ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਹ ਸੰਸਥਾ ਪਿੰਡ ਦੇ ਅਨਪੜ ਬਜ਼ੁਰਗਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰ ਰਹੀ ਹੈ। ਸੰਸਥਾ ਵੱਲੋਂ ਪਿੰਡ ਵਿੱਚ ਬੇਬੇ ਬਾਪੂ ਦਾ ਸਕੂਲ ਚਲਾਇਆ ਜਾਂਦਾ ਹੈ ਜਿੱਥੇ ਬਜ਼ੁਰਗਾਂ ਨੂੰ ਮੁਫਤ ਵਿੱਚ ਪੜਨਾ ਅਤੇ ਲਿਖਣਾ ਸਿਖਾਇਆ ਜਾਂਦਾ ਹੈ।
ਇਸ ਸੰਸਥਾਂ ਵੱਲੋਂ ਪਿੰਡ ਵਿੱਚ ਇੱਕ ਯੂਥ ਲਾਇਬ੍ਰੇਰੀ ਬਣਾਈ ਗਈ ਹੈ ਜਿੱਥੇ ਬੇਬੇ ਬਾਪੂ ਦਾ ਸਕੂਲ ਚਲਾਇਆ ਜਾ ਰਿਹਾ ਹੈ। ਇਨ੍ਹਾਂ ਬਜ਼ੁਰਗਾਂ ਨੂੰ ਪੜਾਉਣ ਵਾਲੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਬੇਬੇ ਬਾਪੂ ਦਾ ਸਕੂਲ ਚੱਲ ਰਿਹਾ ਹੈ ਜਿਸ ਵਿੱਚ ਪਿੰਡ ਦੇ 100 ਤੋਂ ਵੱਧ ਬਜ਼ੁਰਗ ਇੱਥੇ ਆਉਂਦੇ ਹਨ ਅਤੇ ਜਿਨ੍ਹਾਂ ਨੂੰ ਉਹ ਦਸਤਖਤ ਕਰਨੇ ਸਿਖਾਉਂਦੇ ਹਨ। ਇਸ ਦੇ ਨਾਲ ਹੀ ਬਜ਼ੁਰਗਾਂ ਨੂੰ ਗੁਰਮੁੱਖੀ ਪੜਣੀ ਅਤੇ ਲਿਖਣੀ ਵੀ ਸਿਖਾਈ ਜਾਂਦੀ ਹੈ। ਇੱਥੇ ਆਉਂਦੇ ਕਈ ਬਜ਼ੁਰਗ ਹੁਣ ਕਿਤਾਬਾਂ ਵੀ ਪੜਣ ਲੱਗ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਇੱਥੇ ਦਿਨ ਵਿੱਚ ਚਾਰ ਵੱਖ-ਵੱਖ ਬੈਚ ਵਿੱਚ ਬਜ਼ੁਰਗ ਪੜਣ ਲਈ ਆਉਂਦੇ ਹਨ ਅਤੇ ਇੱਥੇ ਸਿੱਖੇ ਗਿਆਨ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਕਾਫੀ ਫਰਕ ਆਇਆ ਹੈ। ਬਜ਼ੁਰਗ ਦੱਸਦੇ ਹਨ ਪਹਿਲਾ ਉਹ ਅੱਖਰਾਂ ਦੇ ਗਿਆਨ ਤੋਂ ਬਿਲਕੁੱਲ ਕੋਰੇ ਸਨ ਪਰ ਹੁਣ ਉਹ ਆਪਣੇ ਪੋਤੇ ਪੋਤੀਆਂ ਦੇ ਨਾਲ ਰਲ਼ ਕੇ ਪੜਦੇ ਹਨ ਸਗੋਂ ਬੱਚੇ ਵੀ ਉਨ੍ਹਾਂ ਦੀ ਪੜਣ ਲਿਖਣ ਵਿੱਚ ਮਦਦ ਕਰਦੇ ਹਨ।
ਸੰਸਥਾ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪਿੰਡ ਵਿੱਚ ਕੋਈ ਵੀ ਅਨਪੜ ਨਾ ਰਹੇ ਅਤੇ ਅਨਪੜ ਬਜ਼ੁਰਗਾਂ ਨੂੰ ਸਿੱਖਿਅਤ ਕਰਕੇ ਪਿੰਡ ਵਿੱਚੋਂ ਅਨਪੜਾ ਨੂੰ ਖਤਮ ਕਰਨਾ ਹੈ। ਇਸ ਸੰਸਥਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਦਿੱਤੇ ਲੰਿਕ ਤੇ ਕਲਿੱਕ ਕਰੋ :-

ਬੇਬੇ ਬਾਪੂ ਦਾ ਸਕੂਲ ਬਦਲ ਰਿਹਾ ਹੈ ਬਜ਼ੁਰਗਾਂ ਦੀ ਜ਼ਿੰਦਗੀ
More from MotivationalMore posts in Motivational »
Be First to Comment