ਫਰੀਦਕੋਟ ਜਿਲੇ ਦੇ ਪਿੰਡ ਮੱਤਾ ਦੇ ਰਹਿਣ ਵਾਲੇ ਕਿਸਾਨ ਭੁਪਿੰਦਰ ਸਿੰਘ ਨੇ ਅਮਰੀਕਾ ਵਰਗੇ ਦੇਸ਼ ਦੀ ਆਲੀਸ਼ਾਨ ਜ਼ਿੰਦਗੀ ਛੱਡ ਕੇ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਕੁਝ ਨਵਾਂ ਕਰਨ ਦਾ ਮਨ ਬਣਾਇਆ। ਕੁਝ ਖੋਜ ਕਰਨ ਤੋਂ ਬਾਅਦ, ਉਸਨੇ ਆਪਣੇ ਖੇਤ ਵਿੱਚ ਇੱਕ ਆਊਟਲੈਟ ਅਤੇ ਪ੍ਰੋਸੈਸਿੰਗ ਯੂਨਿਟ ਖੋਲ੍ਹਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਆਪਣੀ ਦਾਦੀ ਬਸੰਤ ਕੌਰ ਦੇ ਨਾਮ ਉਪਰ ਹੀ ਆਪਣੇ ਆਊਟਲੇਟ ਦਾ ਨਾਮ ਰੱਖਿਆ ਹੈ। ਉਹ ਦੱਸਦੇ ਕਿ ਵਿਦੇਸ਼ ਵਿੱਚ ਰਹਿੰਦਿਆ ਉਨ੍ਹਾਂ ਉੱਥੇ ਬਹੁਤ ਮਿਹਨਤ ਕੀਤੀ ਪਰ ਉਨ੍ਹਾਂ ਦਾ ਮਨ ਹਮੇਸ਼ਾਂ ਪੰਜਾਬ ਵਿੱਚ ਰਹਿ ਕੇ ਕੁਝ ਕਰਨ ਦਾ ਸੀ ਜਿਸਦੇ ਚਲਦੇ ਉਨ੍ਹਾਂ ਵਿਦੇਸ਼ ਛੱਡ ਕੇ ਪੰਜਾਬ ਆ ਕੇ ਇਹ ਕੰਮ ਸ਼ੁਰੂ ਕੀਤਾ। ਉਹ ਦੱਸਦੇ ਹਨ ਕਿ ਜਿੰਨੀ ਮਿਹਨਤ ਲੋਕ ਵਿਦੇਸ਼ ਵਿੱਚ ਜਾ ਕੇ ਕਰਦੇ ਹਨ ਜੇਕਰ ਉਸ ਤੋਂ ਅੱਧੀ ਮਿਹਨਤ ਵੀ ਆਪਣੇ ਦੇਸ਼ ਵਿੱਚ ਰਹਿ ਕੇ ਕਰ ਤਾਂ ਇੱਥੇ ਵੀ ਕਾਮਯਾਬ ਹੋਇਆ ਜਾ ਸਕਦਾ ਹੈ।
ਇੱਥੇ ਭੁਪਿੰਦਰ ਸਿੰਘ 15 ਪ੍ਰਕਾਰ ਦੇ ਫਲਾਂ ਦਾ ਜੂਸ, ਤੇਲ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਬਣਾਏ ਜਾਂਦੇ ਉਤਪਾਦਾਂ ਨੂੰ ਫਾਰਮ ‘ਤੇ ਜੈਵਿਕ ਤਰੀਕੇ ਨਾਲ ਪੈਕ ਕੀਤਾ ਜਾਂਦਾ ਹੈ ਅਤੇ ਉੱਥੇ ਸਥਾਪਿਤ ਆਊਟਲੇਟ ਉਪਰ ਹੀ ਵੇਚਿਆ ਜਾਂਦਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਸਾਰੇ ਪ੍ਰੋਡਕਟਸ ਔਰਗੈਨਿਕ ਹਨ ਅਤੇ ਜੋ ਵੀ ਵਿਅਕਤੀ ਉਨ੍ਹਾਂ ਤੋਂ ਇੱਕ ਵਾਰ ਇਹ ਪ੍ਰੋਡਕਟਸ ਖਰੀਦ ਕੇ ਵਰਤਦਾ ਹੈ ਉਹ ਮੁੜ ਉਨ੍ਹਾਂ ਕੋਲ ਦੁਬਾਰਾ ਖਰੀਦਣ ਦੇ ਲਈ ਜ਼ਰੂਰ ਆਉਂਦਾ ਹੈ।
ਭੁਪਿੰਦਰ ਸਿੰਘ ਮਹਿਲਾ ਕਿਸਾਨਾਂ ਨੂੰ ਆਊਟਸੋਰਸਿੰਗ ਕਰਕੇ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਜਰੀਏ ਉਨ੍ਹਾਂ ਦਾ ਮਕਸਦ ਇੱਕਲੇ ਪੈਸਾ ਕਮਾਉਣਾ ਨਹੀਂ ਹੈ ਸਗੋਂ ਇਹ ਇੱਕ ਜਾਗਰੂਕਤਾ ਮੁਹਿੰਮ ਹੈ ਤਾਂ ਜੋ ਕਿਸਾਨ ਖੇਤੀ ਤੋਂ ਆਮਦਨ ਪ੍ਰਾਪਤ ਕਰਨ ਦੇ ਵੱਖ-ਵੱਖ ਤਰੀਕੇ ਸਿੱਖ ਸਕਣ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਹੱਥੋ-ਹੱਥ ਵਿਕਦੇ ਨੇ ਇਸ ਕਿਸਾਨ ਦੇ ਪ੍ਰੋਡਕਟ
More from AgricultureMore posts in Agriculture »
Be First to Comment