ਭਾਰਤੀ ਸਮਾਜ ਵਿੱਚ ਔਰਤਾਂ ਲਈ ਡਰਾਈਵਿੰਗ ਨੂੰ ਪੇਸ਼ੇ ਵਜੋਂ ਚੁਣਨਾ ਆਮ ਗੱਲ ਨਹੀਂ ਹੈ। ਗੁਰਮੀਤ ਕੌਰ ਉਰਫ਼ ਜੱਸੀ ਇੱਕ ਈ-ਰਿਕਸ਼ਾ ਚਾਲਕ ਹੈ। ਜੱਸੀ ਆਪਣੇ ਵਿਆਹ ਤੋਂ ਲੈ ਕੇ ਕਰੀਬ ਦਸ ਸਾਲਾਂ ਤੱਕ ਘਰੇਲੂ ਹਿੰਸਾ ਅਤੇ ਸ਼ੋਸ਼ਣ ਦਾ ਸ਼ਿਕਾਰ ਰਹੀ। ਤਿੰਨ ਸਾਲ ਪਹਿਲਾਂ ਜੱਸੀ ਨੇ ਘਰੇਲੂ ਹਿੰਸਾ ਖ਼ਿਲਾਫ਼ ਖੜੇ ਹੋਣ ਦਾ ਫ਼ੈਸਲਾ ਕੀਤਾ। ਜੱਸੀ ਆਪਣੇ ਪਤੀ ਤੋਂ ਵੱਖ ਹੋ ਗਈ ਅਤੇ ਆਪਣੇ ਦੋਵੇਂ ਬੱਚਿਆਂ ਨਾਲ ਸੁਨਾਮ ਸ਼ਹਿਰ ਚਲੀ ਗਈ।
ਸ਼ੁਰੂ ਵਿੱਚ ਜੱਸੀ ਨੇ ਰੋਟੀ ਦੇ ਜੁਗਾੜ ਲਈ ਨਿੱਕੇ-ਮੋਟੇ ਕੰਮ ਕੀਤੇ ਪਰ ਬਾਅਦ ਵਿੱਚ ਉਸਨੇ ਵੱਧ ਕਮਾਈ ਕਰਨ ਲਈ ਕਿਸੇ ਦਾ ਈ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਕੁੱਝ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਜੱਸੀ ਕੋਲ ਆਪਣਾ ਈ-ਰਿਕਸ਼ਾ ਹੈ। ਜੱਸੀ ਕੋਲ ਆਪਣਾ ਘਰ ਵੀ ਨਹੀਂ ਹੈ ਪਰ ਉਹ ਭਵਿੱਖ ਵਿੱਚ ਆਪਣਾ ਘਰ ਬਣਾਉਣ ਲਈ ਆਸਵੰਦ ਹੈ।
ਜੱਸੀ ਦਾ ਸੁਪਨਾ ਹੈ ਕਿ ਉਸਦੇ ਬੱਚੇ ਡਾਕਟਰ ਬਣਨ ਜਾਂ ਵਿਦੇਸ਼ ਵਿੱਚ ਸੈਟਲ ਹੋਣ। ਜੱਸੀ ਲਈ ਅਣ-ਸਿੱਖਿਅਤ ਮਜ਼ਦੂਰ ਦੀ ਔਸਤ ਆਮਦਨ ਤੋਂ ਥੋੜ੍ਹਾ ਵੱਧ ਕਮਾਉਣਾ ਔਖਾ ਕੰਮ ਹੈ ਪਰ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀ ਹੈ। ਜੱਸੀ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਉਨ੍ਹਾਂ ਔਰਤਾਂ ਲਈ ਪ੍ਰੇਰਨਾ ਸਰੋਤ ਹੈ ਜੋ ਜੱਸੀ ਵਰਗੀਆਂ ਸਥਿਤੀਆਂ ਵਿੱਚੋਂ ਗੁਜ਼ਰ ਰਹੀਆਂ ਹਨ। ਹੇਠਲੀ ਵੀਡੀਓ ਵਿੱਚ ਜੱਸੀ ਦੇ ਸੰਘਰਸ਼ ਅਤੇ ਕਾਮਯਾਬੀ ਸਬੰਧੀ ਗੱਲਬਾਤ ਕੀਤੀ ਗਈ ਹੈ।
ਕਦੇ ਰੋਟੀ ਖਾਣ ਨੂੰ ਪੈਸੇ ਨਹੀਂ ਸੀ, ਹੁਣ ਉਸਦੀਆਂ ਖਬਰਾਂ ਬਣਦੀਆਂ ਨੇ
More from MotivationalMore posts in Motivational »
Be First to Comment