ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰਹਿਣ ਵਾਲੀਆਂ ਦੋ ਭੈਣਾਂ ਏਕਨੂਰ ਅਤੇ ਮੰਨਤ ਨੇ ਛੋਟੀ ਉਮਰ ਵਿੱਚ ਬੱਕਰੀ ਪਾਲਣ ਦੇ ਧੰਦੇ ਨੂੰ ਸਫਲ ਬਣਾ ਲਿਆ ਹੈ। ਇਹ ਕੁੜੀਆਂ ਸਾਨੇਨ ਨਸਲ ਦੀਆਂ ਬੱਕਰੀਆਂ ਪਾਲਦੀਆਂ ਹਨ ਜੋ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਬੱਕਰੀ ਦੀ ਨਸਲ ਹੈੈ। ਉਨ੍ਹਾਂ ਨੇ ਇੱਕ ਬੱਕਰੀ ਤੋਂ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਕੋਲ 100 ਦੇ ਕਰੀਬ ਬੱਕਰੀਆਂ ਦਾ ਫਾਰਮ ਹੈ।
ਉਹ ਦੱਸਦੀਆਂ ਹਨ ਕਿ ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਘਰ ਇੱਕ ਬੱਕਰੀ ਰੱਖ ਕੇ ਕੀਤੀ ਸੀ ਜਿਸ ਦੇ ਦੁੱਧ ਦੀ ਗੁਣਵੱਤਾ ਨੂੰ ਵੇਖਦਿਆ ਉਨ੍ਹਾਂ ਇਸ ਕਿਸਮ ਦੀਆਂ ਬੱਕਰੀਆਂ ਦਾ ਫਾਰਮ ਖੋਲਣ ਦਾ ਫੈਸਲਾ ਕੀਤਾ। ਉਹ ਦੋਵੇਂ ਭੈਣਾਂ ਰਲ਼ ਕੇ ਆਪਣੇ ਬੱਕਰੀ ਫਾਰਮ ਉਪਰ ਸਾਰੇ ਕੰਮ ਅਤੇ ਬੱਕਰੀਆਂ ਦੀ ਦੇਖਭਾਲ ਖੁਦ ਹੀ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਾਨੇਨ ਨਸਲ ਦੀ ਬੱਕਰੀ ਦੇ ਦੁੱਧ ਦੀ ਡਿਮਾਂਡ ਬਹੁਤ ਜਿਆਦਾ ਹੈ ਅਤੇ ਉਨ੍ਹਾਂ ਦਾ ਸਾਰਾ ਦੁੱਧ ਲੋਕਲ ਸ਼ਹਿਰ ਵਿੱਚ ਹੀ ਵਿਕ ਜਾਂਦਾ ਹੈ। ਉਹ ਬੱਕਰੀ ਦੇ ਦੁੱਧ ਤੋਂ ਇਲਾਵਾ ਘਿਓ ਅਤੇ ਪਨੀਰ ਵੀ ਤਿਆਰ ਕਰਕੇ ਵੇਚਦੀਆਂ ਹਨ ਜਿਸ ਤੋਂ ਵੀ ਉਹ ਚੰਗਾ ਮੁਨਾਫਾ ਕਮਾ ਰਹੀਆਂ ਹਨ।
ਉਨ੍ਹਾਂ ਦੀ ਕਾਮਯਾਬੀ ਨੂੰ ਦੇਖ ਕੇ ਕਈ ਲੋਕ ਉਨ੍ਹਾਂ ਤੋਂ ਬੱਕਰੀ ਪਾਲਣ ਦੀ ਸਿਖਲਾਈ ਲੈਣ ਵੀ ਆਉਂਦੇ ਹਨ। ਉਹ ਦੱਸਦੇ ਹਨ ਕਿ ਬੱਕਰੀ ਪਾਲਣ ਦੇ ਇਸ ਕਿੱਤੇ ਨਾਲ ਜੁੜੀ ਸਾਰੀ ਜਾਣਕਾਰੀ ਉਹ ਸਿੱਖਣ ਲਈ ਆਏ ਵਿਅਕਤੀਆਂ ਨੂੰ ਦਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਿਖਲਾਈ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਭੈਣਾਂ ਦੇ ਬੱਕਰੀ ਪਾਲਣ ਦੇ ਕਿੱਤੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

ਸਕੀਆਂ ਭੈਣਾਂ ਦਾ ਮਸ਼ਹੂਰ ਬੱਕਰੀ ਫਾਰਮ
More from MotivationalMore posts in Motivational »
Be First to Comment