ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦੇ ਰਹਿਣ ਵਾਲੇ ਕਿਸਾਨ ਇਕਬਾਲ ਸਿੰਘ 25 ਏਕੜ ਵਿੱਚ ਖੇਤੀ ਕਰਦਾ ਹੈ। ਉਹਨਾਂ ਆਪਣੇ ਖੇਤ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਲਈ ਕਬਾੜ ਚੋਂ ਸਮਾਨ ਲਿਆ ਇੱਕ ਸੋਲਰ ਪੈਨਲ ਬਣਾਇਆ ਹੈ। ਜਿਸਨੂੰ ਇਕੱਠਾ ਕਰਕੇ ਇੱਕ ਖੇਤ ਤੋਂ ਦੂਜੇ ਖੇਤ ਵੀ ਲਿਜਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਾਰਕਿਟ ਵਿੱਚ ਉਨ੍ਹਾਂ ਸੋਲਰ ਪਲੇਟਾਂ ਖਰੀਦ ਲਈਆਂ ਅਤੇ ਕਬਾੜ ਵਿੱਚ ਪਏ ਕੰਬਾਇਨ ਦੇ ਕਟਰ ਰੱਖਣ ਵਾਲੇ ਰੇੜੇ ਉਪਰ ਮਿਸਤਰੀ ਦੀ ਮਦਦ ਨਾਲ ਸੋਲਰ ਪਲੇਟਾਂ ਲਗਵਾ ਲਈਆਂ।ਉਨ੍ਹਾਂ ਦੱਸਿਆ ਕਿ ਮਾਰਕਿਟ ਵਿੱਚੋਂ ਇਸ ਤਰ੍ਹਾਂ ਦਾ ਸੋਲਰ ਪੈਨਲ 1 ਲੱਖ 80 ਹਜ਼ਾਰ ਰੁਪਏ ਵਿੱਚ ਮਿਲਦਾ ਹੈ ਉਨ੍ਹਾਂ ਨੇ ਇਹ ਸੋਲਰ ਪੈਨਲ 40 ਹਜ਼ਾਰ ਰੁਪਏ ਵਿੱਚ ਹੀ ਤਿਆਰ ਕੀਤਾ ਹੈ।
ਇਕਬਾਲ ਸਿੰਘ ਨੇ ਦੱਸਿਆ ਕਿ ਇਸ ਸੋਲਰ ਪੈਨਲ ਉਪਰ 5 ਤੋਂ 7 ਪਾਵਰ ਵਾਲੀ ਮੋਟਰ ਚਲਾਈ ਜਾ ਸਕਦੀ ਹੈ। ਇਸ ਨਾਲ ਪੈਸੇ ਦੀ ਬਚਤ ਹੁੰਦੀ ਹੈ ਅਤੇ ਵਿਅਕਤੀ ਜਦ ਚਾਹੇ ਇਸ ਨਾਲ ਖੇਤਾਂ ਵਿੱਚ ਪਾਣੀ ਲਗਾ ਸਕਦਾ ਹੈ। ਉਨ੍ਹਾਂ ਵੱਲੋਂ ਬਣਾਏ ਸੋਲਰ ਪੈਨਲ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਪੜ੍ਹੇ ਲਿਖੇ ਕਿਸਾਨ ਦਾ ਦੇਸੀ ਜਗਾੜ
More from AgricultureMore posts in Agriculture »
Be First to Comment