ਬਠਿੰਡਾ ਦੇ ਰਹਿਣ ਵਾਲੇ ਡਾ. ਭੁਪਿੰਦਰ ਸਿੰਘ ਮੈਂਗੋ ਮੈਨ ਦੇ ਨਾਂ ਨਾਲ ਮਸ਼ਹੂਰ ਹਨ। ਡਾ. ਭੁਪਿੰਦਰ ਸਿੰਘ 2016 ਤੋਂ ਪੰਜਾਬ ਦੇ ਮਾਲਵੇ ਖੇਤਰ ਵਿੱਚ ਅੰਬਾਂ ਦੇ ਪੌਦੇ ਲਗਾ ਰਹੇ ਹਨ। ਇਸ ਇਲਾਕੇ ਦੀ ਜ਼ਮੀਨ ਆਮ ਤੌਰ ‘ਤੇ ਅੰਬਾਂ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਪਰ ਭੁਪਿੰਦਰ ਸਿੰਘ ਹੁਣ ਤੱਕ ਇਲਾਕੇ ਵਿੱਚ 20 ਹਜ਼ਾਰ ਰੁੱਖ ਲਗਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਫਲ ਲੱਗ ਰਹੇ ਹਨ।
ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਿੱਖ ਇਤਿਹਾਸ ਤੋਂ ਪ੍ਰੇਰਨਾ ਮਿਲਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਇਲਾਕੇ ਵਿੱਚ ਅੰਬ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਉਹ ਦੱਸਦੇ ਹਨ ਕਿ 500 ਦੇ ਕਰੀਬ ਅੰਬਾਂ ਦੇ ਬੂਟੇ ਉਹ ਘਰ ਵਿੱਚ ਤਿਆਰ ਕਰ ਲੈਂਦੇ ਹਨ। ਅੰਬ ਦੇ ਬੂਟੇ ਤਿਆਰ ਕਰਨ ਦੇ ਲਈ ਉਹ ਜੂਸ ਵੇਚਣ ਵਾਲੀ ਦੁਕਾਨ ਤੋਂ ਅੰਬ ਦੀਆਂ ਗੁਠਲੀਆਂ ਲੈ ਆਉਂਦੇ ਹਨ ਅਤੇ ਘਰ ਵਿੱਚ ਹੀ ਉਨ੍ਹਾਂ ਨੂੰ ਬੀਜ ਕੇ ਉਹ ਬੂਟੇ ਤਿਆਰ ਕਰ ਲੈਂਦੇ ਹਨ ਅਤੇ ਲੋਕ ਉਨ੍ਹਾਂ ਤੋਂ ਇਹ ਅੰਬ ਦੇ ਬੂਟੇ ਲਗਾਉਣ ਦੇ ਲਈ ਲੈ ਜਾਂਦੇ ਹਨ।
ਉਹ ਦੱਸਦੇ ਹਨ ਕਿ ਬਠਿੰਡਾ ਦੇ ਜਿਆਦਾਤਰ ਪਾਰਕਾਂ ਦੇ ਵਿੱਚ ਉਨ੍ਹਾਂ ਵੱਲੋਂ ਅੰਬ ਦੇ ਬੂਟੇ ਲਗਾਏ ਹੋਏ ਹਨ ਅਤੇ ਇਨ੍ਹਾਂ ਦੀ ਦੇਖ ਰੇਖ ਵੀ ਉਹ ਖੁਦ ਹੀ ਕਰਦੇ ਹਨ।ਭੁਪਿੰਦਰ ਸਿੰਘ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਇਸ ਮੁਹਿੰਮ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਏ ਹਨ।
ਉਨ੍ਹਾਂ ਦੇ ਕੰਮ ਬਾਰੇ ਉਹ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮਿਲੋ ਬਠਿੰਡੇ ਦੇ ਮੈਂਗੋ ਮੈਨ ਨੂੰ
More from MotivationalMore posts in Motivational »
Be First to Comment