Press "Enter" to skip to content

ਕਿਸਾਨ ਤੋਂ ਵਪਾਰੀ ਬਣ ਗਏ ਪਰ ਦੋ ਨੰਬਰ ਦਾ ਕੰਮ ਨਹੀਂ ਕਰਨਾ

ਪੰਜਾਬ ਦਾ ਖੇਤੀ ਖੇਤਰ ਸੰਕਟ ਦਾ ਸ਼ਿਕਾਰ ਹੈ ਇਸ ਗੱਲ ਨੂੰ ਲੈ ਕੇ ਕੋਈ ਵੀ ਦੋ ਰਾਵਾਂ ਨਹੀਂ ਹਨ। ਕਿਸਾਨਾਂ, ਖੇਤੀਬਾੜੀ ਮਾਹਿਰਾਂ ਅਤੇ ਸਰਕਾਰਾਂ ਸਮੇਤ ਇਸਦੇ ਕਾਰਨਾਂ ਅਤੇ ਹੱਲ ਸਬੰਧੀ ਦਾਅਵੇ ਵੱਖੋ-ਵੱਖਰੇ ਹਨ। ਜੇ ਪੰਜਾਬ ਦੀ ਨਵੀਂ ਪੀੜੀ ਦੀ ਗੱਲ ਕਰੀਏ ਤਾਂ ਉਹ ਖੇਤੀ ਨੂੰ ਗੈਰ ਲਾਹੇਵੰਦ ਧੰਦਾ ਮੰਨ ਚੁੱਕੀ ਹੈ ਜਿਸਦਾ ਪ੍ਰਤੱਖ ਪ੍ਰਮਾਣ ਵਿਦੇਸ਼ ਜਾਣ ਲਈ ਨੌਜਵਾਨਾਂ ਵਿੱਚ ਲੱਗੀ ਹੋੜ ਤੋਂ ਲਗਾਇਆ ਜਾ ਸਕਦਾ ਹੈ।ਅਜਿਹੇ ਮਾਹੌਲ ਵਿੱਚ ਵੀ ਕੁੱਝ ਜ਼ਮੀਨ ਨਾਲ ਜੁੜੇ ਹੋਏ ਲੋਕ ਹਨ ਜੋ ਪੰਜਾਬ ਵਿੱਚ ਰਹਿ ਕੇ ਹੀ ਭਵਿੱਖ ਸੰਵਾਰਨ ਜਾਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸਫਲ ਵੀ ਹੋ ਰਹੇ ਹਨ।

ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਸੰਗਾਲਾ ਦੇ ਦੋ ਚਚੇਰੇ ਭਰਾਵਾਂ ਨੇ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਪਰਿਵਾਰ ਨਾਲ ਸਬੰਧਿਤ ਇਨ੍ਹਾਂ ਭਰਾਵਾਂ ਨੇ ਆਪਣੀ ਫ਼ਸਲ ਨੂੰ ਆਪ ਪ੍ਰੋਸੈੱਸ ਕਰਕੇ ਇਸਦਾ ਖ਼ੁਦ ਮੰਡੀਕਰਨ ਕਰਕੇ ਸਫਲਤਾ ਹਾਸਲ ਕੀਤੀ ਹੈ। ਇਹ ਦੋਵੇਂ ਭਰਾ ਗੰਨੇ ਦੀ ਖੇਤੀ ਕਰਦੇ ਹਨ ਅਤੇ ਇਸ ਤੋਂ ਗੁੜ, ਖੰਡ ਆਦਿ ਉਤਪਾਦ ਖ਼ੁਦ ਤਿਆਰ ਕਰਦੇ ਹਨ ਅਤੇ ਆਪਣੇ ਖੇਤ ਵਿੱਚ ਸਟਾਲ ਲਾ ਕੇ ਖ਼ੁਦ ਹੀ ਵੇਚ ਰਹੇ ਹਨ।

ਇਨ੍ਹਾਂ ਭਰਾਵਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਪੈਦਾਵਾਰ ਕਰਕੇ ਕਿਸਾਨ ਕਾਮਯਾਬ ਨਹੀਂ ਹੋ ਸਕਦਾ। ਖੇਤੀਬਾੜੀ ਨੂੰ ਕਾਮਯਾਬ ਕਰਨ ਲਈ ਕਿਸਾਨ ਨੂੰ ਇਸਦੀ ਮਾਰਕੀਟਿੰਗ ਵੀ ਆਪਣੇ ਹੱਥ ਵਿੱਚ ਲੈਣੀ ਪਵੇਗੀ। ਇਨ੍ਹਾਂ ਭਰਾਵਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚ ਦੋਮ ਦਰਜੇ ਦੇ ਕੰੰਮ ਪੰਜਾਬੀ ਨੌਜਵਾਨ ਦਿਲ ਲਾ ਕੇ ਕਰਦੇ ਹਨ ਤਾਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੀ ਫ਼ਸਲ ਦਾ ਆਪ ਵਪਾਰੀ ਬਣਨ ਵਿੱਚ ਸ਼ਰਮ ਨਹੀਂ ਮੰਨਣੀ ਚਾਹੀਦੀ। ਇਨ੍ਹਾਂ ਭਰਾਵਾਂ ਦੇ ਕੰਮ-ਢੰਗ ਅਤੇ ਕਾਰੋਬਾਰ ਬਾਰੇ ਹੇਠਲੀ ਵੀਡੀਓ ਵਿੱਚ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ ਹੈ:-

Be First to Comment

Leave a Reply

Your email address will not be published. Required fields are marked *

How beautiful the world would be if it was like this factory ਦੁਨੀਆ ਕਿੰਨੀ ਖ਼ੂਬਸੂਰਤ ਹੋਵੇ ਜੇ ਇਸ ਫ਼ੈਕਟਰੀ ਵਰਗੀ ਹੋਵੇ “Do the best you can until you know better. Then when you know better, do better.” — Maya Angelou An NGO that collects trash to educate poor students