ਬਠਿੰਡਾ ਜ਼ਿਲ੍ਹੇ ਦੇ ਪਿੰਡ ਢਪਾਲੀ ਦੀ ਰਹਿਣ ਵਾਲੀ ਜੁਗਨਜੀਤ ਕੌਰ ਨੇ ਹਿਮਾਚਲ ਵਿੱਚ ਰਹਿੰਦੀ ਆਪਣੀ ਦੋਸਤ ਨਾਲ ਮਿਲ ਕੇ ਚੀਰੇ-ਚੁੰਨੀਆਂ ਨਾਮ ਹੇਠ ਬੁਟੀਕ ਦਾ ਕਾਰੋਬਾਰ ਸ਼ੁਰੂ ਕੀਤਾ ਹੈ।
ਜੁਗਨਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਚੰਗੀ ਹੈ ਪਰ ਉਨ੍ਹਾਂ ਨੇ ਜਿਆਦਾਤਰ ਕੰਟਰੈਕਟ ਉਪਰ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਇਆ ਹੈ ਅਤੇ ਘਰੇਲੂ ਹਾਲਤਾਂ ਦੇ ਚਲਦੇ ਉਹ ਲਗਭਗ ਇੱਕ ਸਾਲ ਤੱਕ ਡਿਪਰੈਸ਼ਨ ਵਿੱਚ ਵੀ ਰਹੇ ਪਰ ਫਿਰ ਉਨ੍ਹਾਂ ਨੇ ਹਿੰਮਤ ਕਰਕੇ ਬੂਟੀਕ ਦਾ ਕਾਰੋਬਾਰ ਸ਼ੂਰੁ ਦਾ ਫੈਸਲਾ ਕੀਤਾ। ਉਹ ਦੱਸਦੇ ਹਨ ਕਿ ਇਸ ਕੰਮ ਵਿੱਚ ਉਨ੍ਹਾਂ ਦੀ ਪਾਰਟਨਰ, ਜੋ ਹਿਮਾਚਲ ਤੋਂ ਹਨ, ਉਸਦੀ ਵੀ ਇਹੋ ਕਹਾਣੀ ਸੀ ਜਿਸਦੇ ਚਲਦੇ ਦੋਵਾਂ ਨੇ ਸ਼ਾਂਝੇ ਤੌਰ ਤੇ ਚੀਰੇ-ਚੁੰਨੀਆ ਨਾਂ ਹੇਠ ਬਿਜ਼ਨਸ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆਂ ਕਿ ਘਰ ਵਿੱਚ ਹੀ ਆਪਣਾ ਇੱਕ ਸਟੋਰ ਬਣਾਇਆ ਹੋਇਆ ਹੈ ਜਿੱਥੇ ਪਿੰਡ ਜਾਂ ਆਸ ਪਾਸ ਦੇ ਇਲਾਕੇ ਤੋਂ ਲੋਕ ਉਨ੍ਹਾਂ ਕੋਲ ਕੱਪੜੇ ਖਰੀਦਣ ਜਾਂ ਬਣਵਾਉਣ ਲਈ ਆਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੀਆਂ ਬੇਰੁਜ਼ਗਾਰ ਕੁੜੀਆਂ ਨੂੰ ਵੀ ਸਿਲਾਈ ਕਢਾਈ ਦਾ ਕੰਮ ਦੇ ਕੇ ਰੁਜ਼ਗਾਰ ਦਿੱਤਾ ਹੈ ਇਸ ਤੋਂ ਇਲਾਵਾ ਬਹੁਤੇ ਕਾਰੀਗਰ ਜੋ ਉਨ੍ਹਾਂ ਦੇ ਨਾਲ ਕੰਮ ਕਰਦੇ ਹਨ ਉਹ ਆਪਣੇ ਘਰ ਰਹਿ ਕੇ ਹੀ ਉਨ੍ਹਾਂ ਲਈ ਕੰਮ ਕਰਦੇ ਹਨ ਅਤੇ ਆਨਲਾਈਨ ਵੀ ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਸਮਾਨ ਵੇਚਿਆ ਜਾ ਰਿਹਾ ਹੈ।
ਜੁਗਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ਨੂੰ ਲੋਕਾਂ ਵੱਲੋਂ ਵੀ ਪਸ਼ੰਦ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਉਨ੍ਹਾਂ ਹੋਰਨਾਂ ਔਰਤਾਂ ਨੂੰ ਵੀ ਇਹ ਅਪੀਲ ਕੀਤੀ ਕਿ ਘਰ ਦੇ ਕੰਮ ਦੇ ਨਾਲ ਨਾਲ ਔਰਤਾਂ ਨੂੰ ਸਵੈ ਰੁਜ਼ਗਾਰ ਜਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਦੇ ਮੌਕੇ ਤਲਾਸ਼ਣੇ ਚਾਹੀਦੇ ਹਨ ਜਿਸ ਨਾਲ ਔਰਤਾਂ ਵਿੱਚ ਜਿੱਥੇ ਸਵੈ ਭਰੋਸਾ ਪੈਦਾ ਹੋਵੇਗਾ ਅਤੇ ਇਸ ਦੇ ਨਾਲ-ਨਾਲ ਉਹ ਆਰਥਿਕ ਪੱਖੋਂ ਵੀ ਕਿਸੇ ਉਪਰ ਨਿਰਭਰ ਨਹੀਂ ਰਹਿਣਗੀਆਂ। ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ ਜਿਸ ਵਿੱਚ ਜੁਗਨਜੀਤ ਨਾਲ ਉਸ ਦੀ ਕਾਮਯਾਬੀ ਬਾਰੇ ਗੱਲਬਾਤ ਹੋਈ ਹੈ।
ਪਿੰਡ ਚ ਰਹਿ ਕੇ ਕੁੜੀ ਨੇ ਕਾਮਯਾਬ ਕੀਤਾ ਆਨਲਾਈਨ ਬਿਜ਼ਨਸ
More from MotivationalMore posts in Motivational »
Be First to Comment