ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਖ਼ੁਰਦ ਦੇ ਰਹਿਣ ਵਾਲੇ ਗੁਰਤੇਜ ਸਿੰਘ ਨੇ ਕਮਾਲ ਦਾ ਉਪਰਾਲਾ ਕੀਤਾ ਹੈ। ਗੁਰਤੇਜ ਸਿੰਘ ਨੇ ਆਪਣੀ ਦੋ ਏਕੜ ਜ਼ਮੀਨ ਚੈਰੀਟੇਬਲ ਹਸਪਤਾਲ ਲਈ ਦਾਨ ਦਿੱਤੀ ਹੈ।
ਇਸ ਤੋਂ ਇਲਾਵਾ ਗੁਰਤੇਜ ਨੇ ਇਸ ਜ਼ਮੀਨ ਵਿੱਚ ਵਾਟਰ ਰੀਚਾਰਜਿੰਗ ਸਿਸਟਮ ਵੀ ਲਗਾਇਆ ਹੈ। ਹਸਪਤਾਲ ਤੋਂ ਇਲਾਵਾ ਇੱਥੇ ਕਿਸਾਨਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਇੱਕ ਅਜਾਇਬ ਘਰ ਵੀ ਬਣਾਇਆ ਜਾਵੇਗਾ।
ਇਸ ਅਜਾਇਬ ਘਰ ਵਿੱਚ ਬੀਤੇ ਵਿੱਚ ਲੜੇ ਗਏ ਕਿਸਾਨ ਸੰਘਰਸ਼ ਦੇ ਨਾਲ ਸਬੰਧਿਤ ਵਸਤਾਂ ਅਤੇ ਫ਼ੋਟੋਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਗੁਰਤੇਜ ਸਿੰਘ ਨੇ ਦਿੱਲੀ ਕਿਸਾਨ ਮੋਰਚੇ ਵਿੱਚ ਵਰਤੀ ਗਈ ਇੱਕ ਝੌਂਪੜੀ ਆਪਣੇ ਖੇਤ ਵਿੱਚ ਲਾ ਕੇ ਇਸਦੀ ਸ਼ੁਰੂਆਤ ਕਰ ਦਿੱਤੀ ਹੈ। ਗੁਰਤੇਜ ਸਿੰਘ ਅਨੁਸਾਰ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਸੀ ਅਤੇ ਕਿਸਾਨ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਉਸਨੇ ਇਹ ਜ਼ਮੀਨ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਗੁਰਤੇਜ ਸਿੰਘ ਦੇ ਇਸ ਉਪਰਾਲੇ ਬਾਰੇ ਹੋਰ ਜਾਣਕਾਰੀ ਲਈ ਹੇਠਲੀ ਵੀਡੀਓ ਵਿੱਚ ਸਾਂਝੀ ਕੀਤੀ ਗਈ ਹੈ:-
ਕਿਸਾਨ ਸੰਘਰਸ਼ ਦੀ ਯਾਦਗਾਰ ਲਈ ਜ਼ਮੀਨ ਦਾਨ ਕਰਨ ਵਾਲੇ ਕਿਸਾਨ ਨੂੰ ਮਿਲੋ
More from MotivationalMore posts in Motivational »
Be First to Comment