ਕਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਦਰਮਿਆਨ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਚਲਾ ਗਿਆ। ਰੋਜ਼ ਕਮਾ ਕੇ ਖਾਣ ਵਾਲੇ ਮਿਹਨਤਕਸ਼ ਲੋਕਾਂ ਅਤੇ ਪ੍ਰਾਈਵੇਟ ਨੌਕਰੀ ਪੇਸ਼ਾ ਲੋਕਾਂ ਲਈ ਇਹ ਸਭ ਤੋਂ ਮੁਸ਼ਕਲ ਸਮਾਂ ਸੀ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਦੀ ਆਰਥਿਕਤਾ ਅਜਿਹੀ ਡਾਵਾਂਡੋਲ ਹੋਈ ਕਿ ਹਾਲੇ ਤੱਕ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਆ ਸਕੀ। ਅਜਿਹੇ ਮਾਹੌਲ ਵਿੱਚ ਬਰਨਾਲਾ ਜ਼ਿਲ੍ਹੇ ਦੇ ਕਮਲਜੀਤ ਸਿੰਘ ਨੂੰ ਵੀ ਇਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਹਾਲਾਤ ਨੇ ਕਮਲਜੀਤ ਨੂੰ ਨਿਰਾਸ਼ ਨਹੀਂ ਕੀਤਾ।
ਕਮਲਜੀਤ ਨੇ ਕੰਪਿਊਟਰ ਐਪਲੀਕੇਸ਼ਨ ਵਿੱਚ ਗਰੈਜੂਏਸ਼ਨ ਕੀਤੀ ਹੈ। ਕੋਰੋਨਾ ਪੀਰੀਅਡ ਦੌਰਾਨ ਲਾਕਡਾਊਨ ਦੌਰਾਨ ਕਮਲਜੀਤ ਦੀ ਨੌਕਰੀ ਚਲੀ ਗਈ। ਕਮਲਜੀਤ ਦਾ ਆਪਣਾ ਛੋਟਾ ਡੇਅਰੀ ਫਾਰਮ ਸੀ ਪਰ ਦੁੱਧ ਦੀ ਵਿੱਕਰੀ ਵੀ ਬੰਦ ਹੋ ਗਈ। ਕਮਲਜੀਤ ਨੇ ਨਿਰਾਸ਼ ਹੋਣ ਦੀ ਬਜਾਏ ਕੋਈ ਨਵਾਂ ਵਿਚਾਰ ਸੋਚਿਆ। ਉਸਨੇ ਇੱਕ ਪੁਰਾਣੀ ਕਾਰ ਨੂੰ ਇੱਕ ਆਈਸਕ੍ਰੀਮ ਵੈਨ ਵਿੱਚ ਬਦਲ ਦਿੱਤਾ। ਕਮਲਜੀਤ ਨੇ ਆਪਣੇ ਪਸ਼ੂਆਂ ਦੇ ਦੁੱਧ ਤੋਂ ਆਈਸਕ੍ਰੀਮ ਅਤੇ ਮਿਲਕਸ਼ੇਕ ਬਣਾ ਕੇ ਆਪਣੀ ਆਈਸਕ੍ਰੀਮ ਵੈਨ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ। ਤਿੰਨ ਸਾਲਾਂ ਵਿੱਚ ਹੀ ਉਸ ਦਾ ਕੰਮ ਵਧੀਆ ਚੱਲ ਪਿਆ।
ਹੁਣ ਉਸ ਨੇ ਆਈਸਕ੍ਰੀਮ ਅਤੇ ਮਿਲਕਸ਼ੇਕ ਵੇਚਣ ਦੀ ਦੁਕਾਨ ਖੋਲ੍ਹੀ ਹੈ। ਕਮਲਜੀਤ ਅਤੇ ਉਸ ਦਾ ਪਰਿਵਾਰ ਮਿਲ ਕੇ ਇਸ ਕਾਰੋਬਾਰ ਨੂੰ ਚਲਾਉਂਦਾ ਹੈ। ਇਸ ਨਵੇਂ ਕਾਰੋਬਾਰ ਦੀ ਆਮਦਨ ਤੋਂ ਪੂਰਾ ਪਰਿਵਾਰ ਖ਼ੁਸ਼ ਹੈ। ਇਸ ਨੌਜਵਾਨ ਉੱਦਮੀ ਦੀ ਆਸ਼ਾਵਾਦੀ ਕਹਾਣੀ ਸਮਾਜ ਲਈ ਪ੍ਰੇਰਨਾ ਸਰੋਤ ਹੈ।
ਕਮਲਜੀਤ ਦੇ ਸੰਘਰਸ਼ ਅਤੇ ਕਾਮਯਾਬੀ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਵੀਡੀਓ ਦੇਖ ਸਕਦੇ ਹੋ।
ਗਰਮਾ-ਗਰਮ ਕੁਲਫ਼ੀ ਵੇਚਣ ਵਾਲਾ ਡੇਅਰੀ ਫਾਰਮਰ
More from MotivationalMore posts in Motivational »
Be First to Comment