ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਜਸਪਿੰਦਰ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ
ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਕਲਾਂ ਦਾ ਰਹਿਣ ਵਾਲਾ ਨੌਜਵਾਨ ਜਸਪਿੰਦਰ ਸਿੰਘ ਅੱਜ ਆਪਣਾ ਫੂਡ ਕਾਰਟ ਸਟਾਰਟਅੱਪ ਸਫਲਤਾਪੂਰਵਕ ਚਲਾ ਰਿਹਾ ਹੈ। ਪਰ ਇਸ ਸਫਲਤਾ ਦੇ ਪਿੱਛੇ ਇੱਕ ਐਸੀ ਕਹਾਣੀ ਹੈ ਜੋ ਹਰ ਨੌਜਵਾਨ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਹੋਰ ਪੰਜਾਬੀ ਨੌਜਵਾਨਾਂ ਵਾਂਗ ਜਸਪਿੰਦਰ ਸਿੰਘ ਦਾ ਵੀ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਚੰਗੀ ਕਮਾਈ ਕਰੇ। ਪਰਿਵਾਰ ਦੇ ਕਈ ਰਿਸ਼ਤੇਦਾਰ ਪਹਿਲਾਂ ਹੀ ਵਿਦੇਸ਼ ਰਹਿੰਦੇ ਸਨ, ਪੜਾਈ ਤੋਂ ਬਾਅਦ ਚੰਗੇ ਭਵਿੱਖ ਦੇ ਸੁਪਨੇ ਨਾਲ 2019 ਵਿੱਚ ਉਹ ਆਪਣੇ ਇੱਕ ਦੋਸਤ ਦੇ ਨਾਲ ਦੁਬਈ ਚਲਾ ਗਿਆ। ਜਿੱਥੇ ਟਰੈਵਲ ਏਜੰਟ ਵੱਲੋਂ ਉਸਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ।

ਦੁਬਈ ਵਿੱਚ ਮੁਸ਼ਕਿਲਾਂ ਅਤੇ ਏਜੰਟ ਦੀ ਧੋਖਾਧੜੀ
ਦੁਬਈ ਪਹੁੰਚ ਕੇ ਜਸਪਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਹਕੀਕਤ ਕਾਫੀ ਵੱਖਰੀ ਹੈ। ਜਿੱਥੇ ਉਹ ਕੰਮ ਕਰਦਾ ਸੀ, ਉੱਥੇ ਹਾਲਾਤ ਬਹੁਤ ਮਾੜੇ ਸਨ। ਰਾਤ ਨੂੰ 15 ਲੋਕ ਇੱਕ ਹੀ ਕਮਰੇ ਵਿੱਚ ਸੌਂਦੇ ਸਨ। ਫਿਰ ਵੀ ਉਸਨੇ ਮਿਹਨਤ ਕੀਤੀ ਅਤੇ ਹਰ ਤਰ੍ਹਾਂ ਦੀਆਂ ਤੰਗੀਆਂ ਝੱਲੀਆਂ, ਤਾਂ ਜੋ ਹਾਲਾਤ ਸੁਧਰ ਸਕਣ। ਏਜੰਟ ਨੇ ਉਸਨੂੰ ਅੱਗੇ ਕਿਸੇ ਹੋਰ ਦੇਸ਼ ਭੇਜਣ ਦਾ ਵਾਅਦਾ ਕੀਤਾ ਸੀ, ਪਰ ਮੌਕੇ ‘ਤੇ ਉਸਨੇ ਧੋਖਾ ਦੇ ਦਿੱਤਾ। ਨਤੀਜੇ ਵਜੋਂ ਜਸਪਿੰਦਰ ਸਿੰਘ ਨੂੰ ਸਿਰਫ ਤਿੰਨ ਮਹੀਨੇ ਬਾਅਦ ਹੀ ਪੰਜਾਬ ਵਾਪਸ ਆਉਣਾ ਪਿਆ।

ਪੰਜਾਬ ਵਾਪਸੀ ਅਤੇ ਇੱਕ ਨਵੀਂ ਸ਼ੁਰੂਆਤ
ਪੰਜਾਬ ਵਾਪਸ ਆ ਕੇ ਜਸਪਿੰਦਰ ਸਿੰਘ ਨੇ ਹਾਰ ਨਹੀਂ ਮੰਨੀ। ਉਸਨੇ ਵੱਖ-ਵੱਖ ਫਾਸਟ ਫੂਡ ਕੰਪਨੀਆਂ ਵਿੱਚ ਕੰਮ ਕਰਕੇ ਤਜਰਬਾ ਹਾਸਲ ਕੀਤਾ। ਇਸ ਦੌਰਾਨ ਉਸਨੇ ਫੂਡ ਬਣਾਉਣ, ਗਾਹਕਾਂ ਨਾਲ ਡੀਲ ਕਰਨ ਅਤੇ ਕਾਰੋਬਾਰ ਦੀ ਸਮਝ ਵਿਕਸਤ ਕੀਤੀ। ਲੰਮੇ ਸੰਘਰਸ਼ ਤੋਂ ਬਾਅਦ ਆਖਿਰਕਾਰ ਜਸਪਿੰਦਰ ਸਿੰਘ ਨੇ ਆਪਣਾ ਫੂਡ ਕਾਰਟ ਖੋਲ੍ਹਣ ਦਾ ਫੈਸਲਾ ਕੀਤਾ। ਉਹ ਕਹਿੰਦਾ ਹੈ ਕਿ ਵਿਦੇਸ਼ ਵਿੱਚ ਬਿਤਾਏ ਤਿੰਨ ਮਹੀਨੇ ਉਸਦੇ ਲਈ ਤਿੰਨ ਸਾਲਾਂ ਵਰਗੇ ਸਨ ਪਰ ਅੱਜ ਉਹ ਆਪਣੇ ਸਟਾਰਟਅੱਪ ਨਾਲ ਖੁਸ਼ ਹੈ ਅਤੇ ਖੁਦਮੁਖਤਿਆਰ ਜ਼ਿੰਦਗੀ ਜੀ ਰਿਹਾ ਹੈ।

ਮਾਂ-ਬਾਪ ਦੇ ਨਾਲ ਰਹਿ ਕੇ ਭਵਿੱਖ ਬਣਾਉਣ ਦਾ ਫੈਸਲਾ
ਜਸਪਿੰਦਰ ਸਿੰਘ ਦੇ ਮਾਂ-ਬਾਪ ਬਜ਼ੁਰਗ ਹਨ ਅਤੇ ਉਹ ਚਾਹੁੰਦਾ ਹੈ ਕਿ ਪੰਜਾਬ ਵਿੱਚ ਹੀ ਉਨ੍ਹਾਂ ਦੇ ਕੋਲ ਰਹਿ ਕੇ ਆਪਣਾ ਭਵਿੱਖ ਬਣਾਵੇ। ਉਸਦੇ ਲਈ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ। ਉਹ ਦੱਸਦਾ ਹੈ ਕਿ ਇਸ ਕੰਮ ਵਿੱਚ ਉਸਦੇ ਚਾਚੇ ਦਾ ਮੁੰਡਾ ਅਤੇ ਇੱਕ ਹੋਰ ਦੋਸਤ ਉਸਦੇ ਨਾਲ ਮਿਲ ਕੇ ਕੰਮ ਕਰਦੇ ਹਨ। ਜਸਪਿੰਦਰ ਸਿੰਘ ਦਾ ਮੰਨਣਾ ਹੈ ਕਿ ਸਫਲਤਾ ਸਿਰਫ ਇਕੱਲੇ ਲਈ ਨਹੀਂ ਹੁੰਦੀ, ਉਹ ਖੁਦ ਕਾਮਯਾਬ ਹੋਣ ਦੇ ਨਾਲ-ਨਾਲ ਆਪਣੇ ਦੋਸਤਾਂ ਨੂੰ ਵੀ ਕਾਮਯਾਬ ਬਣਾਉਣਾ ਚਾਹੁੰਦਾ ਹੈ।

ਨੌਜਵਾਨਾਂ ਲਈ ਪ੍ਰੇਰਣਾ
ਜਸਪਿੰਦਰ ਸਿੰਘ ਦੀ ਕਹਾਣੀ ਉਹਨਾਂ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ ਜੋ ਸਿਰਫ ਵਿਦੇਸ਼ ਨੂੰ ਹੀ ਸਫਲਤਾ ਦਾ ਰਾਹ ਸਮਝਦੇ ਹਨ। ਮਿਹਨਤ, ਹੌਸਲਾ ਅਤੇ ਸਹੀ ਫੈਸਲੇ ਨਾਲ ਪੰਜਾਬ ਵਿੱਚ ਰਹਿ ਕੇ ਵੀ ਰੋਜ਼ਗਾਰ ਤੇ ਇਜ਼ਤ ਵਾਲੀ ਜ਼ਿੰਦਗੀ ਬਣਾਈ ਜਾ ਸਕਦੀ ਹੈ। ਇਸ ਨੌਜਵਾਨ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਵਿਦੇਸ਼ ਦਾ ਸੁਪਨਾ ਟੁੱਟਿਆ, ਪਰ ਹੌਸਲੇ ਨਾਲ ਬਣਾਇਆ ਫੂਡ ਕਾਰਟ ਸਟਾਰਟਅੱਪ
More from MotivationalMore posts in Motivational »






Be First to Comment