ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੂਆਣਾ ਦੇ ਰਹਿਣ ਵਾਲੇ ਕਿਸਾਨ ਇਕਬਾਲ ਸਿੰਘ 25 ਏਕੜ ਜ਼ਮੀਨ ਉੱਪਰ ਖੇਤੀ ਕਰਦਾ ਹੈ। ਪੰਜਾਬ ਦੇ ਹੋਰ ਮੱਧਵਰਗੀ ਕਿਸਾਨਾਂ ਦੇ ਉਲਟ ਇਕਬਾਲ ਆਪਣੇ ਖੇਤੀ ਉਤਪਾਦ ਸੜਕ ਕਿਨਾਰੇ ਰੱਖ ਕੇ ਖੁਦ ਹੀ ਵੇਚਦੇ ਹਨ।
ਇਕਬਾਲ ਸਿੰਘ ਦੱਸਦੇ ਹਨ ਕਿ ਉਹ ਆਪਣੇ ਘਰ ਵਿੱਚ ਸਟੋਰ ਕਿੱਤੇ ਆਲੂਆਂ ਨੂੰ ਆਪਣੀ ਗੱਡੀ ਵਿੱਚ ਭਰ ਕੇ ਆਪਣੇ ਖੇਤ ਲੈ ਆਉਂਦੇ ਹਨ ਅਤੇ ਆਪਣੇ ਖੇਤ ਅੱਗੇ ਗੱਡੀ ਖੜਾ ਕੇ ਉਹ ਸਿੱਧਾ ਗ੍ਰਾਹਕਾਂ ਨੂੰ ਆਲੂ ਵੇਚਦੇ ਹਨ। ਉਨ੍ਹਾਂ ਦੀ ਗੱਡੀ ਉਪਰ ਆਲੂ ਦੇ ਰੇਟ ਸਬੰਧੀ ਬੈਨਰ ਵੀ ਲੱਗਾ ਹੋਇਆ ਹੈ ਤਾਂ ਜੋ ਗ੍ਰਾਹਕਾਂ ਨੂੰ ਦੂਰੋਂ ਹੀ ਉਨ੍ਹਾਂ ਦੇ ਖੜੇ ਹੋਣ ਦਾ ਪਤਾ ਲੱਗ ਸਕੇ।
ਇਕਬਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਆਲੂਆਂ ਦੀ ਖੇਤੀ ਕਰਦੇ ਆ ਰਹੇ ਹਨ। ਉਹ ਦੱਸਦੇ ਹਨ ਕਿ ਜਦੋਂ ਉਹ ਆਲੂਆਂ ਦੀ ਫਸਲ ਨੂੰ ਮੰਡੀ ਵਿੱਚ ਵੇਚਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਰੇਟ ਬਹੁਤ ਹੀ ਘੱਟ ਮਿਲਦਾ ਸੀ ਅਤੇ ਆੜਤ ਸਮੇਤ ਹੋਰ ਖਰਚੇ ਪਾ ਕੇ ਉਨ੍ਹਾਂ ਨੂੰ ਬਹੁਤ ਘੱਟ ਬਚਤ ਹੁੰਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਖੁਦ ਹੀ ਆਪਣੀ ਫਸਲ ਨੂੰ ਰਿਟੇਲ ਵਿੱਚ ਵੇਚਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਹ ਚੰਗੀ ਕਮਾਈ ਵੀ ਕਰ ਰਹੇ ਹਨ। ਉਹ ਦੱਸਦੇ ਹਨ ਕਿ ਮੰਡੀ ਦੇ ਮੁਕਾਬਲੇ ਖੁਦ ਫਸਲ ਵੇਚ ਕੇ ਉਹ ਤਕਰੀਬਨ ਡੇਢ ਗੁਣਾ ਜਿਆਦਾ ਮੁਨਾਫਾ ਕਮਾ ਰਹੇ ਹਨ।
ਇਕਬਾਲ ਦਾ ਕਹਿਣਾ ਹੈ ਕਿ ਆਮ ਕਿਸਾਨ ਆਪਣੀ ਫਸਲ ਨੂੰ ਖੁਦ ਰਿਟੇਲ ਵਿੱਚ ਵੇਚਣ ਲਈ ਸ਼ਰਮ ਮਹਿਸੂਸ ਕਰਦੇ ਹਨ ਜਦਕਿ ਆਪਣੀ ਫਸਲ ਦੀ ਰਿਟੇਲ ਆਪ ਕਰਨ ਵਿੱਚ ਕਿਸਾਨਾਂ ਨੂੰ ਸੰਗ ਨਹੀਂ ਮੰਨਣੀ ਚਾਹੀਦੀ ਸਗੋਂ ਖੁਦ ਫਸਲ ਵੇਚਣ ਨਾਲ ਕਮਾਈ ਜ਼ਿਆਦਾ ਹੁੰਦੀ ਹੈ। ਇਸ ਵੀਡੀਓ ਵਿੱਚ ਇਕਬਾਲ ਆਪਣੇ ਵੱਖਰੇ ਤਜਰਬੇ ਬਾਰੇ ਗੱਲਬਾਤ ਕਰ ਰਿਹਾ ਹੈ।

ਕਿਸਾਨਾਂ ਨੇ ਜੇ ਕਾਮਯਾਬ ਹੋਣਾ ਹੈ ਤਾਂ ਸੰਗ ਲਾਹੁਣੀ ਪੈਣੀ ਹੈ
More from AgricultureMore posts in Agriculture »
Be First to Comment