ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਰਾਜਵੀਰ ਸਿੰਘ, ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹਨ। ਰਾਜਵੀਰ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇੱਕ ਚੰਗੀ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਬੱਕਰੀ ਪਾਲਣ ਦੇ ਕਿੱਤੇ ਨੂੰ ਸਮਾਜ ਦੇ ਕਈ ਲੋਕ ਇੱਕ ਸਨਮਾਨਯੋਗ ਕਿੱਤਾ ਨਹੀਂ ਸਮਝਦੇ ਪਰ ਰਾਜਵੀਰ ਨੇ ਸਮਾਜ ਅੰਦਰ ਇੱਕ ਨਵੀਂ ਪਿਰਤ ਪਾਉਂਦਿਆ ਨਾ ਸਿਰਫ਼ ਬੱਕਰੀ ਪਾਲਣ ਦੇ ਪੇਸ਼ੇ ਵਿੱਚ ਸਫਲ ਹੋਏ ਸਗੋਂ ਉਹ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਬੱਕਰੀ ਪਾਲਣ ਦੇ ਕਿੱਤੇ ਨੂੰ ਕਰਨ ਦੀ ਸਿਖਲਾਈ ਵੀ ਦਿੰਦੇ ਹਨ।
ਰਾਜਵੀਰ ਦੱਸਦੇ ਹਨ ਕਿ 2015 ਵਿੱਚ ਉਨ੍ਹਾਂ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ ਅਤੇ 2016 ਵਿੱਚ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋ ਗਏ ਸਨ। ਜਦੋਂ ਕਿਸੇ ਨੌਜਵਾਨ ਨੂੰ ਸਰਕਾਰੀ ਜਾਂ ਵਧੀਆ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਪਿੰਡ ਨਾਲੋਂ ਟੁੱਟ ਕੇ ਸ਼ਹਿਰ ਵੱਲ ਕੂਚ ਕਰਨ ਨੂੰ ਜਿਆਦਾ ਤਰਜ਼ੀਹ ਦਿੰਦੇ ਹਨ ਪਰ ਉਨ੍ਹਾਂ ਇਸ ਦੇ ਉਲਟ ਜਾਂ ਕੇ ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਬੱਕਰੀ ਪਾਲਣ ਦੇ ਕਿੱਤੇ ਨੂੰ ਕਰਨਾ ਜਾਰੀ ਰੱਖਿਆ।ਬੱਕਰੀ ਪਾਲਣ ਦੇ ਕਿੱਤੇ ਨੂੰ ਲੈ ਕੇ ਉਸਦੇ ਰਿਸ਼ਤੇਦਾਰਾਂ ਅਤੇ ਨਾਲ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਨੇ ਵੀ ਉਸਦਾ ਮਜ਼ਾਕ ਉਡਾਇਆ ਸੀ ਪਰ ਉਸਨੇ ਕਿਤੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਹ ਕੰਮ ਜਾਰੀ ਰੱਖਿਆ।
