ਨੌਜਵਾਨ ਸਤਵੰਤ ਸਿੰਘ ਬਚਪਨ ਤੋਂ ਹੀ ਬੋਲਣ ਸੁਣਨ ਤੋਂ ਅਸਮਰੱਥ ਹਨ। ਆਪਣੀਆਂ ਸਰੀਰਕ ਚੁਣੌਤੀਆਂ ਦੇ ਬਾਵਜੂਦ ਸਤਵੰਤ ਸਿੰਘ ਨੇ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਸਤਵੰਤ ਇਸ ਸਮੇਂ ਬਰਨਾਲਾ ਦੇ ਸਕੂਲ ਫਾਰ ਡੈਫ ਐਂਡ ਡੰਬ ਵਿੱਚ ਕੰਪਿਊਟਰ ਅਧਿਆਪਕ ਵਜੋਂ ਕੰਮ ਕਰ ਰਹੇ ਹਨ। ਸਤਵੰਤ ਦੇ ਜੀਵਨ ਦਾ ਮਕਸਦ ਸਰੀਰਕ ਤੌਰ ‘ਤੇ ਅਪੰਗ ਬੱਚਿਆਂ ਨੂੰ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ ਹੈ।
ਸਤਵੰਤ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਬਚਪਨ ਵਿੱਚ ਹੀ ਉਸਨੂੰ ਬੁਲਣ ਅਤੇ ਸੁਣਨ ਵਿੱਚ ਅਚਾਨਕ ਦਿੱਕਤ ਪੇਸ਼ ਆਉਣ ਲੱਗੀ ਜਿਸਨੂੰ ਵੇਖਦਿਆ ਉਨ੍ਹਾਂ ਨੂੰ ਉਸਦੀ ਚਿੰਤਾ ਵੀ ਹੋਈ। ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਉਹ ਸਕੂਲ ਵੀ ਨਹੀਂ ਜਾ ਸਕਦਾ ਸੀ। ਲਗਭਗ 12 ਸਾਲ ਦੀ ਉਮਰ ਵਿੱਚ, ਉਸਨੂੰ ਵਿਸ਼ੇਸ਼ ਬੱਚਿਆਂ ਦੇ ਸਕੂਲ ਵਿੱਚ ਭੇਜਿਆ ਗਿਆ। ਜਿੱਥੇ ਉਸਨੇ ਮੁੱਢਲੀ ਪੜਾਈ ਪੂਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।
ਭਾਵੇਂ ਸਤਵੰਤ ਸਿੰਘ ਸਿੰਘ ਬੋਲਣ ਸੁਣਨ ਤੋਂ ਅਸਮਰਥ ਹੈ ਪਰ ਉਸਨੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰੀਆਂ ਹਨ। ਸਤਵੰਤ ਸਿੰਘ ਕੱਬਡੀ ਅਤੇ ਰੈਸਲਿੰਗ ਦਾ ਖਿਡਾਰੀ ਰਿਹਾ ਹੈ ਅਤੇ ਇਨ੍ਹਾਂ ਖੇਡ ਮੁਕਾਬਿਆ ਵਿੱਚ ਪੰਜਾਬ, ਸੂਬਾ ਪੱਧਰ ਤੋਂ ਇਲਾਵਾ ਕੌਮੀ ਅਤੇ ਅੰਤਰ ਰਾਸਟਰੀ ਪੱਧਰ ਉਪਰ ਕਈ ਮੈਡਲ ਵੀ ਜਿੱਤੇ ਹਨ।
ਸਤਵੰਤ ਸਿੰਘ ਹੁਣ ਜਿਸ ਸਕੂਲ ਵਿੱਚ ਪੜਾਉਂਦੇ ਹਨ ਉਸ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਤਵੰਤ ਸਿੰਘ ਸ਼ੁਰੂ ਤੋਂ ਹੀ ਹੋਣਹਾਰ ਵਿਿਦਆਰਥੀ ਸੀ ਜਿਸਨੇ ਪੜਾਈ ਅਤੇ ਖੇਡਾਂ ਦੋਵਾਂ ਵਿੱਚ ਆਪਣਾ ਅਤੇ ਦੇਸ਼ ਨਾਮ ਰੋਸ਼ਨ ਕੀਤਾ ਹੈ।ਉਹ ਦੱਸਦੇ ਕਿ ਅੱਜ ਸਤਵੰਤ ਸਿੰਘ ਜਿਸ ਸਕੂਲ ਵਿੱਚ ਪੜਾ ਰਹੇ ਹਨ ਉਨ੍ਹਾਂ ਨੇ ਇਸੇ ਸਕੂਲ ਵਿੱਚੋਂ ਆਪਣੀ ਪੜਾਈ ਪੂਰੀ ਕੀਤੀ ਹੈ ਅਤੇ ਹੁਣ ਉਹ ਇੱਥੇ ਬੋਲਣ ਸੁਨਣ ਤੋਂ ਅਸਮਰੱਥ ਬੱਚਿਆਂ ਨੂੰ ਪੜਾ ਰਿਹਾ ਹੈ। ਸਤਵੰਤ ਆਪਣੇ ਵਰਗੇ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਬੱਚਿਆਂ ਲਈ ਉਮੀਦ ਦੀ ਕਿਰਨ ਹੈ। ਸਤਵੰਤ ਸਿੰਘ ਦੀ ਜਿੰਦਗੀ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਗੂੰਗੇ ਬੋਲੇ ਨੌਜਵਾਨ ਦੀ ਬੁਲੰਦੀਆਂ ਨੂੰ ਛੂਹਣ ਦੀ ਕਹਾਣੀ
More from AgricultureMore posts in Agriculture »
Be First to Comment