ਪਟਿਆਲਾ ਦੇ ਰਹਿਣ ਵਾਲੇ ਅਜੈਬ ਸਿੰਘ ਜੜ੍ਹੀਆਂ ਬੂਟੀਆਂ, ਫਲਾਂ ਦੇ ਪੱਤਿਆਂ ਅਤੇ ਸਬਜ਼ੀਆਂ ਤੋਂ ਜੂਸ ਤਿਆਰ ਕਰਦੇ ਅਤੇ ਵੇਚਦੇ ਹਨ। ਹਾਲਾਂਕਿ ਇਹ ਜੂਸ ਵਿਲੱਖਣ ਹੈ, ਪਰ ਇਹ ਪਟਿਆਲਾ ਸ਼ਹਿਰ ਦੇ ਲੋਕਾਂ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ। ਅਜੈਬ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਸਾਹਮਣੇ ਪੁੱਲ ਦੇ ਹੇਠਾਂ ਆਪਣੀ ਸਟਾਲ ਲਗਾਉਂਦੇ ਹਨ ਜਿੱਥੇ ਆਮ ਸ਼ਹਿਰੀ ਅਤੇ ਵਿਦਿਆਰਥੀ ਉਨ੍ਹਾਂ ਕੋਲ ਜੂਸ ਪੀਣ ਲਈ ਆਉਂਦੇ ਹਨ।
ਇਸ ਦੀ ਸ਼ੁਰੂਆਤ ਬਾਰੇ ਉਨ੍ਹਾਂ ਦੱਸਿਆ ਕਿ ਇਸ ਜੂਸ ਨੂੰ ਬਣਾਉਣ ਦੀ ਵਿਧੀ ਉਨ੍ਹਾਂ ਕੈਥਲ ਵਿੱਚ ਇੱਕ ਲੜਕੀ ਕੋਲੋ ਸਿੱਖੀ ਸੀ। ਇਸ ਜੂਰ ਵਿੱਚ ਉਹ ਅਮਰੂਦ ਦੇ ਪੱਤੇ, ਜਾਮਣ ਦੇ ਪੱਤੇ, ਸਹਿਜਨਾ, ਗਲੋ੍ਹ, ਹਲਦੀ, ਚਕੂੰਦਰ, ਐਲੋਵੀਰਾ ਆਦਿ ਚੀਜ਼ਾਂ ਨੂੰ ਮਿਲਾ ਕੇ ਵੱਖ-ਵੱਖ ਤਰ੍ਹਾਂ ਦਾ ਜੂਸ ਤਿਆਰ ਕਰਦੇ ਹਨ। ਇਸ ਜੂਸ ਨੂੰ ਬਣਾਉਣ ਦੇ ਲਈ ਵਰਤਿਆ ਜਾਂਦਾ ਸਾਰਾ ਸਮਾਨ ਵੀ ਉਹ ਖੁਦ ਹੀ ਇਕੱਠਾ ਕਰਦੇ ਲਿਆਉਂਦੇ ਹਨ।
ਉਹ ਦੱਸਦੇ ਹਨ ਇਹ ਜੂਸ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਜੋ ਸਰੀਰ ਵਿੱਚੋਂ ਗੰਦਗੀ ਨੂੰ ਬਾਹਰ ਕੱਢਣ ਲਈ ਸਹਾਈ ਸਾਬਤ ਹੁੰਦਾ ਹੈ। ਉਨ੍ਹਾਂ ਕੋਲੋ ਜਦੋਂ ਕੋਈ ਵਿਅਕਤੀ ਇੱਕ ਵਾਰ ਜੂਸ ਪੀ ਜਾਂਦਾ ਹੈ ਤਾਂ ਆਪਣੀ ਸਿਹਤ ਵਿੱਚ ਫਰਕ ਜਰੂਰ ਮਹਿਸੂਸ ਕਰਦਾ ਹੈ ਅਤੇ ਮੁੜ ਉਨ੍ਹਾਂ ਕੋਲੋ ਦੁਬਾਰਾ ਜੂਸ ਪੀਣ ਲਈ ਜਰੂਰ ਆਉਂਦਾ ਹੈ।
ਉਹ ਦੱਸਦੇ ਹਨ ਕਿ ਇਸ ਜੂਸ ਦੀ ਕੀਮਤ ਵੀ ਉਨ੍ਹਾਂ ਬਹੁਤ ਘੱਟ ਰੱਖੀ ਹੈ ਅਤੇ ਹਰ ਕੋਈ ਵਿਅਕਤੀ ਇਸਨੂੰ ਖਰੀਦ ਕੇ ਪੀ ਸਕਦਾ ਹੈ। ਅਜੈਬ ਸਿੰਘ ਦੀ ਜ਼ਿੰਦਗੀ ਦਾ ਮਕਸਦ ਆਪਣੇ ਜੂਸ ਜ਼ਰੀਏ ਵੱਧ ਤੋਂ ਵੱਧ ਲੋਕਾਂ ਨੂੰ ਸਿਹਤਮੰਦ ਬਣਾਉਣਾ ਹੈ।ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮੈਂ ਰੱਬ ਤੋਂ ਇਹੀ ਮੰਗਦਾਂ ਕਿ ਲੋਕਾਂ ਦੀ ਸਿਹਤ ਠੀਕ ਰਹੇ
More from MotivationalMore posts in Motivational »
Be First to Comment