ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਦੀ ਸਵ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ ਜਿਸ ਨਾਲ ਜਿੱਥੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਉੱਥੇ ਹੀ ਉਨ੍ਹਾਂ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਸੁਸਾਇਟੀ ਦੇ ਪ੍ਰਬੰਧ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਪਿੰਡ ਦੀ ਆਪਣੀ ਮਿੰਨੀ ਸਰਕਾਰ ਹੈ ਅਤੇ ਉਹ ਪਿੰਡ ਦੇ ਬਹਿਤਰੀ ਦੇ ਲਈ ਲਗਾਤਾਰ ਕਾਰਜਸ਼ੀਲ ਹੈ।
ਪਿੰਡ ਦੇ ਕੰਮਾਂ ਲਈ ਸੁਸਾਇਟੀ ਵੱਲੋਂ ਇੱਕ ਸਾਲ ਦਾ 1 ਕਰੋੜ ਰੁਪਏ ਬਜ਼ਟ ਵੀ ਰੱਖਿਆ ਜਾਂਦਾ ਹੈ ਜਿਸ ਵਿੱਚੋਂ 50 ਫੀਸਦ ਸਿੱਖਿਆ ਦੇ ਖੇਤਰ ਵਿੱਚ 25 ਫੀਸਦ ਸਿਹਤ ਦੇ ਖੇਤਰ ਵਿੱਚ ਅਤੇ ਬਾਕੀ ਦੀ ਰਾਸ਼ੀ ਹੋਰ ਕੰਮਾਂ ਲਈ ਖਰਚ ਕੀਤੀ ਜਾਂਦੀ ਹੈ।
ਸੁਸਾਇਟੀ ਦੇ ਪ੍ਰਬੰਧਕ ਦੱਸਦੇ ਹਨ ਕਿ ਸੁਸਾਇਟੀ ਨੂੰ ਆਉਣ ਵਾਲੇ ਦਾਨ ਦੇ ਪੈਸਿਆਂ ਨਾਲ ਉਨ੍ਹਾਂ ਨਾ ਸਿਰਫ ਪਿੰਡ ਦੇ ਸਰਕਾਰੀ ਸਕੂਲ ਦੀ ਦਿੱਖ ਬਦਲੀ ਹੈ ਸਗੋਂ ਵਿਿਦਆਰਥੀਆਂ ਨੂੰ ਹਾਈ-ਟੈਕ ਕਲਾਸ ਰੂਮ ਅਤੇ ਪੜਾਈ ਵੀ ਪ੍ਰਦਾਨ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਪੜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਸੁਸਾਇਟੀ ਵੱਲੋਂ ਸਰਕਾਰੀ ਸਕੂਲ ਵਿੱਚ ਦੋ ਵੈਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਦੂਰ ਪਿੰਡਾਂ ਦੇ ਰਹਿਣ ਵਾਲੇ ਬੱਚੇ ਇਸ ਬੱਸ ਸਰਵਿਸ ਦਾ ਲਾਹਾ ਲੈ ਕੇ ਸਮੇਂ ਸਿਰ ਸਕੂਲ ਪਹੁੰਚ ਕੇ ਆਪਣੀ ਪੜਾਈ ਕਰ ਸਕਣ।ਇਸ ਤੋਂ ਇਲਾਵਾ ਲੋੜਵੰਦ ਅਤੇ ਹੁਨਰਮੰਦ ਬੱਚਿਆਂ ਦੀ ਪੜਾਈ ਦਾ ਖਰਚਾ ਵੀ ਸੁਸਾਇਟੀ ਵੱਲੋਂ ਕੀਤਾ ਜਾਂਦਾ ਹੈ।
ਪਿੰਡ ਨੂੰ ਸਾਫ ਸੁਥਰਾ ਰੱਖਣ ਦੇ ਲਈ ਉਨ੍ਹਾਂ ਵੱਲੋਂ ਇੱਕ ਨਵੇਕਲੀ ਸਕੀਮ ਵੀ ਚਲਾਈ ਗਈ ਹੈ ਜਿਸ ਵਿੱਚ ਪਿੰਡ ਵਾਸੀਆਂ ਨੂੰ ਪਲਾਸਟਿਕ ਦਾ ਕਚਰਾ ਇੱਕਠਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਸ ਕਚਰੇ ਬਦਲੇ ਪਿੰਡ ਵਾਸੀਆਂ ਨੂੰ ਗੁੜ ਅਤੇ ਖੰਡ ਵੀ ਵੰਡੀ ਜਾਂਦੀ ਹੈ। ਸੁਸਾਇਟੀ ਪਿੰਡ ਦੇ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੇ।
ਸੁਸਾਇਟੀ ਵੱਲੋਂ ਪਿੰਡ ਦੇ ਲੋਕਾਂ ਲਈ ਇੱਕ ਆਧੁਨਿਕ ਹਸਪਤਾਲ ਵੀ ਬਣਾਇਆ ਗਿਆ ਹੈ ਜਿੱਥੇ ਪਿੰਡ ਦੇ ਹਰ ਵਿਅਕਤੀ ਲਈ ਮੁਫਤ ਇਲਾਜ ਦੀ ਸਹੂਲਤ ਹੈ। ਇਸ ਤੋਂ ਇਲਾਵਾ ਕੁੜੀਆਂ ਲਈ ਸ਼ਗਨ ਸਕੀਮ, ਬਜ਼ੁਰਗਾਂ ਲਈ ਮੁਫਤ ਸਕੂਲ ਅਤੇ ਸ਼ਾਨਦਾਰ ਲਾਇਬ੍ਰੇਰੀ ਵੀ ਬਣਾਈ ਗਈ ਹੈ।
ਇਸ ਸੁਸਾਇਟੀ ਨੇ ਪਿੰਡ ਲਈ ਬਹੁਤ ਸਾਰੇ ਕੰਮ ਕੀਤੇ ਹਨ ਜੋ ਹਾਲੇ ਵੀ ਲਗਾਤਾਰ ਜਾਰੀ ਹਨ। ਜਿਸ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਇਸ ਮਿੰਨੀ ਸਰਕਾਰ ਦੇ ਕੰਮ ਤੁਹਾਨੂੰ ਹੈਰਾਨ ਕਰ ਦੇਣਗੇ
More from MotivationalMore posts in Motivational »
Be First to Comment