ਜਗਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਹਨ। ਜਗਵਿੰਦਰ ਸਿੰਘ ਡਿਊਟੀ ਤੋਂ ਬਾਅਦ ਆਪਣਾ ਜ਼ਿਆਦਾਤਰ ਸਮਾਂ ਅਵਾਰਾ ਜਾਨਵਰਾਂ ਦੀ ਸੇਵਾ ਵਿੱਚ ਬਿਤਾਉਂਦੇ ਹਨ। ਉਹ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਬੇਸਹਾਰਾ ਜਾਨਵਰਾਂ ਦਾ ਇਲਾਜ ਵੀ ਕਰਵਾਉਂਦੇ ਹਨ ਅਤੇ ਜੇਕਰ ਕੋਈ ਆਵਾਰਾ ਪਸ਼ੂ ਜਾਂ ਜਾਨਵਰ ਮਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਦਫ਼ਨਾਉਂਦੇ ਹਨ। ਜਿਸ ਲਈ ਉਹ ਆਪਣੇ ਨਾਲ ਹਰ ਸਮੇਂ ਕਹੀ ਵੀ ਰੱਖਦੇ ਹਨ ਜਿਸਦੇ ਚਲਦੇ ਬਹੁਤੇ ਲੋਕ ਉਨ੍ਹਾਂ ਨੂੰ “ਕਹੀ ਵਾਲਾ ਥਾਣੇਦਾਰ” ਕਹਿ ਕੇ ਵੀ ਬਲਾਉਂਦੇ ਹਨ।
ਇਸ ਸੇਵਾ ਦੀ ਸ਼ੁਰੂਆਤ ਬਾਰੇ ਦੱਸਦਿਆ ਜਗਵਿੰਦਰ ਸਿੰਘ ਸਿੰਘ ਕਹਿੰਦੇ ਹਨ ਕਿ ਇੱਕ ਦਿਨ ਉਹ ਸਵੇਰ ਮੌਕੇ ਆਪਣੀ ਡਿਊਟੀ ਉਪਰ ਜਾ ਰਹੇ ਸਨ ਤਾਂ ਰਾਸਤੇ ਵਿੱਚ ਸੜਕ ਕਿਨਾਰੇ ਉਨ੍ਹਾਂ ਇੱਕ ਮਰੇ ਹੋਏ ਕੁੱਤੇ ਨੂੰ ਦੇਖਿਆ। ਜਿਸਨੂੰ ਵੇਖ ਕੇ ਉਹ ਆਪਣੀ ਡਿਊਟੀ ਚਲਦੇ ਗਏ ਪਰ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਹ ਮਰਿਆ ਹੋਇਆ ਕੁੱਤੇ ਉੱਤੇ ਉਸ ਤਰ੍ਹਾਂ ਹੀ ਪਿਆ ਸੀ ਜਿਸ ਦੇ ਨਜ਼ਦੀਕ ਇੱਕ ਸਕੂਲ ਵੀ ਸੀ। ਫਿਰ ਉਨ੍ਹਾਂ ਆਸ ਪਾਸੇ ਦੇ ਘਰ ਤੋਂ ਇੱਕ ਕਹੀ ਲੈ ਕੇ ਉਹ ਕੁੱਤੇ ਨੂੰ ਦਫਨਾਇਆ।
ਅਜਿਹਾ ਉਨ੍ਹਾਂ ਕਈ ਵਾਰ ਕੀਤਾ ਜਿਸ ਤੋਂ ਬਾਅਦ ਉਹ ਆਪਣੇ ਨਾਲ ਕਹੀ ਪੱਕੇ ਤੌਰ ਤੇ ਹੀ ਰੱਖਣ ਲੱਗ ਗਏ। ਉਹ ਦੱਸਦੇ ਹਨ ਉਹਨ੍ਹਾਂ ਦੇ ਮੋਟਰਸਾਇਕਲ ਅਤੇ ਕਾਰ ਵਿੱਚ ਕਹੀ ਪੱਕੇ ਤੌਰ ਤੇ ਰੱਖੀ ਹੁੰਦੀ ਹੈ ਤਾਂ ਜੋ ਰਾਸਤੇ ਵਿੱਚ ਕੋਈ ਵੀ ਮ੍ਰਿਤ ਜਾਨਵਰ ਮਿਲਦਾ ਹੈ ਉਹ ਉਸਨੂੰ ਦਫਨਾ ਦਿੰਦੇ ਹਨ। ਉਹ ਦੱਸਦੇ ਹਨ ਹੁਣ ਤੱਕ ਉਹ ਹਜ਼ਾਰਾਂ ਹੀ ਮਰੇ ਹੋਏ ਜਾਨਵਰਾਂ ਅਤੇ ਪਸ਼ੂਆਂ ਨੂੰ ਸਨਮਾਨਜਨਕ ਦਫਨਾ ਚੁੱਕੇ ਹਨ।
ਉਸ ਦੱਸਦੇ ਹਨ ਕਿ ਇਸ ਕੰਮ ਲਈ ਉਨ੍ਹਾਂ ਦਾ ਮਹਿਕਮਾ ਅਤੇ ਪਰਿਵਾਰ ਵੀ ਪੂਰਾ ਸਹਿਯੋਗ ਦਿੰਦਾ ਹੈ। ਜਗਵਿੰਦਰ ਸਿੰਘ ਆਪਣੀ ਵਿਸ਼ੇਸ਼ ਸਮਾਜ ਸੇਵਾ ਕਾਰਨ ਸੋਸ਼ਲ ਮੀਡੀਆ ‘ਤੇ ਵੀ ਬਹੁਤ ਮਸ਼ਹੂਰ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਲਗਭਗ ਦੋ ਲੱਖ ਫਾਲੋਅਰਜ਼ ਹਨ।
ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਬੇਜ਼ੁਬਾਨਾਂ ਦਾ ਦਰਦ ਵੰਡਾਉਣ ਵਾਲਾ ਥਾਣੇਦਾਰ
More from MotivationalMore posts in Motivational »
Be First to Comment