ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੂਰੁਪੁਰਾ ਦਾ ਰਹਿਣ ਵਾਲਾ ਕਿਸਾਨ ਅੰਮ੍ਰਿਤ ਸਿੰਘ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਟ ਹੈ। ਅੰਮ੍ਰਿਤ ਨੇ ਗ੍ਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਟੈਕਸਟਾਈਲ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਅੰਮ੍ਰਿਤ ਆਪਣੀ ਨੌਕਰੀ ਦੀ ਘੱਟ ਤਨਖਾਹ ਤੋਂ ਸੰਤੁਸ਼ਟ ਨਹੀਂ ਸੀ। ਅੰਮ੍ਰਿਤ ਨੂੰ ਸੋਸ਼ਲ ਮੀਡੀਆ ਰਾਹੀਂ ਔਰਗੈਨਿਕ ਖੇਤੀ ਬਾਰੇ ਪਤਾ ਲੱਗਾ ਅਤੇ ਉਸਨੇ ਨੌਕਰੀ ਛੱਡ ਕੇ ਔਰਗੈਨਿਕ ਖੇਤੀ ਕਰਨ ਦਾ ਫੈਸਲਾ ਕਰ ਲਿਆ।
ਅੰਮ੍ਰਿਤ ਦੱਸਦਾ ਹੈ ਕਿ ਹੌਲੀ ਹੌਲੀ ਉਸਨੇ ਔਰਗੈਨਿਕ ਖੇਤੀ ਕਰਨ ਦੇ ਤਜ਼ਰਬੇ ਕੀਤੇ ਅਤੇ ਹੁਣ ਉਹ ਆਪਣੇ ਖੇਤ ਵਿੱਚ ਫਲ, ਸਬਜ਼ੀਆਂ ਅਤੇ ਅਨਾਜ਼ ਵੀ ਪੈਦਾ ਕਰ ਰਿਹਾ ਹੈ ਜਿਸ ਦੀ ਮਾਰਕਿਿਟੰਗ ਵੀ ਉਹ ਖੁਦ ਹੀ ਕਰਦਾ ਹੈ। ਪਿਛਲੇ ਸੱਤ ਸਾਲਾਂ ਤੋਂ ਅੰਮ੍ਰਿਤਪਾਲ ਨੇ ਔਰਗੈਨਿਕ ਖੇਤੀ ਕਰਕੇ ਆਮ ਕਿਸਾਨਾਂ ਨਾਲੋਂ ਡੇਢ ਗੁਣਾ ਵੱਧ ਮੁਨਾਫ਼ਾ ਵੀ ਕਮਾਇਆ ਹੈ।
ਔਰਗੈਨਿਕ ਖੇਤੀ ਕਰਨ ਦੇ ਚਲਦੇ ਅੰਮ੍ਰਿਤ ਸਿੰਘ ਹੁਣ ਆਪਣੇ ਫਾਰਮ ‘ਤੇ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਉਸਦਾ ਕਹਿਣਾ ਹੈ ਕਿ ਪਹਿਲਾ ਸਿਰਫ ਉਸਦੇ ਪਿਤਾ ਖੇਤੀ ਕਰਦੇ ਸਨ ਅਤੇ ਪੂਰੇ ਪਰਿਵਾਰ ਦਾ ਖੇਤ ਨਾਲੋਂ ਮੋਹ ਟੁੱਟ ਗਿਆ ਸੀ ਪਰ ਜਦੋਂ ਤੋਂ ਉਹ ਔਰਗੈਨਿਕ ਖੇਤੀ ਕਰਨ ਲੱਗੇ ਹਨ ਉਹ ਹੁਣ ਜਿਆਦਾ ਸਮਾਂ ਖੇਤ ਵਿੱਚ ਹੀ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਖੇਤੀ ਵਿੱਚ ਪੂਰੀ ਮਦਦ ਕਰਦਾ ਹੈ।ਅੰਮ੍ਰਿਤ ਸਿੰਘ ਦੀ ਸਫ਼ਲਤਾ ਦੀ ਇਹ ਕਹਾਣੀ ਨੌਜਵਾਨਾਂ ਲਈ ਵੀ ਮਿਸਾਲ ਹੈ। ਉਸਦੇ ਕੰਮ ਕਰਨ ਦੇ ਤਜ਼ਰਬਿਆ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਚਾਰ ਕਿੱਲਿਆਂ ਚੋਂ 8 ਆਮਦਨਾਂ ਲੈਣ ਵਾਲਾ ਕਿਸਾਨ
More from AgricultureMore posts in Agriculture »
Be First to Comment