ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਨੇ ਇੱਕ ਮਿੰਟ ਵਿੱਚ 124 ਪੁਸ਼ ਅੱਪਸ ਲਗਾ ਕੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇਟਲੀ ਦਾ ਰਾਇਨੋ ਰਿਸਟੀਵੋ ਦੇ ਨਾਮ ਦਰਜ ਸੀ।
ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਹ 50 ਦੇ ਕਰੀਬ ਪੁਸ਼ ਅੱਪਸ ਲਗਾਉਂਦੇ ਹਨ ਅਤੇ ਗਰਾਉਂਡ ਵਿੱਚ ਉਹ ਕਈ ਕਈ ਘੰਟੇ ਪੁਸ਼ ਅੱਪਸ ਲਗਾ ਕੇ ਅਭਿਆਸ ਕਰਦੇ ਸਨ।ਇਸ ਲਈ ਉਨ੍ਹਾਂ ਨੇ ਕੋਈ ਵੀ ਸਪਲੀਮੈਂਟ ਦਾ ਇਸਤੇਮਾਲ ਨਹੀਂ ਕੀਤਾ ਸਗੋਂ ਘਰ ਦੀ ਖੁਰਾਕ ਅਤੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ।
ਇਸ ਵਰਲਡ ਰਿਕਾਰਡ ਨੂੰ ਬਣਾਉਣ ਪਿਛੇ ਦੀ ਮਿਹਨਤ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਉਹ ਸਵੇਰ 5 ਵਜੇ ਉੱਠ ਕੇ ਗਰਾਊਂਡ ਵਿੱਚ ਜਾ ਕੇ ਕਸਰਤ ਅਤੇ ਪੁਸ਼ ਅੱਪਸ ਦਾ ਅਭਿਆਸ ਕਰਦੇ ਹਨ ਜਿਸ ਤੋਂ ਬਾਅਦ ਉਹ ਘਰ ਵਾਪਸ ਆ ਕੇ ਪਸ਼ੂਆਂ ਨੂੰ ਸਾਂਭਦੇ ਹਨ ਅਤੇ ਪਿਲ਼ ਪੜਾਈ ਲਈ ਕਾਲਜ ਚਲੇ ਜਾਂਦੇ ਹਨ ਸ਼ਾਮ ਨੂੰ ਵੀ ਉਹ ਪਹਿਲਾ ਪਸ਼ੂਆਂ ਨੂੰ ਚਾਰਾ ਪਾਣੀ ਪਾਉਣ ਤੋਂ ਬਾਅਦ ਗਰਾਉਂਡ ਵਿੱਚ ਅਭਿਆਸ ਕਰਨ ਚਲੇ ਜਾਂਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਵੀ ਫਸੇ ਹੋਏ ਹਨ ਪਰ ਉਹ ਇਸ ਨਸ਼ੇ ਦੀ ਦਲਦਲ ਤੋਂ ਬਚ ਕੇ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਲੱਗਿਆ ਰਿਹਾ ਹੈ ਅਤੇ ਆਖਿਰ ਉਸਨੂੰ ਸਫਲਤਾ ਮਿਲ ਹੀ ਗਈ। ਜਿਸ ਨਾਲ ਉਸਨੇ ਖੁਦ ਦਾ ਹੀ ਨਹੀਂ ਬਲਕਿ ਆਪਣੇ ਇਲਾਕੇ ਦਾ ਨਾਮ ਚੰਗੇ ਕੰਮ ਲਈ ਚਮਕਾਇਆ ਹੈ।
ਮਨਪ੍ਰੀਤ ਦੱਸਦਾ ਹੈ ਕਿ ਇੱਕ ਨਵਾਂ ਵਰਲਡ ਰਿਕਾਰਡ ਬਣਾਉਣ ਤੋਂ ਬਾਅਦ ਵੀ ਉਸਦੀ ਮਿਹਨਤ ਲਗਾਤਾਰ ਜਾਰੀ ਹੈ ਅਤੇ ਭਵਿੱਖ ਵਿੱਚ ਉਹ ਪੁਸ਼ ਅੱਪਸ ਵਿੱਚ ਹੀ ਹੋਰ ਵੀ ਨਵੇਂ ਵਰਲਡ ਰਿਕਾਰਡ ਬਣਾ ਕੇ ਆਪਣੇ ਇਲਾਕੇ ਦਾ ਨਾਮ ਹੋਰ ਰੌਸ਼ਨ ਕਰੇਗਾ। ਮਨਪ੍ਰੀਤ ਦੇ ਗਿਨੀਜ਼ ਵਰਲਡ ਰਿਕਾਰਡ ਦੇ ਸੰਘਰਸ਼ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮੁਕਤਸਰ ਸਾਹਿਬ ਦੇ ਇਸ ਚੋਬਰ ਨੇ ਤੋੜਿਆ ਵਿਸ਼ਵ ਰਿਕਾਰਡ
More from MotivationalMore posts in Motivational »
Be First to Comment