ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਗਗਨਦੀਪ ਸਿੰਘ ਸਾਹਿਤਕ ਕਿਤਾਬਾਂ ਦਾ ਕਾਰੋਬਾਰ ਕਰਦੇ ਹਨ।ਉਹ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ਅੱਗੇ ਆਪਣੀ ਕਿਤਾਬਾਂ ਦੀ ਸਟਾਲ ਲਗਾਉਂਦੇ ਹਨ ਅਤੇ ਲੋਕਾਂ ਨੂੰ ਸਾਹਿਤਕ ਕਿਤਾਬਾਂ ਨਾਲ ਜੋੜਣ ਦਾ ਕਾਰਜ ਕਰ ਰਹੇ ਹਨ। ਗਗਨਦੀਪ ਦਾ ਜਨਮ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਤੇ ਪਰਿਵਾਰ ਦੀ ਗਰੀਬੀ ਕਾਰਨ ਗਗਨਦੀਪ ਪੜ੍ਹਾਈ ਵੀ ਨਹੀਂ ਕਰ ਸਕੇ।16 ਸਾਲ ਦੀ ਉਮਰ ਵਿੱਚ ਉਸਨੂੰ ਉਸਾਰੀ ਮਜ਼ਦੂਰ ਬਣਨਾ ਪਿਆ।
ਘਰ ਦਾ ਗੁਜਾਰਾ ਚਲਾਉਣ ਦੇ ਲਈ ਉਹ ਲੇਬਰ ਚੌਂਕ ਵਿੱਚ ਮਜ਼ਦੂਰੀ ਲਈ ਜਾਂਦੇ ਸਨ। ਜਿੱਥੇ ਇੱਕ ਕਿਤਾਬ ਪ੍ਰਕਾਸ਼ਕ ਨੇ ਗਗਨਦੀਪ ਨੂੰ ਦੇਖਿਆ ਅਤੇ ਉਸਨੂੰ ਆਪਣੇ ਨਾਲ ਮਜ਼ਦੂਰੀ ਕਰਨ ਲਈ ਲੈ ਗਏ। ਉਨ੍ਹਾਂ ਗਗਨਦੀਪ ਦੀ ਕੰਮ ਪ੍ਰਤੀ ਮਿਹਨਤ ਨੂੰ ਦੇਖਦਿਆ ਉਸਨੂੰ ਪੁਛਿਆ ਕਿ ਉਹ ਪੜਨਾ ਲਿਖਣਾ ਜਾਣਦਾ ਹੈ ਤਾਂ ਉਹ ਉਸਨੂੰ ਵਧੀਆ ਕੰਮ ਵੀ ਦੇ ਸਕਦੇ ਹਨ। ਅੱਖਰਾਂ ਤੋਂ ਕੋਰੇ ਗਗਨਦੀਪ ਦੀ ਮਿਹਨਤ ਨੂੰ ਦੇਖਦਿਆ ਉਨ੍ਹਾਂ ਗਗਨਦੀਪ ਨਾ ਸਿਰਫ਼ ਪੜ੍ਹਾਇਆ ਲਿਖਾਇਆ, ਸਗੋਂ ਆਪਣੇ ਪ੍ਰਕਾਸ਼ਨ ਵਿੱਚ ਨੌਕਰੀ ਵੀ ਦਿੱਤੀ।
ਇਸ ਪ੍ਰਕਾਸ਼ਨ ਵਿੱਚ ਕੰਮ ਕਰਦਿਆ ਗਗਨਦੀਪ ਨੇ ਪੜਨਾ ਲ਼ਿਖਣਾ ਅਤੇ ਕੰਪਿਊਟਰ ਚਲਾਉਣ ਦਾ ਮੁੱਢਲਾ ਗਿਆਨ ਵੀ ਲਿਆ ਅਤੇ ਨਾਲ ਨਾਲ ਉਸਨੂੰ ਸਾਹਿਤਕ ਕਿਤਾਬਾਂ ਪੜ੍ਹਨ ਦੀ ਚੇਟਕ ਵੀ ਲੱਗ ਗਈ। ਗਗਨਦੀਪ ਦੱਸਦਾ ਹੈ ਕਿ ਉਸਨੇ ਭਾਵੇਂ ਸਕੂਲੀ ਵਿਿਦਆ ਹਾਂਸਲ ਨਹੀਂ ਕੀਤੀ ਪਰ ਇਨ੍ਹਾਂ ਸਾਹਿਤਕ ਕਿਤਾਬਾਂ ਨੂੰ ਪੜ੍ਹ ਕੇ ਉਸਨੇ ਦੁਨਿਆਵੀ ਗਿਆਨ ਹਾਂਸਲ ਕੀਤਾ ਜਿਸਦਾ ਉਸਦੀ ਜ਼ਿੰਦਗੀ ਉਪਰ ਵੀ ਕਾਫੀ ਪ੍ਰਭਾਵ ਪਿਆ।
ਗਗਨਦੀਪ ਸਵੇਰ ਜਲਦੀ ਹੀ ਢਾਬੇ ਉਪਰ ਆ ਕੇ ਆਪਣੀ ਕਿਤਾਬਾਂ ਦਾ ਸਟਾਲ ਲਾਉਂਦੇ ਹਨ ਅਤੇ ਉਨ੍ਹਾਂ ਕੋਲ ਵੱਖ ਵੱਖ ਵੰਨਗੀਆਂ ਦਾ ਸਾਹਿਤ ਮੌਜੂਦ ਹੈ ਜਿਸਨੂੰ ਸਾਹਿਤ ਪ੍ਰੇਮੀ ਉਨ੍ਹਾਂ ਕੋਲੋ ਖਰੀਦ ਕੇ ਲੈ ਜਾਂਦੇ ਹਨ। ਉਹ ਸਾਹਿਤਕ ਕਿਤਾਬਾਂ ਦਾ ਔਨਲਾਇਨ ਡਿਲਵਰੀ ਵੀ ਕਰਦੇ ਹਨ। ਗਗਨਦੀਪ ਦੱਸਦਾ ਹੈ ਕਿ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਮੋਬਾਇਲ ਕ੍ਰਾਂਤੀ ਸਮੇਤ ਸੋਸ਼ਲ ਮੀਡੀਆ ਕਰਕੇ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਪਰ ਆਪਣੇ ਇਸ ਕੰਮ ਨਾਲ ਉਹ ਲੋਕਾਂ ਨੂੰ ਮੂੜ ਕਿਤਾਬਾਂ ਨਾਲ ਜੋੜਣ ਲਈ ਵੀ ਉਪਰਾਲਾ ਕਰ ਰਹੇ ਹਨ ਜਿਸ ਤੋਂ ਜਿੱਥੇ ਉਹ ਸੰਤਸ਼ੁਟ ਹਨ ਉੱਥੇ ਹੀ ਚੰਗੀ ਜ਼ਿੰਦਗੀ ਵੀ ਬਸਰ ਕਰ ਰਹੇ ਹਨ। ਗਗਨਦੀਪ ਦੀ ਜ਼ਿੰਦਗੀ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਦੀਪਕ ਢਾਬੇ ਦੀ ਸ਼ਾਨ ਬਣਿਆ ਕਿਤਾਬਾਂ ਵਾਲਾ ਮੁੰਡਾ
More from MotivationalMore posts in Motivational »
Be First to Comment