ਪੰਜਾਬ ਦੇ ਸ਼ਹਿਰ ਨਾਭਾ ਦੇ ਰਹਿਣ ਵਾਲੇ ਸ਼ਿਵੇਂਦੂ ਢੀਂਗਰਾ ਖਾਣ ਲਈ ਵਰਤੇ ਜਾਂਦੇ ਵਾਲੇ ਤੇਲ ਦਾ ਕਾਰੋਬਾਰ ਕਰਦੇ ਹਨ। ਸ਼ਹਿਰ ਵਿੱਚ ਉਨ੍ਹਾਂ ਦੀ ਪੁਸ਼ਤੈਨੀ ਜਨਤਾ ਡੇਅਰੀ ਨਾਮ ਦੀ ਦੁਕਾਨ ਹੈ ਜੋ ਸੰਨ 1951 ਤੋਂ ਚੱਲ ਰਹੀ ਹੈ। ਉਹ ਤੀਜੀ ਪੀੜੀ ਵਿੱਚੋਂ ਹਨ ਜੋ ਇਸ ਡੇਅਰੀ ਨੂੰ ਚਲਾ ਰਹੇ ਹਨ। ਉਨ੍ਹਾਂ ਦੇ ਕੰਮ ਦੀ ਖਾਸੀਅਤ ਹੀ ਸ਼ੁੱਧ ਚੀਜ਼ਾਂ ਆਪਣੇ ਗ੍ਰਹਾਕਾਂ ਨੂੰ ਦੇਣਾ ਹੈ। ਸ਼ੁਰੂਆਤ ਵਿੱਚ ਉਹ ਦੁੱਧ ਅਤੇ ਦੇਸੀ ਘਿਓ ਵੇਚਦੇ ਹਨ ਪਰ ਜਦੋਂ ਉਨ੍ਹਾਂ ਦੇਖਿਆ ਕਿ ਮਾਰਕਿਟ ਵਿੱਚ ਖਾਣਾ ਪਕਾਉਣ ਵਾਲਾ ਮਾੜੀ ਕੁਆਲਿਟੀ ਦਾ ਤੇਲ ਵੇਚਿਆ ਜਾ ਰਿਹਾ ਹੈ ਤਾਂ ਉਨ੍ਹਾਂ ਤੇਲ ਦਾ ਕਾਰੋਬਾਰ ਵੀ ਨਾਲ ਕਰਨ ਦਾ ਫੈਸਲਾ ਕੀਤਾ।
ਉਹ ਦੱਸਦੇ ਹਨ ਕਿ ਵੱਡੀਆਂ ਕੰਪਨੀਆਂ ਦਾ ਮਾਰਕਿਟ ਵਿੱਚ ਵਿਕ ਰਿਹਾ ਸਰੋਂ ਦਾ ਤੇਲ ਕਹਿਣ ਨੂੰ ਹੀ ਸਿਰਫ ਕੱਚੀ ਘਾਣੀ ਦਾ ਹੁੰਦਾ ਹੈ ਪਰ ਉਸ ਨੂੰ ਬਣਾਉਣ ਦੀ ਤਕਨੀਕ ਅਤੇ ਉਸ ਵਿੱਚ ਮਿਲਾਏ ਜਾਂਦੇ ਪਦਾਰਥ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ ਅਤੇ ਆਮ ਲੋਕ ਬਿਨ੍ਹਾਂ ਕਿਸੇ ਪੜਤਾਲ ਦੇ ਧੜੱਕੇ ਨਾਲ ਮਾਰਕਿਟ ਵਿੱਚ ਵਿਕ ਰਹੇ ਤੇਲ ਨੂੰ ਖਰੀਦ ਕੇ ਵਰਤ ਰਹੇ ਹਨ ਅਤੇ ਖੁਦ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਹ ਦੱਸਦੇ ਹਨ ਉਨ੍ਹਾਂ ਵੱਲੋਂ ਸਰਕਾਰੀ ਪ੍ਰਮਾਣਿਤ ਤਰੀਕੇ ਨਾਲ ਸਰੋਂ, ਅਸਲੀ, ਬਾਦਾਮ, ਮੂੰਗਫਲੀ, ਨਾਰੀਅਲ ਆਦਿ ਦਾ ਤੇਲ ਤਿਆਰ ਕੀਤਾ ਜਾਦਾ ਹੈ ਅਤੇ ਉਹ ਲੋਕਾਂ ਨੂੰ ਇਸਦੇ ਫਾਇਦਿਆਂ ਬਾਰੇ ਵੀ ਜਾਗਰੂਕ ਕਰ ਰਹੇ ਹਨ। ਉਹ ਕਿਸਾਨਾਂ ਕੋਲੋ ਚੰਗੀ ਸਰੋਂ ਅਤੇ ਹੋਰ ਚੀਜ਼ਾਂ ਖਰੀਦ ਕੇ ਲਿਆਉਂਦੇ ਹਨ ਅਤੇ ਖੁਦ ਹੀ ਇਸ ਤੇਲ ਨੂੰ ਆਪਣੀ ਨਿਗਰਾਣੀ ਹੇਠ ਕਢਵਾਉਂਦੇ ਹਨ। ਇਸ ਤੇਲ ਦੀ ਪੈਕਿੰਗ ਤੋਂ ਲੈ ਕੇ ਮਾਰਕੀਟਿੰਗ ਦਾ ਕੰਮ ਵੀ ਉਹ ਖੁਦ ਹੀ ਕਰਦੇ ਹਨ। ਉਹ ਦੱਸਦੇ ਹਨ ਉਨ੍ਹਾਂ ਦੇ ਤੇਲ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਕੀਤੀ ਜਾਂਦੀ ਹੈ ਲੋਕਾਂ ਨੂੰ ਸ਼ੁੱਧ ਚੀਜ਼ਾਂ ਹੀ ਵੇਚਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਉਨ੍ਹਾਂ ਦਾ ਮੁਨਾਫਾ ਘੱਟ ਹੈ ਪਰ ਲੋਕਾਂ ਨੂੰ ਸ਼ੁੱਧ ਚੀਜ਼ਾਂ ਦੇਣ ਨਾਲ ਹੀ ਉਨ੍ਹਾਂ ਦਾ ਮਨ ਸੰਤੁਸ਼ਟ ਹੈ ਕਿਉਂਕਿ ਉਹ ਦੇ ਬਜ਼ੁਰਗਾਂ ਨੇ ਜੋ ਸ਼ੁੱਧ ਚੀਜ਼ਾਂ ਲੋਕਾਂ ਨੂੰ ਖਵਾ ਕੇ ਆਪਣਾ ਨਾਮ ਕਮਾਇਆ ਹੈ ਉਹ ਵੀ ਆਪਣੀ ਬਜ਼ੁਰਗਾਂ ਵੱਲੋਂ ਪਾਈਆਂ ਲੀਹਾਂ ਉਪਰ ਚੱਲ ਕੇ ਲੋਕਾਂ ਨੂੰ ਚੰਗੀ ਸਿਹਤ ਬਣਾਉਣ ਵਾਲੀਆਂ ਚੀਜ਼ਾਂ ਖੁਆਉਣ ਲਈ ਹੀ ਯਤਨ ਕਰ ਰਹੇ ਹਨ। ਉਨ੍ਹਾਂ ਦੇ ਕੰਮ ਬਾਬਤ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

ਲੋਕਾਂ ਨੂੰ ਸਰੋਂ ਦੇ ਤੇਲ ਦੇ ਨਾਂ ਤੇ ਜ਼ਹਿਰ ਖਵਾਇਆ ਜਾ ਰਿਹੈ
More from MotivationalMore posts in Motivational »
Be First to Comment