ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕੈਨੇਡਾ ਚਲੇ ਗਏ ਹਨ। ਕੈਨੇਡਾ ਜਾਣ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਨਾਲ ਪੜਦੇ ਜ਼ਿਆਦਾਤਾਰ ਦੋਸਤ ਵਿਦੇਸ਼ਾਂ ਵਿੱਚ ਚਲੇ ਗਏ ਸਨ ਜਿੱਥੋਂ ਉਨ੍ਹਾਂ ਵਿੱਚ ਵੀ ਵਿਦੇਸ਼ ਜਾ ਕੇ ਸੈੱਟ ਹੋਣ ਦੀ ਇੱਛਾ ਪੈਦਾ ਹੋ ਗਈ ਅਤੇ ਉਹ ਕੈਨੇਡਾ ਚਲੇ ਗਏ ਅਤੇ ਉੱਥੇ ਵੱਖ ਵੱਖ ਤਰ੍ਹਾਂ ਦੇ ਕੰਮ ਵੀ ਕੀਤੇ। ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੇ ਕੈਨੇਡਾ ਲਈ ਆਪਣੀ ਪੀਆਰ ਵੀ ਅਪਲਾਈ ਕਰ ਦਿੱਤੀ ਸੀ।
ਕੈਨੇਡਾ ਵਿੱਚ ਚੰਗੀ ਜ਼ਿੰਦਗੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਉੱਥੇ ਹੀ ਪੱਕੇ ਤੌਰ ‘ਤੇ ਵਸਣ ਦਾ ਫੈਸਲਾ ਵੀ ਕੀਤਾ ਸੀ ਪਰ ਪੰਜਾਬ ਵਿੱਚ ਰਹਿੰਦੀ ਉਨ੍ਹਾਂ ਦੀ ਮਾਂ ਵਿਛੋੜੇ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਹ ਡਿਪਰੈਸ਼ਨ ਵਿੱਚ ਚਲੀ ਗਈ।ਜਿਸ ਤੋਂ ਬਾਅਦ ਉਹ ਆਪਣੇ ਮਾਪਿਆਂ ਦੀ ਦੇਖਭਾਲ ਕਰਨ ਲਈ ਪੰਜਾਬ ਵਾਪਸ ਆ ਗਏ ਅਤੇ ਆਪਣੇ ਪਰਿਵਾਰ ਕੋਲ ਰਹਿ ਕੇ ਇੱਥੇ ਹੀ ਕੋਈ ਕਾਰੋਬਾਰ ਕਰਨ ਦਾ ਫੈਸਲਾ ਕਰ ਲਿਆ।
ਲਵਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਤਿੰਨ ਵੱਖ ਵੱਖ ਫੂਡ ਚੈਨਜ਼ ਦੀਆਂ ਕੰਪਨੀਆਂ ਨਾਲ ਪਾਨਰਟ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।ਇੱਥੇ ਰਹਿ ਕੇ ਉਨ੍ਹਾਂ ਨਾ ਸਿਰਫ਼ ਆਪਣਾ ਕਾਰੋਬਾਰ ਸਫਲ ਬਣਾਇਆ ਬਲਕਿ ਲਗਭਗ 35 ਹੋਰ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ।
ਉਹ ਦੱਸਦੇ ਹਨ ਕਿ ਵਿਦੇਸ਼ ਵਿੱਚ ਉਨ੍ਹਾਂ ਪੂਰੀ ਮਿਹਨਤ ਨਾਲ ਕੰਮ ਕੀਤਾ ਅਤੇ ਹੁਣ ਇੱਥੇ ਰਹਿ ਕੇ ਵੀ ਉਹ ਪੂਰੀ ਮਿਹਨਤ ਦੇ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ। ਦੂਸਰਾ ਉਹ ਇੱਥੇ ਆਪਣੇ ਪਰਿਵਾਰ ਦੇ ਕੋਲ ਹਨ। ਉਹ ਦੱਸਦੇ ਹਨ ਕਿ ਵਿਦੇਸ਼ਾਂ ਵਿੱਚ ਰਹਿੰਦੇ ਬਹੁਤੇ ਪੰਜਾਬੀ ਵਤਨ ਵਾਪਸ ਮੁੜਣਾ ਚਾਹੁੰਦੇ ਹਨ ਪਰ ਸਰਕਾਰਾਂ ਨੂੰ ਵੀ ਨੌਵਜਾਨਾਂ ਇੱਥੇ ਨੌਕਰੀ ਅਤੇ ਕਾਰੋਬਾਰ ਕਰਨ ਲਈ ਮਾਹੌਲ ਪੈਦਾ ਕਰਨ ਦੀ ਲੋੜ ਹੈ। ਲਵਪ੍ਰੀਤ ਨਾਲ ਕੀਤੀ ਗੱਲਬਾਤ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਵੇਖ ਸਕਦੇ ਹੋ।

ਮਾਪਿਆਂ ਦੇ ਮੋਹ ਕਰਕੇ ਮੈਂ ਕੈਨੇਡਾ ਛੱਡ ਦਿੱਤਾ
More from AgricultureMore posts in Agriculture »
Be First to Comment