Press "Enter" to skip to content

50 ਬੱਕਰੀਆਂ ਤੋਂ ਸਲਾਨਾ 20 ਲੱਖ ਦੀ ਕਮਾਈ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾਂ ਦੇ ਰਹਿਣ ਵਾਲੇ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਦਹਾਕਿਆਂ ਤੋਂ ਭੇਡਾਂ ਪਾਲਣ ਦਾ ਕੰਮ ਕਰ ਰਹੇ ਹਨ।ਉਹ ਖੁਦ ਹੀ ਭੇਡਾਂ ਨੂੰ ਚਾਰਨ ਲਈ ਵੀ ਲੈ ਕੇ ਜਾਂਦੇ ਹਨ। ਇਨ੍ਹਾਂ ਭੇਡਾਂ ਦੀ ਕਮਾਈ ਵਿੱਚੋਂ ਹੀ ਉਨ੍ਹਾਂ ਨੇ ਆਪਣਾ ਘਰ ਬਣਾਇਆ ਅਤੇ ਬੇਟੇ-ਬੇਟੀਆਂ ਦੇ ਵਿਆਹ ਕੀਤੇ ਅਤੇ ਅੱਜ ਪੂਰਾ ਟੱਬਰ ਰਲ਼ ਕੇ ਇਹ ਕਿੱਤਾ ਕਰਦਾ ਹੈ।

ਉਹ ਦੱਸਦੇ ਹਨ ਕਿ ਕਈ ਲੋਕ ਇਸ ਕਿੱਤੇ ਨੂੰ ਚੰਗਾਂ ਨਹੀਂ ਸਮਝਦੇ ਜਾਂ ਭੇਡਾਂ ਪਾਲਣ ਵਾਲੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ ਪਰ ਉਨ੍ਹਾਂ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤੇ ਇਹ ਕੰਮ ਕੀਤਾ ਅਤੇ ਅੱਜ ਵੀ ਉਹ ਇਸ ਕਿੱਤੇ ਵਿੱਚੋਂ ਚੰਗੀ ਕਮਾਈ ਕਰ ਰਹੇ ਹਨ।ਉਹ ਦੱਸਦੇ ਹਨ ਕਿ ਇੱਕ ਭੇਡ ਤੋਂ ਉਹ 40 ਤੋਂ 45 ਹਜ਼ਾਰ ਦੀ ਇੱਕ ਸਾਲ ਵਿੱਚ ਕਮਾਈ ਕਰਦੇ ਹਨ ਅਤੇ ਖਰਚਾ ਕੱਢ ਕੇ ਵੀ ਉਨ੍ਹਾਂ ਵੀ ਚੰਗਾ ਮੁਨਾਫਾ ਹੋ ਜਾਂਦਾ ਹੈ।ਭੇਡ ਦਾ ਚੰਗੀ ਨਸਲ ਦਾ ਬੱਚਾ 15 ਤੋਂ 20 ਹਜ਼ਾਰ ਤੱਕ ਵੀ ਵਿਕ ਜਾਂਦਾ ਹੈ।

ਉਹ ਦੱਸਦੇ ਹਨ ਕਿ ਭੇਡਾਂ ਤਾਂ ਇੱਕ ਤਰ੍ਹਾਂ ਦਾ ਸੋਨਾ ਹਨ ਜਿਨ੍ਹਾਂ ਨੂੰ ਲੋੜ ਕੇ ਵਿਅਕਤੀ ਵੇਚ ਕੇ ਆਪਣਾ ਚੰਗਾ ਗੁਜ਼ਾਰਾ ਕਰ ਸਕਦਾ ਹੈ। ਉਹ ਦੱਸਦੇ ਹਨ ਕਿ ਭੇਡ ਪਾਲਣ ਉਪਰ ਜਿਆਦਾ ਖਰਚਾ ਵੀ ਨਹੀਂ ਆਉਂਦਾ ਬਸ ਇਸ ਕਿੱਤੇ ਨਾਲ ਜੁੜ ਕੇ ਰਹਿਣਾ ਪੈਂਦਾ ਹੈ ਭੇਡਾਂ ਨੂੰ ਸਵੇਰੇ ਸ਼ਾਮ ਚਾਰਾ ਪਾਉਣ ਤੋਂ ਇਲਾਵਾ ਹੋਰ ਕੋਈ ਖਾਸ ਕੰਮ ਨਹੀਂ ਹੁੰਦਾ ਅਤੇ ਭੇਡਾਂ ਦੇ ਬੱਚਿਆਂ ਨੂੰ ਵੀ ਜ਼ਿਆਦਾ ਸਾਂਭ ਸੰਭਾਲ ਦੀ ਲੋੜ ਨਹੀਂ ਹੁੰਦੀ ਅਤੇ ਇਸ ਕੰਮ ਵਿੱਚ ਮਿਹਨਤ ਕਰਨ ਵਾਲਾ ਕਾਮਯਾਬ ਹੋ ਸਕਦਾ ਹੈ।

ਉਹ ਦੱਸਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੇ ਭੇਡ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈ ਤਾਂ ਵਿਅਕਤੀ ਨੂੰ ਵਧੀਆ ਨਸਲ ਦੇ ਘੱਟ ਪਸ਼ੂ ਰੱਖ ਕੇ ਇਹ ਕਿੱਤਾ ਕਰਨਾ ਚਾਹੀਦਾ ਹੈ। ਜਿਸ ਨਾਲ ਉਸਨੂੰ ਇਸ ਕਿੱਤੇ ਦਾ ਤਜ਼ਰਬਾ ਮਿਲਦਾ ਹੈ ਅਤੇ ਉਹ ਆਪਣੇ ਤਜ਼ਰਬੇ ਨਾਲ ਆਪਣੇ ਕਾਰੋਬਾਰ ਨੂੰ ਵਧਾ ਸਕਦਾ ਹੈ। ਅਮਜੀਤ ਕੌਰ ਦਾ ਕਹਿਣਾ ਹੈ ਕਿ ਇਹ ਵਧੀਆ ਕੀਤਾ ਹੈ ਅਤੇ ਇਸ ਕਿੱਤੇ ਵੱਲ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਜੋੜੇ ਦੀ ਸਫਲਤਾ ਅਤੇ ਸੰਘਰਸ਼ਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *