ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਾਹੋਮਾਜਰਾ ਦੇ ਰਹਿਣ ਵਾਲੇ ਹਰਪਾਲ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ। ਹਰਪਾਲ ਸਿੰਘ ਦੇਸੀ ਬੀਜਾਂ ਦੀ ਵਰਤੋਂ ਕਰਕੇ ਖੇਤੀ ਕਰਦੇ ਹਨ। ਕੈਮੀਕਲ ਰਹਿਤ ਖੇਤੀ ਕਰਨ ਵਾਲੇ ਹਰਪਾਲ ਸਿੰਘ ਕੀਟਨਾਸ਼ਕ ਅਤੇ ਖਾਦਾਂ ਵੀ ਦੇਸੀ (ਔਰਗੈਨਿਕ) ਹੀ ਵਰਤਦੇ ਹਨ। ਹਰਪਾਲ ਸਿੰਘ ਦੱਸਦੇ ਹਨ, “ਮੈਂ ਵੀ ਆਮ ਕਿਸਾਨਾਂ ਵਾਂਗੂ ਕੈਮੀਕਲ ਸਪਰੇਹਾਂ ਅਤੇ ਖਾਦਾਂ ਵਾਲੀ ਖੇਤੀ ਹੀ ਕਰਦਾ ਸੀ। ਮੇਰੀ ਘਰਵਾਲੀ ਨੂੰ ਦਿਲ ਦੀ ਬਿਮਾਰੀ ਨੇ ਘੇਰ ਲਿਆ। ਅੰਗਰੇਜ਼ੀ ਦਵਾਈਆਂ ਨੇ ਸਰੀਰ ਤੇ ਹੋਰ ਮਾੜੇ ਪ੍ਰਭਾਵ ਪਾਉਣੇ ਸ਼ੁਰੂ ਕਰ ਦਿੱਤੇ।
ਫਿਰ ਅਸੀਂ ਇਸਦੇ ਕਾਰਨ ਲੱਬਣੇ ਸ਼ੂਰੂ ਕੀਤੇ। ਸਿੱਟਾ ਇਹ ਨਿਿਕਲਿਆ ਕਿ ਅਸਲ ਸਮੱਸਿਆ ਸਾਡੇ ਖਾਣੇ ਵਿੱਚ ਹੈ। ਅਸੀਂ ਜਹਿਰਾਂ ਵਾਲਾ ਅਤੇ ਹਾਈਬ੍ਰੈਡ ਬੀਜਾਂ ਤੋਂ ਪੈਦਾ ਹੋਇਆ ਅਨਾਜ ਖਾ ਰਹੇ ਸੀ। ਇਸਤੋਂ ਬਾਅਦ ਮੈਂ ਕੁਦਰਤੀ ਖੇਤੀ ਵੱਲ ਮੁੜਿਆ। ਸਿਰਫ ਕੁਦਰਤੀ ਖੇਤੀ ਹੀ ਕਾਫੀ ਨਹੀਂ ਹੈ। ਤੁਹਾਡੇ ਬੀਜ ਵੀ ਦੇਸੀ ਹੋਣੇ ਚਾਹੀਦੇ ਹਨ। ਮੇਰੀ ਘਰਵਾਲੀ ਦੀ ਦਵਾਈ ਹੀ ਬੰਦ ਨਹੀਂ ਹੋਈ ਸਗੋਂ ਸਾਡੇ ਸਾਰੇ ਪਰਿਵਾਰ ਦਾ ਹੁਣ ਦਵਾਈਆਂ ਦਾ ਕੋਈ ਖਰਚਾ ਨਹੀਂ ਹੈ।” ਹਰਪਾਲ ਸਿੰਘ ਔਰਗੈਨਿਕ ਫ਼ਸਲ ਪੈਦਾ ਕਰਨ ਅਤੇ ਵੇਚਣ ਲਈ ਹੋਰ ਬਹੁਤ ਸਾਰੇ ਕਿਸਾਨਾਂ ਦੀ ਮਦਦ ਵੀ ਕਰਦੇ ਹਨ।
ਇਸ ਹੇਠਲੀ ਵੀਡੀਓ ਵਿੱਚ ਉਨ੍ਹਾਂ ਦੇ ਖੇਤੀ ਦੀ ਪੈਦਾਵਾਰ ਅਤੇ ਵਿਕਰੀ ਕਰਨ ਦੇ ਢੰਗ-ਤਰੀਕਿਆਂ ਬਾਰੇ ਗੱਲ ਕੀਤੀ ਗਈ ਹੈ:-
ਐਡਵਾਂਸ ਬੁਕਿੰਗ ਤੇ ਖੇਤੀ ਕਰਨ ਵਾਲਾ ਕਿਸਾਨ
More from AgricultureMore posts in Agriculture »
Be First to Comment