ਖੇਤੀ ਵਿਰਾਸਤ ਮਿਸ਼ਨ ਦੀ ਅਗਵਾਈ ਰੂਪਸੀ ਗਰਗ ਵੱਲੋਂ ਤ੍ਰਿੰਝਣ ਨਾਮ ਹੇਠ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਉਹ ਔਰਗੈਨਿਕ ਕਪਾਹ ਤੋਂ ਰਵਾਇਤੀ ਤਰੀਕੇ ਨਾਲ ਕੱਪੜਾ ਤਿਆਰ ਕਰਦੇ ਹਨ। ਇਸ ਕੱਪੜੇ ਦੀ ਵਿਕਰੀ ਲਈ ਉਹ ਹਰ ਸ਼ਨੀਵਾਰ ਬਰਨਾਲਾ ਦੀ ਲੱਖੀ ਕਲੋਨੀ ਦੀ ਗਲੀ ਨੰਬਰ 1 ਵਿੱਚ ਬਣੀ ਕੁਦਰਤੀ ਕਿਸਾਨ ਹੱਟ ਵਿਖੇ ਆਪਣੀ ਸਟਾਲ ਵੀ ਲਗਾਉਂਦੇ ਹਨ ਜਿੱਥੇ ਲੋਕਾਂ ਨੂੰ ਕਪਾਹ ਤੋਂ ਦੇਸੀ ਤਰੀਕੇ ਨਾਲ ਤਿਆਰ ਕੀਤੇ ਕੱਪੜੇ ਮੁਹੱਈਆਂ ਕਰਵਾਏ ਜਾਂਦੇ ਹਨ।

ਰੂਪਸੀ ਗਰਗ ਦੱਸਦੇ ਹਨ ਕਿ ਖੇਤੀਬਾੜੀ ਵਿੱਚ ਵੱਧ ਰਹੀ ਕੈਮੀਕਲ ਦੀ ਵਰਤੋਂ ਨੇ ਜਿੱਥੇ ਖਾਣ-ਪੀਣ ਜ਼ਹਿਰੀਲਾ ਕਰ ਦਿੱਤਾ ਹੈ ਉਸਦੇ ਨਾਲ ਹੀ ਸਾਡੇ ਕੱਪੜੇ ਵੀ ਜ਼ਹਿਰੀਲੇ ਹੋ ਗਏ ਹਨ। ਲੋਕ ਸ਼ੁੱਧ ਖਾਣੇ ਦੀ ਮੰਗ ਤਾਂ ਕਰਦੇ ਹਨ ਪਰ ਸ਼ੱੁਧ ਕੱਪੜਿਆਂ ਦੀ ਨਹੀਂ ਜਿਸ ਕਾਰਨ ਉਨ੍ਹਾਂ ਨੇ ਇਹ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਤਾਂ ਜੋ ਲੋਕਾਂ ਨੂੰ ਜ਼ਹਿਰ ਮੁਕਤ ਔਰਗੈਨਿਕ ਕਪਾਹ ਦੇ ਕੱਪੜੇ ਮੁਹੱਈਆ ਕਰਵਾਏ ਜਾ ਸਕਣ।

ਉਹ ਦੱਸਦੇ ਹਨ ਕਿ ਕੱਪੜਾ ਬੁਣਨ ਦੀ ਕਲਾਂ ਹੁਣ ਲੁਪਤ ਹੁੰਦੀ ਜਾ ਰਹੀ ਹੈ ਅਤੇ ਇਹ ਕਲਾਂ ਹੁਣ ਬਜ਼ੁਰਗਾਂ ਦੇ ਕੋਲ ਹੀ ਬਾਕੀ ਹੈ। ਪਹਿਲਾਂ ਦੇ ਸਮੇਂ ਵਿੱਚ ਔਰਤਾਂ ਹੱਥੀਂ ਆਪਣੀਆਂ ਬੇਟੀਆਂ ਦੇ ਵਿਆਹ ਲਈ ਦਾਜ ਵਿੱਚ ਚਾਦਰਾਂ, ਸੂਤੀ ਕੱਪੜਾ ਅਤੇ ਦਰੀਆਂ ਤਿਆਰ ਕਰਦੀਆਂ ਸਨ ਪਰ ਹੁਣ ਇਹ ਸਭ ਕੁਝ ਬਜ਼ਾਰ ਉਪਰ ਹੀ ਨਿਰਭਰ ਹੋ ਗਿਆ ਹੈ ਜਿਸਦੇ ਚਲਦੇ ਉਹ ਇਸ ਕਲਾਂ ਨੂੰ ਸਾਂਭਣ ਦਾ ਯਤਨ ਵੀ ਕਰ ਰਹੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਬਜ਼ੁਰਗ ਔਰਤਾਂ ਦੇ ਨਾਲ ਨਾਲ ਨੌਜਵਾਨ ਕੁੜੀਆ ਵੀ ਜੁੜੀਆਂ ਹੋਈਆਂ ਹਨ ਜੋ ਚਰਖਾ ਕੱਤਣਾ ਅਤੇ ਅਤੇ ਕੱਪੜੇ ਦੀ ਬੁਣਾਈ ਕਰਨਾ ਵੀ ਸਿੱਖ ਰਹੀਆਂ ਹਨ।ਇਸ ਤਹਿਤ ਉਹ ਪਿੰਡਾਂ ਵਿੱਚ ਔਰਤਾਂ ਨੂੰ ਵੀ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਪੀੜੀਆਂ ਤੱਕ ਇਸ ਕਲਾ ਨੂੰ ਪਹੁੰਚਾਉਣ ਦਾ ਇਹ ਉਪਰਾਲਾ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋ ਰਹੇ ਹਨ ਅਤੇ ਇਸ ਮੁਹਿੰਮ ਰਾਹੀਂ ਲੋਕ ਆਪਣੀ ਵਿਰਾਸਤ ਨਾਲ ਵੀ ਜੁੜ ਰਹੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਇਕੱਲਾ ਖਾਣਾ ਹੀ ਨਹੀਂ ਸਾਡੇ ਕੱਪੜੇ ਵੀ ਜ਼ਹਿਰੀਲੇ ਹੋ ਚੁੱਕੇ ਨੇ
More from MotivationalMore posts in Motivational »






Be First to Comment