ਜ਼ਿਲ੍ਹਾ ਸ੍ਰੀ ਮੁਕਤਸਰ ਸਾਹਬ ਦੇ ਪਿੰਡ ਸ਼ਹਿਣਾ ਖੇੜਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ। ਗੁਰਸੇਵਕ ਸਿੰਘ ਆਪਣੀ ਖੇਤੀ ਉਪਜ ਤੋਂ ਹੋਣ ਵਾਲੀ ਆਮਦਨ ਤੋਂ ਖੁਸ਼ ਨਹੀਂ ਸਨ ਇਸ ਲਈ ਉਨ੍ਹਾਂ ਨੇ ਖੇਤੀ ਤੋਂ ਵੱਧ ਆਮਦਨ ਲੈਣ ਲਈ ਆਪਣੀਆਂ ਫਸਲਾਂ ਦੀ ਪ੍ਰੋਸੈਸਿੰਗ ਕਰਕੇ ਖੁਦ ਹੀ ਵੇਚਣਾ ਸ਼ੁਰੂ ਕਰ ਦਿੱਤਾ। ਗੁਰਸੇਵਕ ਸਿੰਘ ਨੇ ਆਪਣੀ ਕੰਪਨੀ ਵੀ ਰਜਿਸਟਰ ਕਰਵਾਈ ਹੈ ਅਤੇ ਆਪਣੇ ਬ੍ਰਾਂਡ ਦਾ ਨਾਮ “ਦਾ ਫਾਰਮਰ ਮੇਡ” ਰੱਖਿਆ ਹੈ।
ਇਸ ਦੀ ਸ਼ੁਰੂਆਤ ਬਾਰੇ ਦੱਸਦਿਆ ਉਨ੍ਹਾਂ ਦੱਸਿਆ ਕਿ ਸਾਲ 2011 ਵਿੱਚ ਉਹ ਪੰਜਾਬ ਪੁਲਿਸ ਵੀ ਭਰਤੀ ਹੋ ਗਏ ਸਨ ਅਤੇ ਖੇਤੀ ਉਹ ਠੇਕੇ ਉਪਰ ਦੇਣ ਲੱਗ ਗਏ ਪਰ ਜਦੋਂ ਉਨ੍ਹਾਂ ਵੇਖਿਆ ਕਿ ਖੇਤ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਵਿੱਚ ਨਿਊਟੀਸ਼ਨ ਦੀ ਸਹੀ ਮਾਤਰਾ ਹੀ ਨਹੀਂ ਹੈ ਤਾਂ ਉਨ੍ਹਾਂ ਖੁਦ ਖੇਤੀ ਕਰਨ ਦਾ ਫੈਸਲਾ ਕਰ ਲਿਆ। ਸ਼ੁਰੂਆਤ ਵਿੱਚ ਉਨ੍ਹਾਂ ਰਵਾਇਤੀ ਤਰੀਕੇ ਦੀ ਖੇਤੀ ਹੀ ਕੀਤੀ ਪਰ ਉਸ ਵਿੱਚੋਂ ਕਮਾਈ ਬਹੁਤ ਘੱਟ ਹੋਈ ਫਿਰ ਉਨ੍ਹਾਂ ਖੇਤੀ ਆਮਦਨ ਵਧਾਉਣ ਦੇ ਲਈ ਵੱਖਰੇ ਤਰੀਕੇ ਦੀ ਖੇਤੀ ਕਰਨ ਬਾਰੇ ਸੋਚਿਆ।
ਫਿਰ ਉਨ੍ਹਾਂ ਆਪਣੇ ਖੇਤ ਵਿੱਚ ਮਿਰਚ ਦੀ ਖੇਤੀ ਕੀਤੀ ਅਤੇ ਫਸਲ ਵੀ ਵਧੀਆ ਹੋਈ ਪਰ ਜਦੋਂ ਉਹ ਮੰਡੀ ਵਿੱਚ ਇਸਨੂੰ ਵੇਚਣ ਗਏ ਤਾਂ ਉੱਥੇ ਭਾਅ ਬਹੁਤ ਘੱਟ ਮਿਿਲਆ ਤਾਂ ਉਨ੍ਹਾਂ ਨੇ ਮਿਰਚ ਮੰਡੀ ਵਿੱਚ ਵੇਚਣ ਦੀ ਬਜਾਏ ਮਿਰਚ ਦਾ ਅਚਾਰ ਬਣਾ ਕੇ ਇਸਨੂੰ ਖੁਦ ਸੇਲ ਕਰਨ ਲੱਗ ਗਏ। ਉਹ ਦੱਸਦੇ ਹਨ ਕਿ ਮਾਰਕਿਟ ਵਿੱਚ ਚੀਜ਼ਾਂ ਵੇਚਣ ਦੇ ਖਰਚਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਮਿਰਚਾਂ ਦੇ ਅਚਾਰ ਤੋਂ ਇਲਾਵਾ ਹੋ ਕਈ ਕਿਸਮ ਦਾ ਆਚਾਰ, ਤੇਲ ਅਤੇ ਹੋਰ ਚੀਜ਼ਾਂ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਦਿੱਤਾ।
ਉਹ ਦੱਸਦੇ ਹਨ ਉਨ੍ਹਾਂ ਦੇ ਪ੍ਰੋਡਕਟ ਪੂਰੀ ਤਰ੍ਹਾਂ ਸੁੱਧ ਹਨ ਅਤੇ ਇਨ੍ਹਾਂ ਵਿੱਚ ਕਿਸੇ ਕਿਸਮ ਦੀ ਕੋਈ ਵੀ ਮਿਲਾਵਟ ਨਹੀਂ ਹੈ ਜਦਕਿ ਮਾਰਕਿਟ ਵਿੱਚ ਮਿਲ ਰਹੀਆਂ ਵੱਖ ਵੱਖ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੱਖ ਵੱਖ ਕਿਸਮ ਦੀ ਮਿਲਾਵਟ ਹੁੰਦੀ ਹੈ ਜਿਸ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ। ਉਹ ਦੱਸਦੇ ਹਨ ਕਿ ਮਾਰਕਿਟ ਵਿੱਚ ਮਿਲਦੇ ਪਕੌੜੇ ਪਕੌੜੀਆਂ ਵਿਅਕਤੀ ਘਰ ਵਿੱਚ ਸਾਲਾਂ ਤੱਕ ਰੱਖ ਸਕਦਾ ਹੈ ਪਰ ਉਨ੍ਹਾਂ ਵੱਲੋਂ ਤਿਆਰ ਪਕੌੜੇ ਪਕੌੜੀਆਂ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਅਤੇ ਇਨ੍ਹਾਂ ਦੀ ਸੈਲਫ ਲਾਈਫ ਵੀ ਚਾਰ ਤੋਂ ਛੇ ਮਹੀਨੇ ਦੀ ਹੁੰਦੀ ਹੈ ਅਤੇ ਉਹ ਗ੍ਰਾਹਕਾਂ ਨੂੰ ਇਹ ਸਭ ਦੱਸ ਕੇ ਵੇਚਦੇ ਹਨ।
ਉਹ ਦੱਸਦੇ ਹਨ ਮਾਰਕਿਟ ਵਿੱਚ ਲੋਕ ਚੰਗਾਂ ਖਾਣ ਪੀਣ ਵਾਲਾ ਸਮਾਨ ਖਰੀਦਣ ਲਈ ਪੈਸੇ ਖਰਚ ਕਰਨ ਦੇ ਇੱਛੁਕ ਹਨ ਪਰ ਉਨ੍ਹਾਂ ਨੂੰ ਖਾਣ ਪੀਣ ਵਾਲੀਆਂ ਚੰਗੀਆਂ ਅਤੇ ਬਿਨ੍ਹਾਂ ਮਿਲਾਵਟ ਵਾਲੀਆਂ ਵਸਤਾਂ ਹੀ ਨਹੀਂ ਮਿਲਦੀਆਂ ਜਿਸ ਲਈ ਉਨ੍ਹਾਂ ਵੱਲੋਂ ਆਪਣੇ ਬ੍ਰੈਂਡ ਹੇਠ ਸੁੱਧ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਲਈ ਇਹ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ। ਗੁਰਸੇਵਕ ਸਿੰਘ ਦੇ ਵੱਖਰੇ ਖੇਤੀ ਮਾਡਲ ਦੀ ਸਫਲਤਾ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਖੇਤੀ ‘ਚੋਂ ਮੁਨਾਫਾ ਲੈਣ ਦਾ ਸ਼ਾਨਦਾਰ ਤਰੀਕਾ
More from AgricultureMore posts in Agriculture »
Be First to Comment