ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਵੀਆਂ ਦੇ ਰਹਿਣ ਵਾਲਾ ਕੇ ਦੀਪ ਸਿੰਘ ਕੈਲੀਸਥੇਨਿਕਸ ਗੇਮ ਕਰਦੇ ਹਨ। ਕੇ ਦੀਪ ਨੇ ਮੁੰਬਈ ਦੀ ਇੱਕ ਨਾਮਵਰ ਸੰਸਥਾ ਤੋਂ ਇੱਕ ਸਾਲ ਦਾ ਜਿੰਮ ਟ੍ਰੇਨਰ ਕੋਰਸ ਵੀ ਕੀਤਾ ਹੈ। ਕੇ ਦੀਪ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਆਪਣੇ ਫਾਰਮ ਵਿੱਚ ਇੱਕ ਸਿਖਲਾਈ ਕੇਂਦਰ ਖੋਲ੍ਹਿਆ ਹੈ ਜਿੱਥੇ ਉਹ ਲੋੜਵੰਦ ਨੌਜਵਾਨਾਂ ਨੂੰ ਮੁਫਤ ਸਿਖਲਾਈ ਵੀ ਪ੍ਰਦਾਨ ਕਰਦੇ ਹਨ।
ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਜਦ ਉਹ ਜਿੰਮ ਲਗਾਉਂਦੇ ਸਨ ਉਸ ਸਮੇਂ ਉਹ ਮਿਹਨਤ ਤਾਂ ਪੂਰੀ ਕਰਦੇ ਸਨ ਪਰ ਉਨ੍ਹਾਂ ਨੂੰ ਨਤੀਜੇ ਨਹੀਂ ਮਿਲ ਰਹੇ ਸਨ ਅਤੇ ਬਹੁਤੇ ਲੋਕ ਉਨ੍ਹਾਂ ਨੂੰ ਸਪਲੀਮੈਂਟ ਲੈਣ ਦੀ ਸਲਾਹ ਵੀ ਦਿੰਦੇ ਸਨ। ਪਰ ਉਹ 2017-18 ਵਿੱਚ ਜਿੰਮ ਟ੍ਰੈਨਰ ਦਾ ਕੋਰਸ ਕਰਨ ਲਈ ਮੁੰਬਈ ਚਲੇ ਗਏ ਅਤੇ ਉਨ੍ਹਾਂ ਇੱਕ ਸਾਲ ਦਾ ਜਿੰਮ ਟ੍ਰੇਨਰ ਕੋਰਸ ਵੀ ਕੀਤਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਕੈਲੀਸਥੇਨਿਕਸ ਗੇਮ ਦਾ ਵੀ ਪਤਾ ਲੱਗਾ ਅਤੇ ਹੌਲੀ ਹੌਲੀ ਉਨ੍ਹਾਂ ਨੇ ਇਸ ਦਾ ਅਭਿਆਸ ਵੀ ਸ਼ੁਰੂ ਦਿੱਤਾ।
ਉਹ ਦੱਸਦੇ ਹਨ ਕਿ ਕੈਲੀਸਥੇਨਿਕ ਦੇ ਅਭਿਆਸ ਉਪਰ ਬਹੁਤ ਮਿਹਨਤ ਲੱਗਦੀ ਹੈ ਅਤੇ ਇਸ ਲਈ ਸਰੀਰਕ ਫਿਟਨੈੱਸ ਦੀ ਵੀ ਜਰੂਰ ਹੁੰਦੀ ਹੈ। ਉਹ ਦੱਸਦੇ ਹਨ ਕਿ ਹੁਣ ਉਹ ਇਸ ਵਿੱਚ ਮਾਹਿਰ ਹੋ ਚੁੱਕੇ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਕੈਲੀਸਥੇਨਿਕ ਅਭਿਆਸ ਵੀ ਕਰ ਲੈਂਦੇ ਹਨ। ਆਪਣੀ ਖੁਰਾਕ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਉਹ ਘਰ ਦੀ ਖੁਰਾਕ ਨਾਲ ਹੀ ਆਪਣੇ ਸਰੀਰ ਨੂੰ ਫਿਟ ਅਤੇ ਤੰਦਰੁਸਤ ਰੱਖਦੇ ਹਨ।
ਉਹ ਦੱਸਦੇ ਹਨ ਕਿ ਅੱਜ ਦੇ ਨੌਜਵਾਨਾਂ ਵਿੱਚ ਬਾਡੀ ਬਿਲਡਿੰਗ ਨੂੰ ਲੈਕੇ ਕਾਫੀ ਉਤਸ਼ਾਹ ਜਰੂਰ ਹੈ ਅਤੇ ਨੌਜਵਾਨ ਕੁਝ ਦਿਨਾਂ ਵਿੱਚ ਹੀ ਜਿੰਮ ਲਗਾ ਕੇ ਫੌਲਾਦ ਦੀ ਤਰ੍ਹਾਂ ਦਿਖਣ ਵਾਲਾ ਸਰੀਰ ਬਣਾਉਣ ਦੀ ਕਾਹਲ ਵਿੱਚ ਹਨ ਜਿਸ ਕਾਰਨ ਉਹ ਕਈ ਵਾਰ ਗਲਤ ਸਪਲੀਮੈਂਟ ਲੈਣ ਵਾਲੇ ਰਾਹ ਤੁਰ ਪੈਂਦੇ ਹਨ ਜਿਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ।
ਕੇ ਦੀਪ ਆਨਲਾਈਨ ਤਰੀਕੇ ਨਾਲ ਲੋਕਾਂ ਨੂੰ ਪਰਨਲ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਇਸ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਸਰੀਰਕ ਕਸਰਤਾਂ ਅਤੇ ਕੈਲੀਸਥੇਨਿਕ ਦੇ ਅਭਿਆਸ ਦੀ ਮੁਫਤ ਟ੍ਰੇਨਿੰਗ ਵੀ ਦਿੰਦੇ ਹਨ। ਉਹ ਦੱਸਦੇ ਹਨ ਜਿਵੇਂ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨ ਪਿਆ ਸੀ ਉਹ ਘੱਟੋਂ ਘੱਟ ਉਨ੍ਹਾਂ ਦੇ ਪਿੰਡ ਦੇ ਨੌਜਵਾਨਾਂ ਨੂੰ ਨਾ ਕਰਵਾ ਪਵੇ। ਉਹ ਨੌਵਜਾਨਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਡਾਇਟ ਪਲੈਨ ਅਤੇ ਸਰੀਰਕ ਕਸਰਤਾਂ ਕਰਨ ਬਾਰੇ ਮੁਫਤ ਵਿੱਚ ਸਲਾਹ ਵੀ ਦਿੰਦੇ ਹਨ। ਉਹ ਦੱਸਦੇ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਵੀ ਇਹੋ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਤੰਦਰੁਸਤ ਬਣਾਇਆ ਜਾ ਸਕੇ।

ਮੈਂ ਚਾਹੁੰਦਾ ਹਾਂ ਕਿ ਪੰਜਾਬੀਆਂ ਦੀ ਸਿਹਤ ਠੀਕ ਰਹੇ
More from MotivationalMore posts in Motivational »
Be First to Comment