ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਕਲਾਂ ਦੇ ਵਸਨੀਕਾਂ ਨੇ ਇਮਾਨਦਾਰੀ ਅਤੇ ਏਕਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਪਿੰਡ ਦੀ “ਦੀ ਬੋਪਾਰਾਏ ਕਲਾਂ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮ: ਸਭਾ” ਕੋਲ ਉਹ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੌਜੂਦ ਹਨ ਜੋ ਪਿੰਡ ਦੇ ਆਮ ਲੋਕਾਂ ਸਮੇਤ ਖੇਤੀਬਾੜੀ ਕਰਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।
ਇਸ ਸਹਿਕਾਰੀ ਸਭਾ ਦੇ ਕੋਲ ਆਪਣਾ ਡੀਜ਼ਲ ਪੰਪ ਹੈ ਜਿੱਥੇ ਕਿਸਾਨਾਂ ਨੂੰ ਪਿੰਡ ਵਿੱਚੋਂ ਹੀ ਲੋੜੀਂਦਾ ਡੀਜ਼ਲ ਕੰਟਰੋਲ ਰੇਟ ਉਪਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਭਾ ਕੋਲ ਖੇਤੀਬਾੜੀ ਲਈ ਲੋੜੀਂਦੀ ਸਾਰੀ ਮਸ਼ੀਨਰੀ ਮੌਜੂਦ ਹੈ ਜਿੱਥੋਂ ਕਿਸਾਨ ਆਪਣੀ ਲੋੜ ਅਨੁਸਾਰ ਮਸ਼ੀਨਰੀ ਵਰਤੋਂ ਲਈ ਸਸਤੇ ਰੇਟਾਂ ਉਪਰ ਵਰਤਣ ਲਈ ਲੈ ਕੇ ਜਾਂਦੇ ਹਨ।
ਸਭਾ ਦੇ ਪ੍ਰਬੰਧਕਾਂ ਵੱਲੋਂ ਆਮ ਲੋਕਾਂ ਲਈ ਇੱਕ ਕਰਿਆਨਾ ਸਟੋਰ ਵੀ ਬਣਾਇਆ ਗਿਆ ਹੈ ਜੋ ਸ਼ਹਿਰ ਦੇ ਵੱਡੇ ਸਟੋਰਾਂ ਵਾਂਗ ਹੀ ਪਿੰਡ ਵਾਸੀਆਂ ਨੂੰ ਸਾਰੀਆਂ ਲੋੜੀਦੀਆਂ ਚੀਜ਼ਾਂ ਬਾਜ਼ਾਰ ਨਾਲੋਂ ਸਸਤੀਆਂ ਦਰਾਂ ‘ਤੇ ਮੁਹੱਈਆ ਕਰਵਾ ਰਿਹਾ ਹੈ। ਉਹ ਦੱਸਦੇ ਹਨ ਕਿ ਇਸ ਸਟੋਰ ਵਿੱਚ ਉਹ ਚੀਜ਼ ਮੌਜੂਦ ਹੈ ਜੋ ਪਿੰਡ ਵਾਸੀਆਂ ਦੀ ਘਰੇਲੂ ਜਰੂਰਤ ਲਈ ਲੋੜੀਂਦੀ ਹੈ। ਜੇਕਰ ਕੋਈ ਔਰਤ ਜਾਂ ਵਿਅਕਤੀ ਇਕੱਲਾ ਇਸ ਸਟੋਰ ਵਿੱਚੋਂ ਚੀਜ਼ਾਂ ਖਰੀਦਾ ਹੈ ਤਾਂ ਉਸਦੇ ਸਮਾਨ ਨੂੰ ਘਰ ਤੱਕ ਪਹੁੰਚਾਉਣ ਲਈ ਸੇਵਾਦਾਰ ਵੀ ਰੱਖਿਆ ਹੋਇਆ ਹੈ।
ਇਸ ਤੋਂ ਇਲਾਵਾ ਪਸ਼ੂਆਂ ਲਈ ਵਧੀਆਂ ਕਿਸਮ ਦੀ ਫੀਡ ਅਤੇ ਖੇਤੀਬਾੜੀ ਲਈ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਖਾਦ ਵੀ ਸਭਾ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਪਿੰਡ ਦੇ ਕਿਸਾਨਾਂ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਸਮੇਂ ਸ਼ਹਿਰ ਵੱਲ ਨਾ ਜਾਣਾ ਪਵੇ।
ਸਭਾ ਦੇ ਪ੍ਰਬੰਧਕ ਦੱਸਦੇ ਹਨ ਕਿ ਸਭਾ ਦੇ ਸਾਰੇ ਮੈਂਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡ ਅਤੇ ਸਭਾ ਦੇ ਬਹਿਤਰੀ ਲਈ ਇੱਕਠੇ ਹੋ ਕੇ ਕੰਮ ਕਰਦੇ ਹਨ ਅਤੇ ਸਭਾ ਦਾ ਸਾਲਾਨਾ ਮੁਨਾਫ਼ਾ ਵੀ ਪਿੰਡ ਦੀ ਬਿਹਤਰੀ ਲਈ ਖਰਚ ਕੀਤਾ ਜਾਂਦਾ ਹੈ। ਇਸ ਸਹਿਕਾਰੀ ਸਭਾ ਦੇ ਕੰਮਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਏਕਤਾ ਅਤੇ ਇਮਾਨਦਾਰੀ ਦੀ ਮਿਸਾਲ ਬਣਿਆ ਪਿੰਡ
More from MotivationalMore posts in Motivational »
Be First to Comment