਹੀ ਜਿੰਮੀ ਨੂੰ ਆਪਣੇ ਪਿਤਾ ਨਾਲ ਕੰਮ ਕਰਵਾਉਣਾ ਪਿਆ। ਜਿੰਮੀ ਨੇ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਕਈ ਤਰੀਕਿਆਂ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਹਾਰ ਮੰਨਣ ਦੀ ਬਜਾਏ, ਉਸਨੇ ਇੱਕ ਨਵੀਂ ਕਿਸਮ ਦਾ ਕਾਰੋਬਾਰ ਸ਼ੁਰੂ ਕੀਤਾ।
ਜਿੰਮੀ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਰਵਾਇਤੀ ਪੰਜਾਬੀ ਮਿਠਾਈਆਂ ਦੇਸੀ ਘਿਉ ਵਿੱਚ ਬਣਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਜਿੰਮੀ ਦੀਆਂ ਤਿਆਰ ਕੀਤੀਆਂ ਮਿਠਾਈਆਂ ਇੰਨੀਆਂ ਮਸ਼ਹੂਰ ਹੋ ਗਈਆਂ ਕਿ ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਵਿਕਣ ਲੱਗ ਪਈਆਂ।
ਜਿੰਮੀ ਦਾ ਇਹ ਕੰਮ ਇਨ੍ਹਾਂ ਵਧੀਆ ਚੱਲਿਆ ਕਿ ਉਸਨੂੰ ਕੋਰੀਅਰ ਸਰਵਿਸ ਵੀ ਆਪਣੀ ਲੈਣੀ ਪਈ। ਜਿੰਮੀ ਆਉਣ ਵਾਲੇ ਸਮੇਂ ਵਿੱਚ ਬਰੈਮਟਨ (ਕੈਨੇਡਾ) ਵਿੱਚ ਇੱਕ ਮਿਠਾਈ ਦੀ ਦੁਕਾਨ ਖੋਲ੍ਹਣ ਦੀ ਵੀ ਯੋਜਨਾ ਬਣਾ ਰਿਹਾ ਹੈ। ਨੌਜਵਾਨਾਂ ਲਈ ਜੋ ਬੇਰੁਜ਼ਗਾਰ ਹਨ ਜਾਂ ਗ਼ਰੀਬੀ ਵਿੱਚ ਰਹਿ ਰਹੇ ਹਨ, ਜਿੰਮੀ ਦੀ ਕਹਾਣੀ ਇੱਕ ਉਦਾਹਰਨ ਵਜੋਂ ਕੰਮ ਕਰਦੀ ਹੈ ਕਿ ਸਫਲਤਾ ਕਿਵੇਂ ਹੋ ਸਕਦੀ ਹੈ।
ਹੇਠਲੀ ਵੀਡੀਓ ਵਿੱਚ ਜਿੰਮੀ ਦੇ ਕੰਮ ਅਤੇ ਉਸਦੀ ਸਫਲਤਾ ਬਾਰੇ ਗੱਲਬਾਤ ਕੀਤੀ ਗਈ ਹੈ:-
ਡਾਲਰਾਂ ਵਿੱਚ ਵਿਕਦੀ ਹੈ ਇਸ ਨੌਜਵਾਨ ਦੀ ਮਠਿਆਈ
More from MotivationalMore posts in Motivational »
Be First to Comment