ਬਠਿੰਡਾ ਜਿਲੇ ਦੇ ਪਿੰਡ ਫੂਲੇਵਾਲ ਦੇ ਰਹਿਣ ਵਾਲੇ ਜਗਸੀਰ ਸਿੰਘ ਇੱਕ ਕਿਸਾਨ ਹਨ। ਜਗਸੀਰ ਸਿੰਘ ਪੰਛੀਆਂ ਦੇ ਮੁੜ ਵਸੇਬੇ ਲਈ ਕੰਮ ਕਰਦੇ ਹਨ। ਉਨ੍ਹਾਂ ਦੇ ਘਰ ਵਿੱਚ ਸੈਂਕੜੇ ਪੰਛੀ ਰਹਿੰਦੇ ਹਨ।ਖਾਸ ਗੱਲ ਇਹ ਹੈ ਕਿ ਜਗਸੀਰ ਸਿੰਘ ਦੇ ਮੋਰ ਵੀ ਰੱਖੇ ਹੋਏ ਹਨ ਜਿਨ੍ਹਾਂ ਦੀ ਦੇਖਰੇਖ ਉਹ ਬੱਚਿਆ ਵਾਂਗ ਕਰਦੇ ਹਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਯਤਨ ਕਰ ਰਹੇ ਹਨ।
ਜਗਸੀਰ ਸਿੰਘ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂ ਨੂੰ ਖੇਤ ਵਿੱਚੋਂ ਮੋਰਨੀ ਦੇ ਆਂਡੇ ਲੱਭ ਗਏ ਅਤੇ ਇਨ੍ਹਾਂ ਨੂੰ ਉਹ ਆਪਣੇ ਘਰ ਲੈ ਆਏ ਅਤੇ ਇਨ੍ਹਾਂ ਆਂਡਿਆਂ ਵਿੱਚੋਂ ਮੋਰ ਦੇ ਬੱਚੇ ਕਢਵਾ ਲਏ। ਉਸ ਸਮੇਂ ਤੋਂ ਹੀ ਉਨ੍ਹਾਂ ਦੇ ਘਰ ਇਹ ਮੋਰ ਰਹਿ ਰਹੇ ਹਨ। ਉਹ ਦੱਸਦੇ ਹਨ ਕਿ ਇਹ ਮੋਰ ਹੁਣ ਉਨ੍ਹਾਂ ਦੇ ਘਰ ਵਿੱਚ ਬੱਚਿਆਂ ਵਾਂਗ ਹੀ ਰਹਿੰਦੇ ਹਨ ਜਿਨ੍ਹਾਂ ਦੇ ਉਨ੍ਹਾਂ ਨਾਮ ਵੀ ਰੱਖੇ ਹੋਏ ਹਨ ਅਤੇ ਮੋਰਾਂ ਨੂੰ ਉਹ ਉਨ੍ਹਾਂ ਦੇ ਨਾਮ ਨਾਲ ਹੀ ਬੁਲਾਉਂਦੇ ਹਨ।
ਘਰ ਵਿੱਚ ਰੱਖੇ ਇਨ੍ਹਾਂ ਮੋਰਾਂ ਦੀ ਖੁਰਾਕ ਦਾ ਵੀ ਉਹ ਪੂਰਾ ਧਿਆਨ ਰੱਖਦੇ ਹਨ ਉਨ੍ਹਾਂ ਦਾ ਕਹਿਣਾ ਹੈ ਜਦੋਂ ਉਹ ਖੁਦ ਦੇ ਖਾਣੇ ਉਪਰ ਵੀ ਪੈਸੇ ਖਰਚ ਕਰਦੇ ਹਨ ਤਾਂ ਇਨ੍ਹਾਂ ਦੇ ਪੰਛੀਆਂ ਦੇ ਖਾਣੇ ਉਪਰ ਪੈਸੇ ਖਰਚ ਕਰਨ ਵਿੱਚ ਵੀ ਉਨ੍ਹਾਂ ਨੂੰ ਕੋਈ ਹਰਜ਼ ਨਹੀਂ ਹੈ।ਇਹ ਮੋਰ ਦਿਨ ਸਮੇਂ ਘਰ ਵਿੱਚ ਜਾਂ ਆਂਢ ਗੁਆਂਢ ਵਿੱਚ ਜਰੂਰ ਚਲੇ ਜਾਂਦੇ ਹਨ ਪਰ ਫਿਰ ਖੁਦ ਹੀ ਘਰ ਵਾਪਸ ਵੀ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਰਾਖੀ ਵੀ ਕਰਦੇ ਹਨ।
ਉਹ ਦੱਸਦੇ ਹਨ ਮੋਰਾਂ ਦੇ ਨਾਲ ਨਾਲ ਘਰ ਵਿੱਚ ਘਰੇਲੂ ਚਿੜੀਆਂ ਦੇ ਲਈ ਵੀ ਆਲਣੇ ਲਗਾਏ ਹੋਏ ਹਨ ਜਿੱਥੇ ਵੱਡੀ ਗਿਣਤੀ ਵਿੱਚ ਇਹ ਚਿੜੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹੋਰਨਾਂ ਪੰਛੀਆਂ ਦੇ ਲਈ ਉਹ ਛੱਤ ਉਪਰ ਦਾਣਾ ਪਾਣੀ ਦਾ ਵੀ ਪ੍ਰਬੰਧ ਕਰਦੇ ਹਨ ਤਾਂ ਜੋ ਪੰਛੀਆਂ ਨੂੰ ਬਣਦੀ ਖੁਰਾਕ ਮਿਲਦੀ ਰਹੇ।ਉਨ੍ਹਾਂ ਵੱਲੋਂ ਪੰਛੀਆਂ ਲਈ ਕੀਤੇ ਜਾ ਰਹੇ ਉਪਰਾਲੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਸੈਂਕੜੇ ਪੰਛੀ ਰਹਿੰਦੇ ਹਨ ਇਸ ਕਿਸਾਨ ਦੇ ਘਰ ਵਿੱਚ
More from MotivationalMore posts in Motivational »
Be First to Comment