ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਬਜ਼ੁਰਗ ਔਰਤ ਸ਼ਿੰਦਰ ਕੌਰ ਪਿਛਲੇ 35 ਸਾਲਾਂ ਤੋਂ ਹੱਥੀ ਕੱਪੜੇ ਬੁਣ ਰਹੀ ਹੈ। ਸਿੰਦਰ ਕੌਰ ਦੇ ਘਰ ਵਿੱਚ ਖੱਡੀ ਲੱਗੀ ਹੋਈ ਹੈ ਜਿਸ ਉਪਰ ਉਹ ਉਸਦੀਆਂ ਨੂੰਹਾਂ, ਪਤੀ ਅਤੇ ਬੱਚੇ ਹੱਥੀ ਕੱਪੜਾ ਬੁਣਦੇ ਹਨ। ਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੱਥੀਂ ਕੱਪੜੇ ਬੁਣਨ ਦੀ ਬਹੁਤ ਪੁਰਾਣੀ ਰਵਾਇਤ ਰਹੀ ਹੈ ਪਰ ਹੁਣ ਇਹ ਕਲਾ ਅਲੋਪ ਹੁੰਦੀ ਜਾ ਰਹੀ ਹੈ।
ਸ਼ਿੰਦਰ ਕੌਰ ਅਨੁਸਾਰ ਜਿਵੇਂ-ਜਿਵੇਂ ਲੋਕ ਸਿੰਥੈਟਿਕ ਕੱਪੜੇ ਦੇ ਨੁਕਸਾਨਾਂ ਤੋਂ ਜਾਣੂ ਹੁੰਦੇ ਜਾ ਰਹੇ ਹਨ, ਹੱਥੀ ਬੁਣੇ ਹੋਏ ਕੱਪੜੇ ਦੀ ਮੰਗ ਫਿਰ ਤੋਂ ਵਧਣ ਲੱਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਪੜਾ ਮਨੁੱਖ ਦੇ ਜਿਓਣ ਮਰਨ ਦਾ ਪੜਦਾ ਹੈ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਕੱਪੜੇ ਦੀ ਕੁਆਲਿਟੀ ਬਜ਼ਾਰੀ ਕੱਪੜੇ ਦੇ ਮੁਕਾਬਲੇ ਬਹੁਤ ਜਿਆਦਾ ਵਧੀਆ ਹੈ। ਉਨ੍ਹਾਂ ਤੋਂ ਸੂਬੇ ਅਤੇ ਵਿਦੇਸ਼ ਤੋਂ ਵੀ ਹੱਥੀ ਬੁਣੇ ਕੱਪੜੇ, ਮਫਸਰ, ਦਰੀਆਂ ਅਤੇ ਹੋਰ ਹੱਥੀ ਬੁਣੀਆਂ ਚੀਜ਼ਾਂ ਦੀ ਸਮੇਂ ਸਮੇਂ ਉਪਰ ਡਿਮਾਂਡ ਵੀ ਰਹਿੰਦੀ ਹੈ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਉਸ ਦਾ ਪੂਰਾ ਪਰਿਵਾਰ ਲੱਗਾ ਹੋਇਆ ਹੈ।
ਸ਼ਿੰਦਰ ਕੌਰ ਇਸ ਕੰਮ ਲਈ ਹੋਰ ਔਰਤਾਂ ਨੂੰ ਸਿਖਲਾਈ ਵੀ ਦਿੰਦੀ ਹੈ। ਉਸਦਾ ਕਹਿਣਾ ਕਿ ਘਰ ਵਿੱਚ ਔਰਤਾਂ ਘਰ ਦੇ ਕੰਮ ਮੁਕਾ ਕੇ ਜਿਆਦਾਤਰ ਫਰੀ ਰਹਿੰਦੀਆਂ ਹਨ ਜਦਕਿ ਜੇਕਰ ਉਹ ਇਸ ਕੰਮ ਵੱਲ ਆਉਣ ਤਾਂ ਜਿੱਥੇ ਉਨ੍ਹਾਂ ਦੇ ਖਾਲੀ ਪਏ ਸਮੇਂ ਦੀ ਸਹੀ ਵਰਤੋਂ ਹੋਵੇਗੀ ਨਾਲ ਹੀ ਔਰਤਾਂ ਪੈਸੇ ਵੀ ਕਮਾ ਸਕਦੀਆਂ ਹਨ।
ਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਲੋਕ ਵਿਰਸੇ ਨਾਲ ਮੁੜ ਜੁੜਨਾ ਸ਼ੁਰੂ ਕਰ ਰਹੇ ਹਨ। ਹੇਠਾਂ ਦਿੱਤੀ ਗਈ ਵੀਡੀਓ ਵਿੱਚ ਸ਼ਿੰਦਰ ਕੌਰ ਅਤੇ ਉਸਦੇ ਪਰਿਵਾਰ ਨਾਲ ਉਨ੍ਹਾਂ ਦੇ ਕਾਰੋਬਾਰ ਬਾਰੇ ਗੱਲਬਾਤ ਕੀਤੀ ਗਈ ਹੈ।

ਵਿਦੇਸ਼ਾਂ ਵਿੱਚ ਵੀ ਵਿਕਦਾ ਹੈ ਇਸ ਟੱਬਰ ਦਾ ਹੱਥੀਂ ਬੁਣਿਆ ਕੱਪੜਾ
More from MotivationalMore posts in Motivational »
Be First to Comment