ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲ ਦੇ ਰਹਿਣ ਵਾਲੇ ਜਗਸੀਰ ਸਿੰਘ ਨੇ ਘਰ ਵਿੱਚ ਫਾਲਤੂ ਸਮਾਨ ਤੋਂ ਨਵੇਕਲੇ ਤਰ੍ਹਾਂ ਦੀਆਂ ਵੱਖ-ਵੱਖ ਚੀਜ਼ਾਂ ਤਿਆਰ ਕੀਤੀਆਂ ਹਨ। ਜਗਸੀਰ ਸਿੰਘ ਨੇ ਕਬਾੜ ਪਈ ਸਮੱਗਰੀ ਤੋਂ ਪੰਛੀਆਂ ਦੀ ਮੂਰਤਾਂ, ਵੱਖ ਵੱਖ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਅਤੇ ਫਰਨੀਚਰ ਵੀ ਤਿਆਰ ਕੀਤਾ ਹੈ ਜਿਨ੍ਹਾਂ ਦੀ ਬਾਜ਼ਾਰ ਵਿੱਚ ਚੰਗੀ ਕੀਮਤ ਮਿਲਦੀ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਤੂਤ ਦੇ ਦਰਖਤ ਦਾ ਮੁੱਢ ਪਿਆ ਸੀ ਜਿਸ ਨੂੰ ਤਰਾਸ਼ ਨੇ ਉਨ੍ਹਾਂ ਨੇ ਉਸ ਦਾ ਫਰਨੀਚਰ ਤਿਆਰ ਕੀਤਾ। ਇਸ ਵਿੱਚ ਮਿਹਨਤ ਭਾਵੇਂ ਕਾਫੀ ਲੱਗੀ ਪਰ ਹੁਣ ਫਰਨੀਰਚ ਉਨ੍ਹਾਂ ਦੇ ਘਰ ਦੀ ਸ਼ਾਨ ਹੈ। ਉਹ ਦੱਸਦੇ ਹਨ ਜੇਕਰ ਉਹ ਇਸ ਲੱਕੜ ਦਾ ਫਰਨੀਚਰ ਤਿਆਰ ਨਾ ਕਰਦੇ ਤਾਂ ਘਰਦਿਆਂ ਨੇ ਉਸਦੀਆਂ ਦੀਆਂ ਲੱਕੜਾਂ ਨੂੰ ਬਾਲਣ ਦੇ ਲਈ ਹੀ ਵਰਤਣਾ ਸੀ ਪਰ ਉਸ ਲੱਕੜ ਦਾ ਬਣੀ ਇਹ ਸ਼ਾਨਦਾਰ ਫਰਨੀਚਰ ਕਈ ਦਹਾਕਿਆ ਤੱਕ ਉਨ੍ਹਾਂ ਦੇ ਘਰ ਦੀ ਸ਼ਾਨ ਵਧਾਉਂਦਾ ਰਹੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਟਾਇਰਾਂ ਤੋਂ ਵੀ ਆਪਣੇ ਘਰ ਵਿੱਚ ਗਮਲੇ ਤਿਆਰ ਕੀਤੇ ਹੋਏ ਹਨ। ਟਾਇਰਾਂ ਤੋਂ ਹੀ ਉਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਬਣਾਏ ਹਨ ਜਿੰਨ੍ਹਾਂ ਵਿੱਚ ਉਹ ਅਲੋਪ ਹੁੰਦੇ ਜਾ ਰਹੇ ਪੰਛੀ ਵੀ ਸ਼ਾਮਲ ਹਨ। ਇਨ੍ਹਾਂ ਪੰਛੀਆਂ ਨੂੰੂ ਵੇਖ ਕੇ ਤੁਸੀਂ ਉਨ੍ਹਾਂ ਦੇ ਹੁਨਰ ਦਾ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ।
ਉਹ ਦੱਸਦੇ ਹਨ ਕਿ ਫਾਲਤੂ ਪਏ ਸਮਾਨ ਨੂੰ ਮੁੜ ਵਰਤੋਂ ਕਰਨ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਰੁਝਾਨ ਸੀ ਅਤੇ ਉਨ੍ਹਾਂ ਨੇ ਫਾਲਤੂ ਸਮਾਨ ਤੋਂ ਵੱਖ ਵੱਖ ਤਰ੍ਹਾਂ ਦੀਆਂ ਕਲਾਕ੍ਰਿਤਾ ਬਣਾ ਕੇ ਜਿੱਥੇ ਆਪਣੇ ਘਰ ਦਾ ਸਿੰਗਾਰ ਬਣਾਇਆ ਹੈ ਉੱਥੇ ਹੀ ਉਨ੍ਹਾਂ ਦੇ ਘਰ ਆਏ ਮਹਿਮਾਨ ਵੀ ਉਨ੍ਹਾਂ ਵੱਲੋਂ ਬਣਾਈਆਂ ਵਸਤਾਂ ਵੇਖ ਕੇ ਉਨ੍ਹਾਂ ਦੀ ਕਲਾ ਦੇ ਕਾਇਲ ਹੋ ਜਾਂਦੇ ਹਨ। ਉਨ੍ਹਾਂ ਨੂੰ ਇਸ ਸਭ ਦਾ ਸੌਂਕ ਕਿਵੇਂ ਪਿਆ ਅਤੇ ਹੁਣ ਤੱਕ ਉਹ ਕੀ ਕੁਝ ਬਣਾ ਚੁੱਕੇ ਹਨ ਇਸ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਘਰ ਦੀਆਂ ਫਾਲਤੂ ਵਸਤਾਂ ਤੋਂ ਬਣਾਈਆਂ ਕਮਾਲ ਦੀਆਂ ਚੀਜ਼ਾਂ
More from MotivationalMore posts in Motivational »
Be First to Comment