ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਮਨਪ੍ਰੀਤ ਸਿੰਘ ਆਪਣੇ ਪਿੰਡ ਦੇ ਸਕੂਲ ਮੈਦਾਨ ਵਿੱਚ ਕਈ ਪਿੰਡਾਂ ਦੇ ਬੱਚਿਆਂ ਨੂੰ ਵਾਲੀਬਾਲ ਦੀ ਮੁਫਤ ਕੋਚਿੰਗ ਦੇ ਰਹੇ ਹਨ। ਮਨਪ੍ਰੀਤ ਸਿੰਘ ਖੁਦ ਇੱਕ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਦੇ ਹਨ ਪਰ ਉਹ ਮੁੱਢੋਂ ਹੀ ਖੇਡਾਂ ਨਾਲ ਜੁੜੇ ਹੋਏ ਹਨ ਅਤੇ ਵਾਲੀਬਾਲ ਖੇਡਣਾ ਉਨ੍ਹਾਂ ਦਾ ਸ਼ੌਕ ਹੈ।
ਮਨਪ੍ਰੀਤ ਦੀਆਂ ਚਾਰ ਪੀੜ੍ਹੀਆਂ ਖੇਡਾਂ ਨਾਲ ਜੁੜੀਆਂ ਹੋਈਆਂ ਹਨ। ਉਸਦੇ ਪਿਤਾ ਸ. ਨਾਜ਼ਰ ਸਿੰਘ ਵੀ ਇੱਕ ਖੇਡ ਕੋਚ ਸਨ ਅਤੇ ਉਨ੍ਹਾਂ ਨੇ ਵੀ ਬਹੁਤ ਸਾਰੇ ਰਾਸ਼ਟਰੀ ਖਿਡਾਰੀ ਪੈਦਾ ਕੀਤੇ।ਆਪਣੇ ਪਿਤਾ ਦੇ ਨਕਸੇ ਕਦਮ ਉਪਰ ਚਲਦਿਆਂ ਮਨਪ੍ਰੀਤ ਆਪਣੇ ਪਿੰਡ ਦੇ ਸਕੂਲ ਦੇ ਮੈਦਾਨ ਵਿੱਚ ਕਈ ਪਿੰਡਾਂ ਦੇ ਬੱਚਿਆਂ ਨੂੰ ਵਾਲੀਬਾਲ ਦੀ ਕੋਚਿੰਗ ਦੇ ਰਹੇ ਹਨ। ਪਿਛਲੇ ਸਤਾਰਾਂ ਸਾਲਾਂ ਤੋਂ ਉਹ ਨਾ ਸਿਰਫ਼ ਮੁਫ਼ਤ ਕੋਚਿੰਗ ਦੇ ਰਹੇ ਹਨ ਸਗੋਂ ਗਰੀਬ ਬੱਚਿਆਂ ਨੂੰ ਖੇਡ ਕਿੱਟਾਂ ਅਤੇ ਖਾਣਾ ਵੀ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਪਿੰਡਾਂ ਦੇ ਹੋਣਹਾਰ ਬੱਚੇ ਖੇਡਾਂ ਵਿੱਚ ਚੰਗਾਂ ਭਵਿੱਖ ਬਣਾ ਸਕਣ।
ਮਨਪ੍ਰੀਤ ਦੱਸਦੇ ਹਨ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਲੈਣ ਵਾਲਾ ਕੋਈ ਵੀ ਖਿਡਾਰੀ ਨੌਕਰੀ ਤੋਂ ਵਾਂਝਾ ਨਹੀਂ ਹੈ ਅਤੇ ਉੱਥੋਂ ਦੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਲਈ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾਂਦੀ ਹਨ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਅਜਿਹੇ ਖਿਡਾਰੀਆਂ ਹਨ ਜਿੰਨਾਂ ਨੇ ਨੈਸ਼ਨਲ ਖੇਡਾਂ ਵਿੱਚ ਕਈ ਵਾਰ ਗੋਲਡ ਮੈਡਲ ਜਿੱਤਿਆ ਹੈ ਪਰ ਉਨ੍ਹਾਂ ਨੂੰ ਨਾ ਤਾਂ ਸਰਕਾਰ ਵੱਲੋਂ ਕੋਈ ਸਨਮਾਨ ਮਿਿਲਆ ਅਤੇ ਨਾ ਹੀ ਕੋਈ ਨੌਕਰੀ ਦਿੱਤੀ ਗਈ ਜਿਸ ਕਾਰਨ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਖਿਡਾਰੀਆਂ ਦਾ ਮਨੋਬਲ ਕਮਜ਼ੋਰ ਹੋ ਰਿਹਾ ਹੈ।
ਉਹ ਦੱਸਦੇ ਹਨ ਇਸ ਖੇਡ ਮੈਦਾਨ ਵਿੱਚ ਗਰੀਬ ਘਰਾਂ ਦੇ ਬੱਚੇ ਵੀ ਸਿਖਲਾਈ ਲੈਣ ਆਉਂਦੇ ਹਨ ਜਿੰਨਾਂ ਲਈ ਕਿੱਟ, ਬਾਲ ਅਤੇ ਹੋਰ ਸਮਾਨ ਦੇ ਲਈ ਐਨਆਰਆਈ ਵੀਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਖੇਡਾਂ ਦਾ ਜਰੂਰੀ ਸਮਾਨ ਹੀ ਮੁੱਹਈਆਂ ਕਰਵਾ ਦੇਵੇ ਤਾਂ ਵੀ ਪੰਜਾਬ ਦੇ ਪਿੰਡਾਂ ਵਿੱਚੋਂ ਹੋਣਹਾਰ ਬੱਚਿਆਂ ਨੂੰ ਨਿਖਾਰ ਕੇ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਹਨ ਅਤੇ ਸੂਬੇ ਦਾ ਨਾਮ ਹੋਰ ਰੋਸ਼ਨ ਕੀਤਾ ਜਾ ਸਕਦਾ ਹੈ। ਮਨਪ੍ਰੀਤ ਨਾਲ ਹੋਈ ਪੂਰੀ ਚਰਚਾ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।
ਬਿਨ੍ਹਾਂ ਸਰਕਾਰੀ ਸਹਾਇਤਾ ਦੇ ਨੈਸ਼ਨਲ ਪਲੇਅਰ ਪੈਦਾ ਕਰਨ ਵਾਲਾ ਕੋਚ
More from MotivationalMore posts in Motivational »
Be First to Comment