ਸ਼ੁਰੂਆਤ ਵਿੱਚ ਜੋ ਲੋਕ ਉਨ੍ਹਾਂ ਦਾ ਬੱਕਰੀ ਪਾਲਣ ਦੇ ਕਿੱਤੇ ਨੂੰ ਲੈ ਕੇ ਮਜ਼ਾਕ ਉਡਾਉਂਦੇ ਸਨ ਹੁਣ ਉਹ ਵਿਅਕਤੀ ਵੀ ਉਨ੍ਹਾਂ ਤੋਂ ਬੱਕਰੀ ਪਾਲਣ ਦੇ ਕਿੱਤੇ ਦੀ ਸਲਾਹ ਲੈਣ ਆਉਂਦੇ ਹਨ। ਬੱਕਰੀ ਪਾਲਣ ਦੇ ਇਸ ਕਿੱਤੇ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਸਹਿਯੋਗ ਕਰਦਾ ਹੈ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦਾ ਟੱਬਰ ਹੀ ਬੱਕਰੀਆਂ ਦੀ ਦੇਖਭਾਲ ਕਰਦਾ ਹੈ।
ਉਹ ਕਹਿੰਦੇ ਹਨ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਕਿਸੇ ਵੀ ਕਿੱਤੇ ਵਿੱਚ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸੰਗ ਉਤਾਰਨੀ ਪਵੇਗਾ ਕਿ ਲੋਕ ਕੀ ਕਹਿਣਗੇ ਫੇਰ ਹੀ ਕਾਮਯਾਬ ਹੋਇਆ ਜਾ ਸਕਦਾ ਹੈ। ਬੱਕਰੀ ਪਾਲਣ ਬਾਕੀ ਸਭ ਕਿੱਤਿਆ ਚੋਂ ਵਧੀਆ ਕਿੱਤਾ ਹੈ ਅਤੇ ਕੋਈ ਵੀ ਵਿਅਕਤੀ ਛੋਟੇ ਪੱਧਰ ਤੋਂ ਇਹ ਕਿੱਤਾ ਸ਼ੁਰੂ ਕਰ ਸਕਦਾ ਹੈ ਅਤੇ ਇੱਕ ਸਾਲ ਵਿੱਚ ਹੀ ਉਹ ਕਾਮਯਾਬ ਵੀ ਹੋ ਸਕਦਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਕੋਲ ਬੱਕਰੀ ਪਾਲਣ ਦੀ ਟ੍ਰੈਨਿੰਗ ਲੈਣ ਲਈ ਵੀ ਆਉਂਦੇ ਹਨ ਜਿਨ੍ਹਾਂ ਨੂੰ ਉਹ ਬੱਕਰੀ ਪਾਲਣ ਦੇ ਕਿੱਤੇ ਨੂੰ ਚੰਗੇ ਢੰਗ ਨਾਲ ਕਰਨ ਦੀ ਸਲਾਹ ਦਿੰਦੇ ਹਨ।
ਉਹ ਦੱਸਦੇ ਹਨ ਕਿ ਸੋਸ਼ਲ ਮੀਡੀਆ ਉਪਰ ਬੱਕਰੀ ਪਾਲਣ ਦੇ ਕਿੱਤੇ ਨੂੰ ਲੈ ਕੇ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ ਅਤੇ ਕਈ ਲੋਕ ਬੱਕਰੀ ਪਾਲਣ ਦੇ ਕਿੱਤੇ ਵਿੱਚ ਲੱਖਾਂ ਦੀ ਕਮਾਈ ਕਰਨ ਦਾ ਦਾਅਵਾ ਵੀ ਕਰਦੇ ਹਨ ਪਰ ਨੌਵਜਾਨ ਸੋਸ਼ਲ ਮੀਡੀਆ ਦੇ ਝਾਂਸੇ ਵਿੱਚ ਨਾ ਆਉਣ ਸਗੋਂ ਇਸ ਕਿੱਤੇ ਸਬੰਧੀ ਪੂਰੀ ਜਾਣਕਾਰੀ ਅਤੇ ਟ੍ਰੇਨਿੰਗ ਲੈਣ ਅਤੇ ਘੱਟ ਲਾਗਤ ਨਾਲ ਇਸ ਕਿੱਤੇ ਦੀ ਸ਼ੁਰੂਆਤ ਕਰਨ। ਰਾਜਵੀਰ ਦੇ ਬੱਕਰੀ ਪਾਲਣ ਦੇ ਤਜ਼ਰਬਿਆਂ ਬਾਰੇ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

“ਰਿਸ਼ਤੇਦਾਰ ਵੀ ਕਹਿੰਦੇ ਸੀ ਥੋਡੇ ਘਰੋਂ ਮੁਸ਼ਕ ਆਉਂਦੈ”
More from AgricultureMore posts in Agriculture »
More from MotivationalMore posts in Motivational »
Be First to Comment