ਗਿੱਦੜਬਾਹਾ ਦੇ ਰਹਿਣ ਵਾਲੇ ਹੈਰੀ ਸਿੰਘ ਅਤੇ ਉਸਦੀ ਪਤਨੀ ਸਤਵੀਰ ਕੌਰ ਪੰਛੀ ਪ੍ਰੇਮੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਛੀਆਂ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ। ਹੈਰੀ ਸਿੰਘ ਦੱਸਦੇ ਹਨ ਕਿ ਉਹ ਲੱਕੜ ਦੇ ਮਿਸਤਰੀ ਹਨ ਅਤੇ ਉਨ੍ਹਾਂ ਦੀ ਪਤਨੀ ਘਰ ਸਾਂਭਦੀ ਹੈ। ਪੰਛੀਆਂ ਦੀ ਸੇਵਾ ਦੀ ਸ਼ੁਰੂਆਤ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਇੱਕ ਦਿਨ ਉਨ੍ਹਾਂ ਦੀ ਪਤਨੀ ਨੇ ਛੱਤ ਉਪਰ ਪੰਛੀਆਂ ਲਈ ਦਾਣੇ ਪਾਏ ਤਾਂ ਅਗਲੇ ਦਿਨ ਪੰਛੀ ਸਾਰੇ ਦਾਣੇ ਚੁਗ ਗਏ ਜਿਸ ਤੋਂ ਬਾਅਦ ਹੁਣ ਪੰਛੀਆਂ ਨੂੰ ਦਾਣੇ ਪਾਉਣਾ ਉਨ੍ਹਾਂ ਦਾ ਹਰ ਰੋਜ਼ ਦਾ ਹੀ ਨਿਤ ਨੇਮ ਬਣ ਗਿਆ ਹੈ।
ਉਹ ਦੱਸਦੇ ਹਨ ਇਨ੍ਹਾਂ ਪੰਛੀਆਂ ਨੂੰ ਇੱਥੇ ਦਾਣਾ ਖਾਂਦੇ ਦੇਖ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਇਨ੍ਹਾਂ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਤੋਂ ਉਹ ਕਿਸੇ ਦਿਨ ਰਹਿ ਨਾ ਜਾਣ ਇਸ ਲਈ ਉਹ ਆਪਣੇ ਰਿਸ਼ਤੇਦਾਰੀ ਵਿੱਚ ਵੀ ਘੱਟ ਹੀ ਰੁੱਕਦੇ ਹਨ। ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ, ਇਹ ਨੌਜਵਾਨ ਜੋੜਾ ਰੋਜ਼ਾਨਾ ਸੈਂਕੜੇ ਪੰਛੀਆਂ ਨੂੰ ਭੋਜਨ ਦਿੰਦਾ ਹੈ ਅਤੇ ਇਨ੍ਹਾਂ ਪੰਛੀਆਂ ਦੀ ਸੇਵਾ ਕਰਕੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਉਹ ਦੱਸਦੇ ਹਨ ਸਵੇਰੇ ਉਠਦੇ ਹੀ ਉਹ ਪੰਛੀਆਂ ਲਈ ਅਨਾਜ ਲੈ ਕੇ ਛੱਤ ਉਪਰ ਆ ਜਾਂਦੇ ਹਨ ਅਤੇ ਛੱਤ ਦੀ ਸਫਾਈ ਕਰਕੇ ਉਹ ਪੰਛੀਆ ਦੇ ਲਈ ਅਨਾਜ ਨੂੰ ਛੱਤ ਅਤੇ ਕੰਧਾਂ ਉਪਰ ਰੱਖ ਦਿੰਦੇ ਹਨ। ਜਿਸ ਤੋਂ ਕੁਝ ਹੀ ਸਮੇਂ ਬਾਅਦ ਸੈਂਕੜੈ ਹੀ ਪੰਛੀਆਂ ਇਸ ਅਨਾਜ ਨੂੰ ਖਾਣ ਲਈ ਉਨ੍ਹਾਂ ਦੀ ਛੱਤ ਉਪਰ ਆ ਜਾਂਦੇ ਹਨ। ਉਹ ਦੱਸਦੇ ਹਨ ਕਿ ਇੱਕਲੇ ਤੋਤੇ ਜਾਂ ਕਬੂਤਰ ਹੀ ਨਹੀਂ ਸਗੋਂ ਹੋਰ ਵੀ ਪੰਛੀਆਂ ਦੀਆਂ ਵੱਖ ਵੱਖ ਪ੍ਰਜਾਤੀਆਂ ਇੱਥੇ ਦਾਣਾ ਪਾਣੀ ਖਾਣ ਆਉਂਦੇ ਹਨ।
ਇਹ ਜੋੜਾ ਖੁਦ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਇਨ੍ਹਾਂ ਪੰਛੀਆਂ ਦੀ ਸੇਵਾ ਕਰਨਾ ਉਨ੍ਹਾਂ ਦੇ ਹਿੱਸੇ ਆਇਆ ਹੈ ਅਤੇ ਉਹ ਵੀ ਆਪਣੀ ਇਸ ਸੇਵਾ ਨੂੰ ਬਿਨ੍ਹਾਂ ਕਿਸੇ ਨਾਗੇ ਤੋਂ ਲਗਾਤਾਰ ਕਰਦੇ ਆ ਰਹੇ ਹਨ। ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਇਨ੍ਹਾਂ ਪੰਛੀਆਂ ਕਰਕੇ ਹੀ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਜਾਂਦੇ
More from MotivationalMore posts in Motivational »
Be First to Comment