ਖੇਤੀਬਾੜੀ ਵਿੱਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਨੇ ਨਾ ਸਿਰਫ਼ ਖੇਤੀ ਲਾਗਤਾਂ ਵਿੱਚ ਵਾਧਾ ਕੀਤਾ ਹੈ ਸਗੋਂ ਸਾਡੀ ਮਿੱਟੀ, ਪਾਣੀ ਅਤੇ ਹਵਾ ਵੀ ਪਲੀਤ ਕੀਤੇ ਹਨ। ਧਰਤੀ ਹੇਠਲਾ ਜੀਵਨ ਚੱਕਰ ਇਨ੍ਹਾਂ ਜ਼ਹਿਰਾਂ ਕਾਰਨ ਪੂਰੀ ਤਰਾਂ ਤਬਾਹ ਹੋ ਚੁੱਕਾ ਹੈ। ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦੇ ਜਾ ਰਹੇ ਹਨ।
ਅਜਿਹੇ ਵਿੱਚ ਵੀ ਕਿਸਾਨ ਇਸ ਮਹਿੰਗੇ ਅਤੇ ਵਾਤਾਵਰਨ ਵਿਰੋਧੀ ਕੁਦਰਤੀ ਵਾਤਾਵਰਨ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ ਪਰ ਅਜਿਹਾ ਵੀ ਨਹੀਂ ਹੈ ਕਿ ਕੋਈ ਵੀ ਕਿਸਾਨ ਵਾਤਾਵਰਨ ਪੱਖੀ ਖੇਤੀ ਵੱਲ ਨਹੀਂ ਆ ਰਿਹਾ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂ ਪੁਰਾ ਦੇ ਕਿਸਾਨ ਅੰਮ੍ਰਿਤ ਸਿੰਘ ਨੇ ਇਸ ਕਿਸਾਨ ਨੇ ਵਾਤਾਵਰਨ ਪੱਖੀ ਖੇਤੀ ਕਰਨ ਦਾ ਤਹੱਈਆ ਹੀ ਨਹੀਂ ਕੀਤਾ ਸਗੋਂ ਇਸ ਵਿੱਚੋਂ ਮੁਨਾਫ਼ਾ ਵੀ ਲੈ ਰਹੇ ਹਨ।ਉਨ੍ਹਾਂ ਦੇ ਖੇਤ ਵਿੱਚ ਜ਼ਹਿਰਾਂ ਦੀ ਵਰਤੋਂ ਨਾ ਕਰਨ ਕਰਕੇ ਜੈਵਿਕ ਮਾਦਾ ਇੰਨਾ ਜ਼ਿਆਦਾ ਹੈ ਕਿ ਧਰਤੀ ਹੇਠਲੇ ਜੀਵ ਨਾ ਸਿਰਫ਼ ਉਸਦੀਆਂ ਫ਼ਸਲਾਂ ਦੇ ਉਤਪਾਦਨ ਵਿੱਚ ਉਸਦੀ ਸਹਾਇਤਾ ਕਰ ਰਹੇ ਹਨ ਸਗੋਂ ਨਿੱਤ ਦਿਨ ਉਸਦੀ ਜ਼ਮੀਨ ਨੂੰ ਤਗੜਾ ਵੀ ਕਰ ਰਹੇ ਹਨ।
ਅੰਮ੍ਰਿਤ ਸਿੰਘ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਟ ਹੈ। ਅੰਮ੍ਰਿਤ ਨੇ ਗਰੈਜੂਏਸ਼ਨ ਤੋਂ ਬਾਅਦ ਤਿੰਨ ਸਾਲ ਟੈਕਸਟਾਈਲ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਅੰਮ੍ਰਿਤ ਨੂੰ ਸੋਸ਼ਲ ਮੀਡੀਆ ਰਾਹੀਂ ਜ਼ਹਿਰ ਮੁਕਤ ਖੇਤੀ ਬਾਰੇ ਪਤਾ ਲੱਗਾ ਅਤੇ ਉਸਨੇ ਨੌਕਰੀ ਛੱਡ ਕੇ ਜ਼ਹਿਰ ਮੁਕਤ ਖੇਤੀ ਕਰਨ ਦਾ ਫ਼ੈਸਲਾ ਕੀਤਾ। ਪਿਛਲੇ ਸੱਤ ਸਾਲਾਂ ਤੋਂ ਅੰਮ੍ਰਿਤਪਾਲ ਜੈਵਿਕ ਖੇਤੀ ਕਰਕੇ ਆਮ ਕਿਸਾਨਾਂ ਨਾਲੋਂ ਡੇਢ ਗੁਣਾ ਵੱਧ ਮੁਨਾਫ਼ਾ ਕਮਾ ਰਿਹਾ ਹੈ। ਅੰਮ੍ਰਿਤ ਦਾ ਕਹਿਣਾ ਹੈ ਕਿ ਨਾ ਸਿਰਫ਼ ਉਸਦੇ ਖੇਤੀ ਦੇ ਲਾਗਤ ਖ਼ਰਚੇ ਘਟੇ ਹਨ ਸਗੋਂ ਉਸਦੇ ਪਰਿਵਾਰ ਦੀ ਸਿਹਤ ਵੀ ਬਚੀ ਹੈ। ਅੰਮ੍ਰਿਤ ਹੁਣ ਆਪਣੇ ਖੇਤ ਵਿੱਚ ਦੋ ਹੋਰ ਪਰਿਵਾਰਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ।
ਅੰਮ੍ਰਿਤ ਦੇ ਸਫਲ ਖੇਤੀ ਮਾਡਲ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
Be First to Comment