ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੀ ਸਹਿਕਾਰੀ ਸਭਾ ਨੇ ਆਪਣੀਆਂ ਸੇਵਾਵਾਂ ਰਾਹੀਂ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਹ ਸੁਸਾਇਟੀ ਪਿੰਡ ਵਾਸੀਆਂ ਨੂੰ ਸਸਤੇ ਭਾਅ ’ਤੇ ਵੱਖ-ਵੱਖ ਤਰ੍ਹਾਂ ਦਾ ਲੋੜੀਂਦਾ ਸਾਮਾਨ, ਖਾਦ ਅਤੇ ਫੀਡ ਮੁਹੱਈਆ ਕਰਵਾਉਣ ਤੋਂ ਇਲਾਵਾ ਬਹੁਤ ਘੱਟ ਕਿਰਾਏ ‘ਤੇ ਮਹਿੰਗੀ ਖੇਤੀ ਮਸ਼ੀਨਰੀ ਵੀ ਕਿਸਾਨਾਂ ਨੂੰ ਉਪਲੱਬਧ ਕਰਵਾ ਰਹੀ ਹੈ।
ਸਹਿਕਾਰੀ ਸਭਾ ਦੇ ਸੈਕਟਰੀ ਮਨਪ੍ਰੀਤ ਸਿੰਘ ਦੱਸਦੇ ਹਨ ਉਨ੍ਹਾਂ ਕੋਲ ਕਰੀਬ 1 ਕਰੋੜ ਦੀ ਖੇਤੀਬਾੜੀ ਮਸ਼ਨੀਰੀ ਹੈ ਜਿਸ ਵਿੱਚ ਦੋ ਟਰੈਕਟਰ, ਇਕੱ ਕੰਬਾਇਨ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਖੇਤੀਬਾੜੀ ਸੰਦ ਸ਼ਾਮਿਲ ਹਨ। ਇਹ ਸਾਰੀ ਮਸ਼ੀਨਰੀ ਪਿੰਡ ਦੇ ਕਿਸਾਨਾਂ ਨੂੰ ਬਹੁਤ ਹੀ ਥੋੜੇ ਰੇਟਾਂ ਉਪਰ ਵਰਤਣ ਲਈ ਦਿੱਤੀ ਜਾਂਦੀ ਹੈ। ਉਹ ਦੱਸਦੇ ਹਨ ਕਿ ਜੇਕਰ ਛੋਟੇ ਕਿਸਾਨ ਖੇਤੀਬਾੜੀ ਲਈ ਮਹਿੰਗੀ ਮਸ਼ੀਨਰੀ ਖੁਦ ਖਰੀਦੇ ਹਨ ਤਾਂ ਉਨ੍ਹਾਂ ਨੂੰ ਆਰਥਿਕ ਬੋਝ ਝੱਲਣਾ ਪੈਦਾ ਹੈ ਅਤੇ ਫਿਰ ਮਸ਼ੀਨੀ ਦੀ ਦੇਖਰੇਖ ਵੀ ਕਰਨੀ ਪੈਂਦੀ ਹੈ ਜਦਕਿ ਇੱਥੇ ਕਿਸਾਨਾਂ ਨੂੰ ਉਹੀ ਮਹਿੰਗੇ ਭਾਅ ਦੀ ਮਸ਼ੀਨਰੀ ਸਸਤੇ ਰੇਟਾਂ ਉਪਰ ਖੇਤੀਬਾੜੀ ਲਈ ਦਿੱਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਦਾ ਆਰਥਿਕ ਬੋਝ ਵੀ ਘੱਟਦਾ ਹੈ।
ਇਸ ਤੋਂ ਇਲਾਵਾ ਸਹਿਕਾਰੀ ਸਭਾ ਵਿੱਚ ਪਿੰਡ ਦੇ ਲੋਕਾਂ ਲਈ ਵੀ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਹੈ ਜਿਵੇਂ ਪਿੰਡ ਦਾ ਕੋਈ ਵੀ ਵਿਅਕਤੀ ਆਪਣੇ ਬੈਂਕ ਖਾਤੇ ਚੋਂ 10 ਹਜ਼ਾਰ ਰੁਪਏ ਇਸ ਸੁਸਾਇਟੀ ਦੀ ਵਿੱਚ ਆ ਕੇ ਕੱਢਣਾ ਸਕਦਾ ਹੈ। ਇਸ ਤੋਂ ਇਲਾਵਾ ਪੈਨਸ਼ਨ, ਸਰਕਾਰੀ ਸਕੀਮਾਂ ਦੀ ਰਾਸ਼ੀ ਵੀ ਇੱਥੋਂ ਹੀ ਪਿੰਡ ਵਾਸੀ ਕੱਢਵਾ ਸਕਦੇ ਹਨ।
ਇਸ ਸੁਸਾਇਟੀ ਵਿੱਚ ਘਰ ਵਿੱਚ ਵਰਤੀਆਂ ਜਾਂਦੀਆਂ ਲੋੜੀਂਦੀ ਸਾਰੀਆਂ ਵਸਤਾ ਹਨ ਜੋ ਪਿੰਡ ਦੇ ਲੋਕਾਂ ਨੂੰ ਕੰਟਰੋਲਡ ਰੇਟਾਂ ਉਪਰ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਜਿਸ ਲਈ ਉਨ੍ਹਾਂ ਨੂੰ ਮੌਕੇ ਉਪਰ ਨਕਦ ਪੈਸੇ ਵੀ ਨਹੀਂ ਦੇਣੇ ਪੈਦੇ ਅਤੇ ਪਿੰਡ ਵਾਸੀ ਛੇ ਮਹੀਨਿਆਂ ਵਿੱਚ ਆਪਣੇ ਪੈਸੇ ਸੁਸਾਇਟ ਵਿੱਚ ਵਾਪਸ ਕਰ ਸਕਦਾ ਹੈ। ਇਸ ਤੋਂ ਇਲਾਵਾ ਸੁਸਾਇਟੀ ਵਿੱਚ ਕਿਸਾਨਾਂ ਲਈ ਯੂਰੀਆਂ ਅਤੇ ਹੋਰ ਕੀਟਨਾਸ਼ਕ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਜਾਂਦੀਆ ਹਨ ਅਤੇ ਨਾਲ ਹੀ ਪਸ਼ੂਆਂ ਦੇ ਲਈ ਹਰ ਤਰ੍ਹਾਂ ਦੀ ਫੀਡ ਵੀ ਇੱਥੇ ਉਪਲੱਬਧ ਕਰਵਾਈ ਜਾਂਦੀ ਹੈ।
ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਹਿਕਾਰੀ ਸਭਾ ਹੀ ਪੰਜਾਬ ਦੇ ਕਿਸਾਨਾਂ ਨੂੰ ਬਚਾ ਸਕਦੀ ਹੈ ਅਤੇ ਇਸ ਤਰ੍ਹਾਂ ਦੇ ਮਾਡਲਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਹੋਰ ਖੁਸ਼ਹਾਲ ਬਣਾਇਆ ਜਾ ਸਕੇ। ਇਸ ਸਹਿਕਾਰੀ ਸਭਾ ਦੇ ਕੰਮਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਲੋਕਾਂ ਨੂੰ ਵਿਦੇਸ਼ਾਂ ਵਰਗੀ ਸਰਵਿਸ ਦਿੰਦੀ ਹੈ ਇਸ ਪਿੰਡ ਦੀ ਸੁਸਾਇਟੀ
More from MotivationalMore posts in Motivational »
Be First to Comment