Press "Enter" to skip to content

ਬੇਜ਼ੁਬਾਨ ਦਰਵੇਸ਼ਾਂ ਦੇ ਲੇਖੇ ਜ਼ਿੰਦਗੀ ਲਗਾਉਣ ਵਾਲੀ ਰਵਨੀਤ ਕੌਰ

ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਮੁੱਲਾਂਪੁਰ ਵਿੱਚ ਮਨੁੱਖਤਾ ਦੀ ਮਿਸਾਲ ਬਣ ਰਹੀ “ਲਿਵ ਐਂਡ ਲੇਟ ਲਿਵ ਦਰਵੇਸ਼ ਦੇਵ ਦਿਆਲ ਸੋਸਾਇਟੀ” ਵੱਲੋਂ ਆਵਾਰਾ ਕੁੱਤਿਆਂ ਦੀ ਸੇਵਾ ਦਾ ਸੇਵਾ ਦਾ ਨੇਕ ਕੰਮ ਕੀਤਾ ਜਾ ਰਿਹਾ ਹੈ। ਇਹ ਐਨਜੀਓ ਜ਼ਖਮੀ ਅਤੇ ਬੇਸਹਾਰਾ ਕੁੱਤਿਆਂ ਲਈ ਡੌਗ ਸੈਲਟਰ ਹੋਮ ਚਲਾ ਰਹੀ ਹੈ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਸੰਭਾਲ ਕੀਤੀ ਜਾਂਦੀ ਹੈ।

ਦਰਵੇਸ਼ਾਂ ਲਈ ਬਣਿਆ ਸੈਲਟਰ ਹੋਮ
ਇਸ ਸੈਲਟਰ ਹੋਮ ਦੀ ਸੰਭਾਲ ਕਰਨ ਵਾਲੀ ਰਵਨੀਤ ਕੌਰ ਦੱਸਦੀ ਹਨ ਕਿ ਸ਼ੁਰੂ ਵਿੱਚ ਉਹ ਸੜਕਾਂ ਉਪਰ ਜ਼ਖਮੀ ਕੁੱਤਿਆਂ ਦਾ ਇਲਾਜ ਕਰਦੇ ਸਨ, ਪਰ ਇਸ ਤਰ੍ਹਾਂ ਉਨ੍ਹਾਂ ਦੀ ਪੂਰੀ ਦੇਖਭਾਲ ਸੰਭਵ ਨਹੀਂ ਸੀ। ਇਸ ਲਈ ਉਨ੍ਹਾਂ ਨੇ ਮੁੱਲਾਂਪੁਰ ਵਿੱਚ ਡੌਗ ਸੈਲਟਰ ਬਣਾਉਣ ਦਾ ਫੈਸਲਾ ਕੀਤਾ, ਤਾਂ ਜੋ ਆਵਾਰਾ ਕੁੱਤਿਆਂ ਨੂੰ ਇੱਕ ਸੁਰੱਖਿਅਤ ਥਾਂ ਮਿਲ ਸਕੇ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ।

ਅਧਿਆਪਕ ਹੋਣ ਦੇ ਬਾਵਜੂਦ ਸੇਵਾ ਭਾਵਨਾ ਪਹਿਲਾਂ
ਪੇਸ਼ੇ ਵਜੋਂ ਅਧਿਆਪਕ ਰਵਨੀਤ ਕੌਰ ਆਪਣੀ ਡਿਊਟੀ ਤੋਂ ਬਾਅਦ ਦਾ ਸਮਾਂ ਸੈਲਟਰ ਹੋਮ ਵਿੱਚ ਬਿਤਾਉਂਦੀ ਹਨ। ਜਦੋਂ ਵੀ ਉਨ੍ਹਾਂ ਨੂੰ ਕਿਸੇ ਗਲੀ ਜਾਂ ਸੜਕ ਉਪਰ ਜ਼ਖਮੀ ਕੁੱਤਾ ਮਿਲਦਾ ਹੈ, ਉਹ ਉਸਨੂੰ ਰੈਸਕਿਊ ਕਰਕੇ ਸੈਲਟਰ ਵਿੱਚ ਲੈ ਆਉਂਦੇ ਹਨ। ਜਿੱਥੇ ਉਹ ਉਸਦਾ ਇਲਾਜ਼ ਕਰਦੇ ਹਨ ਅਤੇ ਠੀਕ ਹੋਣ ਤੋਂ ਬਾਅਦ ਉਹ ਕੁੱਤਿਆਂ ਨੂੰ ਵਾਪਸ ਉਸੇ ਥਾਂ ਛੱਡ ਆਉਂਦੇ ਹਨ ਜਿੱਥੋਂ ਉਨ੍ਹਾਂ ਨੂੰ ਰੈਸਕਿਊ ਕੀਤਾ ਹੁੰਦਾ ਹੈ। ਪਰ ਜੋ ਕੁੱਤੇ ਗੰਭੀਰ ਰੂਪ ਵਿੱਚ ਜ਼ਖਮੀ ਜਾਂ ਅਪਾਹਜ ਹੋ ਜਾਂਦੇ ਹਨ, ਉਹਨਾਂ ਨੂੰ ਸੈਲਟਰ ਵਿੱਚ ਹੀ ਰੱਖਿਆ ਜਾਂਦਾ ਹੈ। ਇਸ ਸਮੇਂ ਸੈਲਟਰ ਹੋਮ ਵਿੱਚ ਲਗਭਗ 90 ਦੇ ਕਰੀਬ ਆਵਾਰਾ ਕੁੱਤੇ ਰਹਿ ਰਹੇ ਹਨ, ਜਿਨ੍ਹਾਂ ਵਿੱਚ ਅਪਾਹਜ, ਜ਼ਖਮੀ ਅਤੇ ਦੇਖਣ ਤੋਂ ਅਸਮਰੱਥ ਕੁੱਤੇ ਵੀ ਸ਼ਾਮਿਲ ਹਨ।

