ਜਗਸੀਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਹਾਖੇੜਾ ਦੇ ਮੌਜੂਦਾ ਸਰਪੰਚ ਹਨ। ਨੌਜਵਾਨ ਸਰਪੰਚ ਜਗਸੀਰ ਸਿੰਘ ਦੀ ਅਗਵਾਈ ਵਿੱਚ ਪਿੰਡ ਦੀ ਪੰਚਾਇਤ ਦੇ ਵਿਕਾਸ ਕਾਰਜਾਂ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਜੱਗੀ ਸਰਪੰਚ ਦੇ ਨਾਂ ਨਾਲ ਜਾਣੇ ਜਾਂਦੇ ਜਗਸੀਰ ਸਿੰਘ ਲੋਕਾਂ ਨੂੰ ਸਰਪੰਚਾਂ ਵੱਲੋਂ ਕੀਤੀਆਂ ਜਾਂਦੀਆਂ ਹੇਰਾ-ਫੇਰੀਆਂ ਬਾਰੇ ਵੀ ਦੱਸਦੇ ਰਹਿੰਦੇ ਹਨ।
ਜਗਸੀਰ ਸਿੰਘ ਨੇ ਪਿੰਡ ਦੀ ਪੰਚਾਇਤ ਨੇ ਰਾਜ ਅਤੇ ਸੰਘੀ ਸਰਕਾਰ ਦੀਆਂ ਵਿਕਾਸ ਸਕੀਮਾਂ ਰਾਹੀਂ ਪਿੰਡ ਵਿੱਚ ਕਾਫ਼ੀ ਕੰਮ ਕਰਵਾਏ ਹਨ। ਪਿੰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਹਨ। ਦਾਣਾ ਮੰਡੀ ਪੱਕੀ ਕਰਨ, ਡਿਸਪੈਂਸਰੀ ਦੀ ਨਵੀਂ ਬਿਲਡਿੰਗ, ਬੱਸ ਅੱਡਾ, ਪੀਣ ਵਾਲੇ ਪਾਣੀ ਇੱਥੋਂ ਤੱਕ ਕੇ ਮੈਰਿਜ ਪੈਲੇਸ ਵੀ ਪੰਚਾਇਤ ਵੱਲੋਂ ਬਣਾਇਆ ਜਾ ਰਿਹਾ ਹੈ।
ਜਗਸੀਰ ਸਿੰਘ ਅਨੁਸਾਰ ਪਿੰਡ ਵਿੱਚ ਇੱਕ ਵੀ ਅਜਿਹਾ ਲੋੜਵੰਦ ਪਰਿਵਾਰ ਨਹੀਂ ਹੈ ਜਿਸਨੂੰ ਸ਼ਗਨ ਸਕੀਮ ਅਤੇ ਘਰ ਬਣਾਉਣ ਲਈ ਗਰਾਂਟ ਨਾ ਮਿਲੀ ਹੋਵੇ। ਹੇਠਲੀ ਵੀਡੀਓ ਵਿੱਚ ਸਰਪੰਚ ਜਗਸੀਰ ਸਿੰਘ ਅਤੇ ਪਿੰਡ ਵਾਸੀਆਂ ਨਾਲ ਪਿੰਡ ਦੇ ਵਿਕਾਸ ਕੰਮਾਂ ਬਾਰੇ ਗੱਲਬਾਤ ਕੀਤੀ ਗਈ ਹੈ।
ਇਮਾਨਦਾਰ ਸਰਪੰਚ ਜੋ ਪੱਲਿਓ ਪਿੰਡ ਦੀਆਂ ਧੀਆਂ ਨੂੰ ਸ਼ਗਨ ਦਿੰਦਾ ਹੈ
More from MotivationalMore posts in Motivational »
Be First to Comment