Press "Enter" to skip to content

ਪੜ੍ਹੇ ਲਿਖੇ ਕਿਸਾਨ ਦਾ ਦੇਸੀ ਜੁਗਾੜ

ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂਪੁਰਾ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਅੰਮ੍ਰਿਤ ਸਿੰਘ ਨੇ ਇੱਕ ਬਿਜਾਈ ਮਸ਼ੀਨ ਤਿਆਰ ਕੀਤੀ ਹੈ, ਜਿਸ ਨਾਲ ਇੱਕੋ ਸਮੇਂ ਚਾਰ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ। ਖਾਸ ਗੱਲ ਇਹ ਵੀ ਹੈ ਕਿ ਇਹ ਮਸ਼ੀਨ ਸਿਰਫ਼ ਸੱਤ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ।

ਉਹ ਦੱਸਦੇ ਹਨ ਕਿ ਦੂਸਰੀਆਂ ਫਸਲ ਬੀਜ਼ਣ ਵਾਲੀਆਂ ਮਸ਼ੀਨਾਂ ਬਹੁਤ ਮਹਿੰਗੀਆਂ ਹਨ ਅਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਆਧੁਨਿਕ ਟਰੈਕਟਰ ਦੀ ਵੀ ਜ਼ਰੂਰ ਪੈਂਦੀ ਹੈ ਪਰ ਇਸ ਮਸ਼ੀਨ ਦੀ ਵਰਤੋਂ ਕਰਨ ਲਈ ਟਰੈਕਟਰ ਦੀ ਲੋੜ ਨਹੀਂ ਹੈ ਅਤੇ ਇਸ ਨਾਲ ਬਿਜਾਈ ਕਰਨ ਵਿੱਚ ਲਾਗਤ ਵੀ ਘੱਟ ਲੱਗਦੀ ਹੈ। ਉਹ ਦੱਸਦੇ ਹਨ ਕਿ ਇਸ ਮਸ਼ੀਨ ਦੀ ਵਰਤੋਂ ਨਾਲ ਦੋ ਤੋਂ ਢਾਈ ਘੰਟਿਆਂ ਵਿੱਚ ਇੱਕ ਏਕੜ ਵਿੱਚ ਫਸਲ ਬੀਜੀ ਜਾ ਸਕਦੀ ਹੈ।

ਉਹ ਦੱਸਦੇ ਹਨ ਕਿ ਇਸ ਮਸ਼ੀਨ ਵਿੱਚ ਚਾਰ ਪੋਰ ਹਨ ਜਿਨ੍ਹਾਂ ਦੀ ਮਦਦ ਨਾਲ ਇੱਕੋਂ ਸਮੇਂ ਵੱਖ ਵੱਖ ਫਸਲਾਂ ਬੀਜੀਆਂ ਜਾ ਸਕਦੀਆਂ ਹਨ। ਉਹ ਦੱਸਦੇ ਹਨ ਕਿ ਮੰਨ ਲਓ ਕਿਸਾਨ ਨੇ ਇੱਕ ਬੈਡ ਉਪਰ ਇੱਕ ਖੂਡ ਛੋਲੇ, ਇੱਕ ਖੂਡ ਮਸਰੀ ਅਤੇ ਦੋ ਖੂਡ ਕਣਕ ਦੇ ਬੀਜਣੇ ਹਨ ਤਾਂ ਉਹ ਇੱਕੋਂ ਵਾਰ ਵਿੱਚ ਇਹ ਬੀਜ਼ ਬੈੱਡ ਉਪਰ ਬੀਜ਼ ਸਕਦਾ ਹੈ ਅਤੇ ਉਸਨੂੰ ਵੱਖ ਵੱਖ ਕਿਸਮ ਦੀਆਂ ਫਸਲਾਂ ਬੀਜਣ ਦੇ ਲਈ ਵਾਰ ਵਾਰ ਮਸ਼ੀਨ ਦੀ ਵਰਤੋਂ ਕਰਨ ਦੀ ਜਰੂਰ ਵੀ ਨਹੀਂ ਪੈਂਦੀ।

ਅਮ੍ਰਿਤ ਦੱਸਦੇ ਹਨ ਕਿ ਇਹ ਮਸ਼ੀਨ ਛੋਟੇ ਕਿਸਾਨਾਂ ਲਈ ਬਹੁਤ ਹੀ ਲਾਹੇਬੰਦ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਮਸ਼ੀਨ ਨਾਲ ਘੱਟ ਬੀਜ਼ ਨਾਲ ਵੀ ਜਿਆਦਾ ਰਕਬੇ ਵਿੱਚ ਬਿਜਾਈ ਕੀਤੀ ਸਕਦੀ ਹੈ। ਅੰਮ੍ਰਿਤ ਸਿੰਘ ਨਾਲ ਇਸ ਮਸ਼ੀਨ ਦੀ ਉਪਯੋਗਤਾ ਬਾਰੇ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

More from AgricultureMore posts in Agriculture »

Be First to Comment

Leave a Reply

Your email address will not be published. Required fields are marked *