ਚੁਣੌਤੀਆਂ ਦੇ ਬਾਵਜੂਦ ਜਾਰੀ ਹੈ ਸੇਵਾ
ਇੰਨੀ ਵੱਡੀ ਗਿਣਤੀ ਵਿੱਚ ਦਰਵੇਸ਼ਾਂ ਦੀ ਸੰਭਾਲ ਕਰਨਾ ਆਸਾਨ ਨਹੀਂ। ਰੋਜ਼ਾਨਾ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਦੀ ਲੋੜ ਪੈਂਦੀ ਹੈ। ਰਵਨੀਤ ਕੌਰ ਦੱਸਦੀ ਹਨ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵਕਤ-ਵਕਤ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਕਈ ਲੋਕ ਰਾਸ਼ਨ, ਦਵਾਈਆਂ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੇ ਹਨ, ਜਿਸ ਨਾਲ ਇਹ ਸੈਲਟਰ ਹੋਮ ਚੱਲ ਰਿਹਾ ਹੈ। ਸੈਲਟਰ ਹੋਮ ਨਾਲ ਕਈ ਵਲੰਟੀਅਰ ਵੀ ਜੁੜੇ ਹੋਏ ਹਨ ਜੋ ਸਮੇਂ-ਸਮੇਂ ਉਪਰ ਆ ਕੇ ਕੁੱਤਿਆਂ ਦੀ ਦੇਖਭਾਲ ਵਿੱਚ ਸਹਿਯੋਗ ਦਿੰਦੇ ਹਨ। ਇਹ ਸਾਰੇ ਮਿਲ ਕੇ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਬੇਜ਼ੁਬਾਨਾਂ ਲਈ ਪਿਆਰ ਦੀ ਲੋੜ
ਰਵਨੀਤ ਕੌਰ ਕਹਿੰਦੀ ਹਨ ਕਿ ਕਈ ਲੋਕ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨਾਲ ਜ਼ੁਲਮ ਵੀ ਕਰਦੇ ਹਨ। ਪਰ ਜੇਕਰ ਕੋਈ ਵਿਅਕਤੀ ਇੱਕ ਵਾਰ ਵੀ ਇਨ੍ਹਾਂ ਨੂੰ ਰੋਟੀ ਖੁਆ ਦੇਵੇ, ਤਾਂ ਇਹ ਉਸ ਪਿਆਰ ਨੂੰ ਸਾਰੀ ਉਮਰ ਨਹੀਂ ਭੁੱਲਦੇ। ਪਰ ਅੱਜ ਦੇ ਸਮੇਂ ਵਿੱਚ ਮਨੁੱਖ ਕੋਲ ਸਭ ਕੁਝ ਹੈ, ਬਸ ਇਹਨਾਂ ਬੇਜ਼ੁਬਾਨ ਦਰਵੇਸ਼ਾਂ ਲਈ ਪਿਆਰ ਅਤੇ ਹਮਦਰਦੀ ਦੀ ਘਾਟ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਇਸ ਉਪਰਾਲੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *