Press "Enter" to skip to content

ਬਿਨਾ ਟਰੈਕਟਰ ਤੋਂ ਖੇਤੀ ਕਰਨ ਵਾਲਾ ਕਿਸਾਨ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਘੋਰਾ ਨਾਲ ਸਬੰਧਤ ਗੁਰਮਿੱਤਰ ਸਿੰਘ ਜੰਗਲ ਮਾਡਲ ਦੇ ਅਧਾਰ ਤੇ ਖੇਤੀ ਕਰਦੇ ਹਨ। ਉਨ੍ਹਾਂ ਦੇ ਕੁਦਰਤੀ ਖੇਤ ਵਿੱਚ ਕੋਈ ਵੀ ਪ੍ਰਦੂਸ਼ਨ ਪੈਦਾ ਕਰਨ ਵਾਲੀ ਮਸ਼ੀਨਰੀ ਨਹੀਂ ਵਰਤੀ ਜਾਂਦੀ। ਗੁਰਮਿੱਤਰ ਸਿੰਘ ਦੱਸਦੇ ਹਨ, “ਪਹਿਲਾਂ ਮੈਂ ਵੀ ਆਮ ਕਿਸਾਨਾਂ ਵਾਂਗ ਜਹਿਰਾਂ ਵਾਲੀ ਖੇਤੀ ਹੀ ਕਰਦਾ ਸੀ ਫਿਰ ਮੈਨੂੰ ਕੁਦਰਤੀ ਖੇਤੀ ਬਾਰੇ ਪਿੰਗਲਵਾੜਾ ਅੰਮ੍ਰਿਤਸਰ ਦੀ ਕਿਤਾਬ ਪੜਨ ਦਾ ਮੌਕਾ ਮਿਿਲਆ। ਕੁਦਰਤੀ ਖੇਤੀ ਬਾਰੇ ਕੁੱਝ ਹੋਰ ਗਿਆਨ ਹਾਸਲ ਹੋਇਆ ਤਾਂ ਮੈਂ ਆਪਣੇ ਖੇਤ ਵਿੱਚ ਜੰਗਲ ਮਾਡਲ ਤੇ ਖੇਤੀ ਕਰਨ ਦਾ ਫੈਸਲਾ ਕੀਤਾ।

ਜੰਗਲ ਮਾਡਲ ਵਿੱਚ ਖੇਤ ਵਿੱਚ ਫਲਾਂ ਸਬਜ਼ੀਆਂ ਅਤੇ ਹੋਰ ਫਸਲਾਂ ਦੇ ਦੇਸੀ ਬੀਜ ਹੀ ਵਰਤੇ ਜਾਂਦੇ ਹਨ। ਅਸਲ ਵਿੱਚ ਇਹੀ ਇਸਦੀ ਸਫਲਤਾ ਦਾ ਰਾਜ਼ ਹੈ। ਇਸ ਖੇਤੀ ਵਿੱਚ ਦਰੱਖਤਾਂ ਦੀ ਵੀ ਬਹੁਤ ਅਹਿਮੀਅਤ ਹੈ। ਮੇਰੇ ਖੇਤ ਵਿੱਚ ਰਹਿ ਰਿਹਾ ਹਰ ਜੀਵ ਜੰਤੂ ਇਸ ਖੇਤ ਚੋਂ ਖਾ ਵੀ ਰਿਹਾ ਹੈ ਅਤੇ ਇਸ ਖੇਤੀ ਵਿੱਚ ਹਿੱਸਾ ਵੀ ਪਾ ਰਿਹਾ ਹੈ। ਇਸ ਖੇਤ ਵਿੱਚ ਟਰੈਕਟਰ ਸਮੇਤ ਹੋਰ ਕੋਈ ਵੀ ਮਸ਼ੀਨੀਰੀ ਨਹੀਂ ਵਰਤੀ ਜਾਂਦੀ। ਜੰਗਲ ਮਾਡਲ ਵਿੱਚ ਖੇਤ ਨੂੰ ਪਾਣੀ ਦੀ ਵੀ ਬਹੁਤੀ ਜਰੂਰਤ ਨਹੀਂ। ਰੇਹ ਸਪਰੇਹ ਤਾਂ ਇਸ ਖੇਤ ਵਿੱਚ ਬਿਲਕੁੱਲ ਹੀ ਨਹੀਂ ਵਰਤੀ ਜਾਂਦੀ। ਇਹ ਜ਼ੀਰੋ ਖਰਚੇ ਵਾਲੀ ਖੇਤੀ ਹੈ।”


ਗੁਰਮਿੱਤਰ ਸਿੰਘ ਦਾ ਕਹਿਣਾ ਹੈ ਕਿ ਕੁਦਰਤ ਦੇ ਨਿਯਮਾਂ ਵਿੱਚ ਰਹਿਣਾ ਹੀ ਅਸਲ ਵਿੱਚ ਸਿੱਖੀ ਹੈ। ਅਜਿਹੀ ਖੇਤੀ ਨਾ ਸਿਰਫ ਕਿਸਾਨ ਦੀ ਸਿਹਤ ਲਈ ਲਾਹੇਵੰਦ ਹੈ ਸਗੋਂ ਇਸ ਨਾਲ ਮਿੱਟੀ, ਹਵਾ ਅਤੇ ਪਾਣੀ ਵੀ ਪ੍ਰਦੂਸ਼ਨ ਰਹਿਤ ਹੁੰਦੇ ਹਨ।ਹੇਠਲੀ ਵੀਡੀਓ ਵਿੱਚ ਗੁਰਮਿੱਤਰ ਸਿੰਘ ਦੇ ਖੇਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ:-

More from AgricultureMore posts in Agriculture »

Be First to Comment

Leave a Reply

Your email address will not be published. Required fields are marked *