ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਮਨਿੰਦਰ ਸਿੰਘ ਕੰਮਕਾਰ ਤਾਂ ਆਮ ਕਿਸਾਨਾਂ ਵਾਂਗ ਖੇਤੀਬਾੜੀ ਅਤੇ ਪਸ਼ੂ-ਪਾਲਣ ਦਾ ਹੀ ਕਰਦੇ ਹਨ ਪਰ ਉਨ੍ਹਾਂ ਦੇ ਕੰਮ ਦਾ ਅੰਦਾਜ਼ ਅਤੇ ਸਫਲਤਾ ਉਨ੍ਹਾਂ ਨੂੰ ਹੋਰਨਾਂ ਕਿਸਾਨਾਂ ਤੋਂ ਵੱਖਰਾ ਕਰਦੀ ਹੈ। ਮਨਿੰਦਰ ਸਿੰਘ ਨੇ ਕੁੱਝ ਸਾਲ ਇੱਕ ਪ੍ਰਾਈਵੇਟ ਕੰਪਨੀ ਵਿੱਚ ਇੰਜੀਨੀਅਰ ਦੀ ਨੌਕਰੀ ਵੀ ਕੀਤੀ ਪਰ ਉਨ੍ਹਾਂ ਨੂੰ ਤਨਖਾਹ ਦੇ ਮੁਕਾਬਲੇ ਕੰਮ ਦਾ ਬੋਝ ਜਿਆਦਾ ਮਹਿਸੂਸ ਹੁੰਦਾ ਸੀ। ਮਨਿੰਦਰ ਨੇ ਨੌਕਰੀ ਛੱਡ ਕੇ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਅਤੇ ਪਸ਼ੂ-ਪਾਲਣ ਵਿੱਚ ਹੀ ਕਿਸਮਤ ਅਜਮਾਉਣ ਦਾ ਇਰਦਾ ਕਰ ਲਿਆ। ਉਸ ਕੋਲ ਹਰ ਉਹ ਸਹੂਲਤ ਮੌਜੂਦ ਹੈ ਜੋ ਸਰਕਾਰੀ ਮੁਲਾਜਮ ਦੇ ਘਰ ਵਿੱਚ ਹੁੰਦੀ ਹੈ।
ਮਨਿੰਦਰ ਦਾ ਦਾਅਵਾ ਹੈ ਕਿ ਉਹ ਦੁੱਧ ਵਿੱਚ ਕੋਈ ਮਿਲਾਵਟ ਨਹੀਂ ਕਰਦੇ ਇਸ ਕਰਕੇ ਉਨ੍ਹਾਂ ਦੇ ਗਾਹਕ ਪੱਕੇ ਲੱਗੇ ਹੋਏ ਹਨ ਜਿਸ ਕਰਕੇ ਉਨਾਂ ਦਾ ਦੁੱਧ ਚੰਗੇ ਰੇਟ ਤੇ ਵਿਕ ਰਿਹਾ ਹੈ। ਮਨਿੰਦਰ ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਸੀ ਪਰ ਉਸ ਦੀ ਤਨਖਾਹ ਘੱਟ ਸੀ। ਮਨਿੰਦਰ ਨੇ ਨੌਕਰੀ ਛੱਡ ਕੇ ਡੇਅਰੀ ਫਾਰਮਿੰਗ ਸ਼ੁਰੂ ਕਰ ਦਿੱਤੀ। ਮਨਿੰਦਰ ਖੁਦ ਘਰ-ਘਰ ਜਾ ਕੇ ਦੁੱਧ ਵੇਚਦੇ ਹਨ। ਕਈ ਲੋਕ ਮਨਿੰਦਰ ਦਾ ਮਜ਼ਾਕ ਵੀ ਉਡਾਉਂਦੇ ਹਨ ਕਿਉਂਕਿ ਉਹ ਉੱਚ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਦੁੱਧ ਵੇਚ ਰਿਹਾ ਹੈ।
ਮਨਿੰਦਰ ਦਾ ਕਹਿਣਾ ਹੈ ਕਿ ਇਹੀ ਉਸਦੀ ਸਫਲਤਾ ਦਾ ਕਾਰਨ ਹੈ ਕਿਉਕਿ ਡੇਅਰੀ ਤੇ ਦੁੱਧ ਪਾਉਣ ਨਾਲ ਰੇਟ ਘੱਟ ਮਿਲਦਾ ਹੈ ਅਤੇ ਘਰ-ਘਰ ਜਾ ਕੇ ਪਾਉਣ ਨਾਲ ਵਿਚਲੇ ਕਮਿਸ਼ਨ ਵੀ ਕਿਸਾਨ ਦੀ ਜੇਬ ਵਿੱਚ ਹੀ ਆ ਜਾਂਦੇ ਹਨ। ਲੋਕ ਇਸ ਕੰਮ ਨੂੰ ਹੇਠਲੇ ਦਰਜੇ ਦਾ ਕੰਮ ਸਮਝਦੇ ਹਨ ਅਤੇ ਇਸ ਲਈ ਇਸ ਨੂੰ ਸ਼ਰਮ ਦੀ ਗੱਲ ਸਮਝਦੇ ਹਨ ਜਦੋਂ ਕਿ ਇਸ ਕੰਮ ਵਿੱਚ ਚੰਗਾ ਮੁਨਾਫ਼ਾ ਹੁੰਦਾ ਹੈ। ਉਹ ਆਪਣੇ ਕਾਰੋਬਾਰਾਂ ਤੋਂ ਇੱਕ ਲੱਖ ਪ੍ਰਤੀ ਮਹੀਨਾ ਕਮਾਉਂਦਾ ਹੈ ਅਤੇ ਇੱਕ ਆਰਾਮਦਾਇਕ ਜੀਵਨ ਬਤੀਤ ਕਰਦਾ ਹੈ। ਮਨਿੰਦਰ ਦੀ ਕਹਾਣੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।
ਮਨਿੰਦਰ ਦੀ ਕਾਮਯਾਬੀ ਦੀ ਪੂਰੀ ਕਹਾਣੀ ਤੁਸੀਂ ਹੇਠਲੇ ਲਿੰਕ ਨੂੰ ਖੋਲ ਕੇ ਦੇਖ ਸਕਦੇ ਹੋ।
Be First to Comment