ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਯਸ਼ਪਾਲ ਤਲਵਾੜ “ਬਾਬਾ ਜੀ ਦਾ ਢਾਬਾ” ਨਾਂ ਦੀ ਫੂਡ ਵੈਨ ਚਲਾਉਂਦੇ ਹਨ ਜਿਸ ਵਿੱਚ ਉਹ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮੱਖਣ ਅਤੇ ਲੱਸੀ ਲੋਕਾਂ ਨੂੰ ਖਵਾਉਂਦੇ ਹਨ।
ਖਾਣੇ ਦਾ ਸਾਰਾ ਸਮਾਨ ਉਹ ਘਰ ਤੋਂ ਹੀ ਰਵਾਇਤੀ ਤਰੀਕੇ ਨਾਲ ਤਿਆਰ ਕਰਦੇ ਹਨ ਜਿਸ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਸਹਿਯੋਗ ਦਿੰਦਾ ਹੈ। ਤਿਆਰ ਕੀਤੇ ਖਾਣੇ ਨੂੰ ਉਹ ਆਪਣੀ ਫੂਡ ਬੈਨ ਉਪਰ ਰੱਖ ਕੇ ਮੰਡੀ ਗੋਬਿੰਦਗੜ੍ਹ ਤੋਂ ਸਰਹਿੰਦ ਨੂੰ ਜਾਂਦੀ ਜੀਟੀ ਰੋਡ ਉਪਰ ਆਪਣੀ ਫੂਡ ਵੈਨ ਲਗਾਉਂਦੇ ਹਨ।
ਯਸ਼ਪਾਲ ਪੇਸ਼ੇ ਤੋਂ ਪੱਤਰਕਾਰ ਸਨ ਪਰ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਕੁੱਝ ਵੱਖਰਾ ਕਰਨ ਬਾਰੇ ਸੋਚਿਆ ਜਿਸਦੇ ਚਲੱਦੇ ਉਨ੍ਹਾਂ ਨੇ ਬਾਬਾ ਜੀ ਦਾ ਢਾਬਾ ਚਲਾਉਣ ਦਾ ਫੈਸਲਾ ਕੀਤਾ। ਉਹ ਦੱਸਦੇ ਹਨ ਘਰ ਦੇ ਤਿਆਰ ਕੀਤੇ ਖਾਣੇ ਨੂੰ ਖਾ ਕੇ ਲੋਕ ਉਨ੍ਹਾਂ ਦੀ ਤਾਰੀਫ ਕਰਦੇ ਹਨ ਅਤੇ ਨਾਲ ਹੀ ਇਸ ਉਮਰ ਵਿੱਚ ਕੰਮ ਕਰਦੇ ਨੂੰ ਵੇਖ ਕੇ ਖੁਸ਼ ਵੀ ਹੁੰਦੇ ਹਨ।
ਉਹ ਦੱਸਦੇ ਹਨ ਜੇਕਰ ਕੋਈ ਭੁੱਖਾ ਵਿਅਕਤੀ, ਜਿਸ ਕੋਲ ਪੈਸੇ ਨਹੀਂ ਹਨ, ਉਨ੍ਹਾਂ ਦੇ ਕੋਲ ਆ ਕੇ ਭੋਜਨ ਦੀ ਮੰਗ ਤਾਂ ਉਸਨੂੰ ਵੀ ਉਹ ਖੁਸ਼ੀ-ਖੁਸ਼ੀ ਮੁਫਤ ਵਿੱਚ ਭੋਜਨ ਛਕਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਉਹ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਸਤੁੰਸਟ ਹਨ ਅਤੇ ਚੰਗੀ ਕਮਾਈ ਵੀ ਕਰ ਰਹੇ ਹਨ। ਜੇਕਰ ਵਿਅਕਤੀ ਕੋਸ਼ਿਸ਼ ਕਰੇ ਤਾਂ ਕਿਸੇ ਵੀ ਉਮਰ ਵਿੱਚ ਆਪਣੇ ਕਾਰੋਬਾਰ ਵਿੱਚ ਕਾਮਯਾਬ ਹੋਇਆ ਜਾ ਸਕਦਾ ਹੈ।

ਲੋਕ ਮੈਨੂੰ ਇਸ ਉਮਰ ‘ਚ ਕੰਮ ਕਰਦੇ ਨੂੰ ਦੇਖ ਕੇ ਖੁਸ਼ ਹੁੰਦੇ ਹਨ
More from MotivationalMore posts in Motivational »
Be First to Comment