Press "Enter" to skip to content

ਚੱਪਲਾਂ ਦੇ ਟਰੈਕਟਰ ਬਣਾ ਕੇ ਮਸ਼ਹੂਰ ਹੋਰ ਵਾਲਾ ਕਲਾਕਾਰ

ਅੱਜ ਤੋਂ ਦੋ ਦਹਾਕੇ ਪਹਿਲਾਂ ਘਰ ਦੀਆਂ ਫ਼ਾਲਤੂ ਚੀਜ਼ਾਂ ਤੋਂ ਵੱਖ-ਵੱਖ ਤਰਾਂ ਦੇ ਖਿਡੌਣੇ ਬਣਾ ਕੇ ਖੇਡਣਾ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਲਈ ਸਭ ਤੋਂ ਦਿਲਚਸਪ ਖੇਡ ਸੀ।ਆਧੁਨਿਕਤਾ ਦੀ ਮਾਰ ਹੇਠ ਇਹ ਰਵਾਇਤੀ ਖੇਡਾਂ ਆਪਣੇ ਆਖ਼ਰੀ ਸਾਹਾਂ ਉੱਤੇ ਹਨ ਪਰ ਮਾਨਸਾ ਜਿਲ੍ਹੇ ਦੇ ਪਿੰਡ ਰਾਠੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਲਈ ਬਚਪਨ ਦਾ ਇਹ ਨਿਵੇਕਲੀ ਪਛਾਣ ਬਣਾਉਣ ਦਾ ਸਬੱਬ ਜ਼ਰੂਰ ਬਣ ਗਿਆ ਹੈ।ਚੱਪਲਾਂ ਦੇ ਖਿਡਾਉਣੇ ਬਣਾਉਣ ਦਾ ਜਨੂਨ ਗੁਰਮੀਤ ਸਿੰਘ ਨੂੰ ਸਕੂਲ ਸਮੇਂ ਤੋਂ ਹੀ ਸੀ। ਪਰ ਉਸ ਨੂੰ ਆਪਣੇ ਅੰਦਰਲੇ ਹੁਨਰ ਦੀ ਪਹਿਚਾਣ ਤਿੰਨ ਦਹਾਕਿਆਂ ਬਾਅਦ ਹੋਈ। ਗੁਰਮੀਤ ਸਿੰਘ ਦੱਸਦੇ ਹਨ, “ਮੇਰੀ ਖੇਤ ਪਾਣੀ ਦੀ ਰਾਤ ਦੀ ਵਾਰੀ ਸੀ।ਪਾਣੀ ਲਾਉਂਦੇ ਸਮੇਂ ਮੈਨੂੰ ਟੁੱਟੀ ਹੋਈ ਚੱਪਲ ਮਿਲ ਗਈ।ਮੈਂ ਖੇਤ ਵਾਲੇ ਕੋਠੇ ਵਿੱਚੋਂ ਬਲੇਡ ਚੁੱਕਿਆ ਤੇ ਸਾਰੀ ਰਾਤ ਉਸ ਚੱਪਲ ਨੂੰ ਤਰਾਸ਼ਦਾ ਰਿਹਾ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਬਚਪਨ ਦਾ ਸ਼ੌਕ ਨਹੀਂ ਸੀ ਸਗੋਂ ਇੱਕ ਕਲਾ ਸੀ ਜੋ ਦੁਬਾਰਾ ਜਾਗ ਪਈ।ਸ਼ੁਰੂ ਵਿੱਚ ਲੋਕਾਂ ਨੇ ਮਖ਼ੌਲ ਉਡਾਇਆ।ਲੋਕਾਂ ਨੇ ਪਾਗਲ ਤੱਕ ਕਿਹਾ।ਹੁਣ ਲੋਕ ਮੇਰਾ ਚੱਪਲਾਂ ਦੀਆਂ ਕਲਾ-ਕਿਰਤਾਂ ਲੋਕ ਟਿਕਟ ਲੈਕੇ ਦੇਖਦੇ ਹਨ।””
ਗੁਰਮੀਤ ਸਿੰਘ ਨੇ ਮਾਨਸਾ-ਬਠਿੰਡਾ ਰੋਡ ਤੇ ਪਿੰਡ ਭਾਈ ਦੇਸਾ ਵਿੱਚ ਇੱਕ ਮਿਊਜ਼ੀਅਮ ਤਿਆਰ ਕੀਤਾ ਹੋਇਆ ਹੈ ਜਿੱਥੇ ਉਨ੍ਹਾਂ ਚੱਪਲਾਂ ਦੇ ਬਣੇ ਟਰੈਕਟਰ ਅਤੇ ਸਮਾਜਿਕ ਸੁਨੇਹਾ ਦਿੰਦੀਆਂ ਕਲਾ ਕਿਰਤਾਂ ਰੱਖੀਆਂ ਹੋਈਆਂ ਹਨ ਜੋ ਲੋਕਾਂ ਪਰਿਵਾਰਾਂ ਸਮੇਤ ਦੇਖਣ ਆਉਂਦੇ ਹਨ।ਉਨ੍ਹਾਂ ਦੇ ਬਣਾਏ ਟਰੈਕਟਰ ਐੱਨਆਰਆਈ ਪੰਜਾਬੀ ਵਿਸ਼ੇਸ਼ ਤੌਰ ਤੇ ਖ਼ਰੀਦ ਕੇ ਲੈ ਕੇ ਜਾਂਦੇ ਹਨ।ਪੰਜਾਬੀ ਦੇ ਵੱਡੇ ਗਾਇਕ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲਾ ਸਮੇਤ ਅਨੇਕਾਂ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਮਿਊਜ਼ੀਅਮ ਨੂੰ ਦੇਖਣ ਆ ਚੁੱਕੀਆਂ ਹਨ।ਗੁਰਮੀਤ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੇ ਇਸ ਸ਼ੌਕ ਨੂੰ ਇੰਨਾ ਅੱਗੇ ਲੈ ਕੇ ਜਾ ਸਕਣ ਕਿ ਚੰਡੀਗੜ੍ਹ ਦੇ ਰੌਕ ਗਾਰਡਨ ਵਾਂਗ ਪੂਰੀ ਦੁਨੀਆ ਚੋਂ ਲੋਕ ਇਸ ਨੂੰ ਦੇਖਣ ਆਉਣ।
ਗੁਰਮੀਤ ਸਿੰਘ ਦੀ ਪੂਰੀ ਕਹਾਣੀ ਤੁਸੀਂ ਹੇਠਲੇ ਲਿੰਕ ਵਿੱਚ ਦੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *