ਬਰਨਾਲਾ ਜ਼ਿਲ੍ਹੇ ਦੇ ਪਿੰਡ ਅਲਕੜਾ ਦੇ ਰਹਿਣ ਵਾਲੇ ਨੌਜਵਾਨ ਅਰਸ਼ਦੀਪ ਸਿੰਘ ਨੇ ਇੱਕ ਵੱਖਰੀ ਉਦਾਹਰਣ ਪੇਸ਼ ਕੀਤੀ ਹੈ। ਅਰਸ਼ਦੀਪ ਕੈਲੀਸਥੇਨਿਕ ਖੇਡ ਦਾ ਅਭਿਆਸ ਕਰਦਾ ਹੈ ਅਤੇ ਹੁਣ ਉਹ ਇਸ ਵਿੱਚ ਇੰਨਾ ਮਾਹਿਰ ਹੋ ਗਿਆ ਹੈ ਕਿ ਉਸ ਵੱਲੋਂ ਇਸ ਖੇਡ ਦੇ ਕੀਤੇ ਜਾਣ ਵਾਲੇ ਅਭਿਆਸ ਤੁਹਾਨੂੰ ਹੈਰਾਨ ਕਰ ਦੇਣਗੇ।
ਕੈਲੀਸਥੇਨਿਕ ਦੇ ਅਭਿਆਸ ਦੀ ਸ਼ੁਰੂਆਤ ਬਾਰੇ ਦੱਸਦਿਆ ਅਰਸ਼ਦੀਪ ਨੇ ਕਿਹਾ ਕਿ ਉਸਨੂੰ ਦਿਲ ਦੀ ਗੰਭੀਰ ਬਿਮਾਰੀ ਹੋ ਗਈ ਸੀ। ਆਪਣਾ ਜ਼ਿਆਦਾਤਰ ਸਮਾਂ ਹਸਪਤਾਲਾਂ ਵਿੱਚ ਬਿਤਾਉਣ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ। ਅਰਸ਼ਦੀਪ ਨੇ ਡਿਪਰੈਸ਼ਨ ਤੋਂ ਬਾਹਰ ਨਿਕਲਣ ਲਈ ਕੈਲੀਸਥੇਨਿਕ ਖੇਡਾਂ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਅਰਸ਼ਦੀਪ ਨਾ ਸਿਰਫ਼ ਡਿਪਰੈਸ਼ਨ ਤੋਂ ਬਾਹਰ ਆਇਆ ਸਗੋਂ ਉਸਨੇ ਆਪਣੇ ਸਰੀਰ ਨੂੰ ਫੌਲਾਦ ਵਰਗਾ ਵੀ ਬਣਾਇਆ।
ਅਰਸ਼ਦੀਪ ਦੱਸਦਾ ਹੈ ਕਿ ਉਹ ਹਫਤੇ ਵਿੱਚ ਪੰਜ ਦਿਨ ਆਪਣੇ ਘਰ ਦੇ ਨਜ਼ਦੀਕ ਖੇਤਾਂ ਵਿੱਚ ਹੀ ਕੈਲਸਥੇਨਿਕ ਦਾ ਅਭਿਆਸ ਕਰਦਾ ਹੈ। ਇਸ ਤੋਂ ਇਲਾਵਾ ਉਹ ਸਰੀਰਕ ਕਸਰਤ ਲਈ ਜਿੰਮ ਵੀ ਨਹੀਂ ਜਾਂਦਾ ਸਗੋਂ ਉਸਦਾ ਕਹਿਣਾ ਹੈ ਕਿ ਘਰ ਦੇ ਕੰਮ ਹੀ ਉਸ ਲਈ ਜਿੰਮ ਦੀ ਕਸਰਤ ਹਨ।ਸਰੀਰਕ ਤੰਦਰੁਤਸੀ ਦੇ ਲਈ ਉਹ ਕੋਈ ਸਪਲੀਮੈਂਟ ਦਾ ਇਸਤੇਮਾਲ ਨਹੀਂ ਕਰਦਾ ਸਗੋਂ ਉਹ ਘਰ ਦੀ ਦੇਸੀ ਖੁਰਾਕ ਹੀ ਖਾਂਦਾ ਹੈ।
ਅਰਸ਼ਦੀਪ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਲੱਖਾਂ ਵਿਊਜ਼ ਮਿਲਦੇ ਹਨ ਅਤੇ ਉਹ ਹੋਰ ਨੌਜਵਾਨਾਂ ਨੂੰ ਵੀ ਇਸ ਖੇਡ ਵੱਲ ਪ੍ਰੇਰਿਤ ਕਰਨਾ ਚਾਹੁੰਦਾ ਹੈ। ਅਰਸ਼ਦੀਪ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਡਿਪਰੈਸ਼ਨ ਚੋਂ ਨਿਕਲ ਬਣਾਇਆ ਫੌਲਾਦ ਵਰਗਾ ਸਰੀਰ
More from MotivationalMore posts in Motivational »
Be First to Comment