ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਜੱਸਾ ਦੇ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਉਨ੍ਹਾਂ ਨੌਜਵਾਨਾਂ ਵਿੱਚੋਂ ਹੈ ਜਿੰਨਾਂ ਨੇ ਸੋਸ਼ਲ ਮੀਡੀਆ ਨੂੰ ਕੈਰੀਅਰ ਦੇ ਤੌਰ ਤੇ ਅਪਣਾਇਆ ਅਤੇ ਸਫਲਤਾ ਵੀ ਹਾਸਲ ਕੀਤੀ।
ਗੁਰਪ੍ਰੀਤ ਸਿੰਘ ਪੇਸ਼ੇ ਤੋਂ ਸਿਵਲ ਇੰਜੀਨੀਅਰ ਹੈ। ਗੁਰਪ੍ਰੀਤ ਨੇ ਪੜਾਈ ਤੋਂ ਬਾਅਦ ਕਈ ਸਾਲ ਤੱਕ ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿੱਚ ਨੌਕਰੀ ਕੀਤੀ। ਤਨਖ਼ਾਹ ਥੋੜ੍ਹੀ ਹੋਣ ਕਰਕੇ ਉਸਨੇ ਆਪਣਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਵੀ ਜਾਰੀ ਰੱਖੀ ਪਰ ਉਹ ਆਪਣੀ ਆਮਦਨ ਵਧਾਉਣ ਲਈ ਕੁੱਝ ਵੱਖਰਾ ਕਰਨਾ ਚਾਹੁੰਦਾ ਸੀ।
ਗੁਰਪ੍ਰੀਤ ਨੂੰ ਖੇਤੀਬਾੜੀ ਕਰਨ ਕਰਕੇ ਖੇਤੀ ਮਸ਼ੀਨਰੀ ਦੀ ਜਾਣਕਾਰੀ ਵੀ ਸੀ ਤੇ ਉਸਨੂੰ ਸ਼ੌਕ ਵੀ ਸੀ। ਉਸਨੇ ਆਪਣੀ ਇੰਜੀਨੀਅਰਿੰਗ ਦੀ ਪੜਾਈ ਦਾ ਫ਼ਾਇਦਾ ਲੈਂਦਿਆਂ ਕਿਸਾਨਾਂ ਨੂੰ ਸੋਸ਼ਲ ਮੀਡੀਆ ਉੱਤੇ ਨਵੀਂ ਖੇਤੀ ਮਸ਼ੀਨਰੀ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਇਸ ਕੰਮ ਵਿੱਚ ਉਹ ਆਪਣੇ ਛੋਟੇ ਭਰਾ ਪ੍ਰਿਤਪਾਲ ਨਾਲ ਮਿਲ ਕੇ ਕੰਮ ਕਰਨ ਲੱਗਾ। ਹੁਣ ਇੰਨਾ ਭਰਾਵਾਂ ਦੀ ਜੋੜੀ ਦੇ ਸੋਸ਼ਲ ਮੀਡੀਆ ਚੈਨਲਾਂ ਉੱਤੇ ਲੱਖਾਂ ਫਾਲੋਅਰ ਹਨ।
ਗੁਰਪ੍ਰੀਤ ਅਤੇ ਉਸਦੇ ਭਰਾ ਦੀ ਕਹਾਣੀ ਇੱਕ ਅਜਿਹੇ ਨੌਜਵਾਨਾਂ ਦੀ ਕਹਾਣੀ ਹੈ ਜੋ ਮੁਸੀਬਤਾਂ ਨੂੰ ਪਾਰ ਕਰਦੇ ਹੋਏ ਹਿੰਮਤ ਦੇ ਬਲ ‘ਤੇ ਕਾਮਯਾਬੀ ਹਾਸਲ ਕਰਦੇ ਹਨ। ਹੇਠਲੀ ਵੀਡੀਓ ਵਿੱਚ ਗੁਰਪ੍ਰੀਤ ਅਤੇ ਉਸਦੇ ਭਰਾ ਪ੍ਰਿਤਪਾਲ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਦੀ ਕਾਮਯਾਬ ਹਸਤੀ ਬਣਨ ਸਬੰਧੀ ਗੱਲਬਾਤ ਕੀਤੀ ਗਈ ਹੈ।
ਕਿਸਾਨ ਤੋਂ ਸਫਲ Youtuber ਬਣਨ ਤੱਕ ਦਾ ਸਫ਼ਰ
More from MotivationalMore posts in Motivational »
Be First to Comment