Press "Enter" to skip to content

ਖੇਤੀ ਕੋਈ ਧੰਦਾ ਨਹੀਂ ਇਹ ਧਰਮ ਹੈ

ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਕਲਾਂ ਦੇ ਵਸਨੀਕ ਚਮਕੌਰ ਸਿੰਘ 2014 ਤੋਂ ਕੁਦਰਤੀ ਖੇਤੀ ਕਰਦੇ ਹਨ। ਉਹ ਦੱਸਦੇ ਹਨ ਕਿ ਢਾਈ ਏਕੜ ਵਿੱਚ ਕੁਦਰਤੀ ਤਰੀਕੇ ਨਾਲ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਨ ਤੋਂ ਇਸ ਦੀ ਸ਼ੁਰੂਆਤ ਹੋਈ ਸੀ। ਉਹ ਆਪਣੇ ਖੇਤੀਬਾੜੀ ਉਤਪਾਦਾਂ ਸਿੱਧੇ ਰੂਪ ਵਿੱਚ ਜਾਂ ਪ੍ਰੋਸੈਸ ਕਰਦੇ ਹਨ ਅਤੇ ਪ੍ਰਚੂਨ ਵਿੱਚ ਵੇਚਦੇ ਹਨ। ਜਿਸ ਦਾ ਲੋਕਾਂ ਵੱਲੋਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਚਮਕੌਰ ਸਿੰਘ ਦਾ ਪੂਰਾ ਪਰਿਵਾਰ ਆਪਣੇ ਫਾਰਮ ‘ਤੇ ਕੰਮ ਕਰਦਾ ਹੈ।

ਚਮਕੌਰ ਸਿੰਘ ਦੱਸਦੇ ਹਨ ਕਿ ਖੇਤੀ ਕੋਈ ਧੰਦਾ ਨਹੀਂ ਸਗੋਂ ਧਰਮ ਹੈ। ਉਹ ਪੁਰਾਣੇ ਸਮੇਂ ਨੂੰ ਯਾਦ ਕਰਦਿਆ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੇ ਬਜ਼ੁਰਗ ਖੇਤਾਂ ਵਿੱਚ ਬੀਜ ਬੀਜਣ ਸਮੇਂ “ਰਾਹੀਂ ਪਾਂਧੀ ਦੇ ਭਾਗਾਂ ਦੀ, ਗਰੀਬ ਗੁਰਬੇ ਦੇ ਭਾਗਾਂ ਦੀ, ਚਿੜੀ ਜਨੌਰ ਦੇ ਭਾਗਾਂ ਦੀ” ਕਹਿ ਕੇ ਫਸਲ ਬੀਜਣੀ ਸ਼ੁਰੂ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਕਿਸਾਨ ਮੁਨਾਫਾ ਮੁੱਖੀ ਹੋ ਗਿਆ ਹੈ ਅਤੇ ਇਨ੍ਹਾਂ ਚੀਜ਼ਾਂ ਤੋਂ ਦੂਰ ਹੋ ਗਿਆ ਹੈ।

ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਪਹਿਲਾ ਖੇਤਾਂ ਵਿੱਚ ਕਿਸਾਨ ਦੇ ਨਾਲ ਸਾਂਝੀ ਕੰਮ ਕਰਦੇ ਸਨ ਅਤੇ ਉਨ੍ਹਾਂ ਦਾ ਵੀ ਖੇਤੀ ਦੀ ਉਪਜ ਵਿੱਚ ਹਿੱਸਾ ਹੁੰਦਾ ਸੀ। ਕਿਸਾਨ ਵੀੜੀ ਉਪਰ ਇੱਕ ਦੂਜੇ ਦੀ ਫਸਲ ਬੀਜਣੀ ਜਾਂ ਵਾਢੀ ਕਰਨ ਚਲਦੇ ਜਾਂਦੇ ਸਨ। ਉਸ ਤਰ੍ਹਾਂ ਦੇ ਮਾਡਲ ਹੀ ਖੇਤੀ ਨੂੰ ਕਾਮਯਾਬ ਬਣਾ ਸਕਦੇ ਹਨ।

ਉਹ ਦੱਸਦੇ ਹਨ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਕਿਸਾਨਾਂ ਨੂੰ ਰਲ਼ ਕੇ ਸਾਂਝੇ ਤੌਰ ਤੇ ਖੇਤੀ ਕਰਨ ਵੱਲ ਆਉਣਾ ਪਵੇਗਾ ਅਤੇ ਰਲ਼ ਕੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਨੀਆਂ ਪੈਣਗੀਆਂ ਜਿੰਨਾਂ ਦੀ ਰਸੋਈ ਵਿੱਚ ਜਰੂਰਤ ਹੈ ਅਤੇ ਇਨ੍ਹਾਂ ਚੀਜ਼ਾਂ ਦੀ ਖੁਦ ਹੀ ਪ੍ਰੋਸੈਸਿੰਗ ਕਰਕੇ ਖੁਦ ਹੀ ਮਾਰਕੀਟਿੰਗ ਵੀ ਕਰਨੀ ਪਵੇਗੀ ਫੇਰ ਹੀ ਕਿਸਾਨਾਂ ਨੂੰ ਮੁਨਾਫਾ ਮਿਲ ਸਕੇਗਾ। ਉਨ੍ਹਾਂ ਦੇ ਖੇਤੀ ਕਰਨ ਦੇ ਢੰਗ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from AgricultureMore posts in Agriculture »

Be First to Comment

Leave a Reply

Your email address will not be published. Required fields are marked *