ਪੰਜਾਬ ਦਾ ਖੇਤੀ ਖੇਤਰ ਸੰਕਟ ਦਾ ਸ਼ਿਕਾਰ ਹੈ ਇਸ ਗੱਲ ਨੂੰ ਲੈ ਕੇ ਕੋਈ ਵੀ ਦੋ ਰਾਵਾਂ ਨਹੀਂ ਹਨ। ਕਿਸਾਨਾਂ, ਖੇਤੀਬਾੜੀ ਮਾਹਿਰਾਂ ਅਤੇ ਸਰਕਾਰਾਂ ਸਮੇਤ ਇਸਦੇ ਕਾਰਨਾਂ ਅਤੇ ਹੱਲ ਸਬੰਧੀ ਦਾਅਵੇ ਵੱਖੋ-ਵੱਖਰੇ ਹਨ। ਜੇ ਪੰਜਾਬ ਦੀ ਨਵੀਂ ਪੀੜੀ ਦੀ ਗੱਲ ਕਰੀਏ ਤਾਂ ਉਹ ਖੇਤੀ ਨੂੰ ਗੈਰ ਲਾਹੇਵੰਦ ਧੰਦਾ ਮੰਨ ਚੁੱਕੀ ਹੈ ਜਿਸਦਾ ਪ੍ਰਤੱਖ ਪ੍ਰਮਾਣ ਵਿਦੇਸ਼ ਜਾਣ ਲਈ ਨੌਜਵਾਨਾਂ ਵਿੱਚ ਲੱਗੀ ਹੋੜ ਤੋਂ ਲਗਾਇਆ ਜਾ ਸਕਦਾ ਹੈ।ਅਜਿਹੇ ਮਾਹੌਲ ਵਿੱਚ ਵੀ ਕੁੱਝ ਜ਼ਮੀਨ ਨਾਲ ਜੁੜੇ ਹੋਏ ਲੋਕ ਹਨ ਜੋ ਪੰਜਾਬ ਵਿੱਚ ਰਹਿ ਕੇ ਹੀ ਭਵਿੱਖ ਸੰਵਾਰਨ ਜਾਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸਫਲ ਵੀ ਹੋ ਰਹੇ ਹਨ।
ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਸੰਗਾਲਾ ਦੇ ਦੋ ਚਚੇਰੇ ਭਰਾਵਾਂ ਰਾਜਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੇ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਪਰਿਵਾਰ ਨਾਲ ਸਬੰਧਿਤ ਇਨ੍ਹਾਂ ਭਰਾਵਾਂ ਨੇ ਆਪਣੀ ਫ਼ਸਲ ਨੂੰ ਆਪ ਪ੍ਰੋਸੈੱਸ ਕਰਕੇ ਇਸਦਾ ਖ਼ੁਦ ਮੰਡੀਕਰਨ ਕਰਕੇ ਸਫਲਤਾ ਹਾਸਲ ਕੀਤੀ ਹੈ। ਇਹ ਦੋਵੇਂ ਭਰਾ ਗੰਨੇ ਦੀ ਖੇਤੀ ਕਰਦੇ ਹਨ ਅਤੇ ਇਸ ਤੋਂ ਗੁੜ, ਸ਼ੱਕਰ ਆਦਿ ਉਤਪਾਦ ਖ਼ੁਦ ਤਿਆਰ ਕਰਦੇ ਹਨ ਅਤੇ ਆਪਣੇ ਖੇਤ ਵਿੱਚ ਸਟਾਲ ਲਾ ਕੇ ਖ਼ੁਦ ਹੀ ਵੇਚ ਰਹੇ ਹਨ।
ਇਨ੍ਹਾਂ ਭਰਾਵਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਪੈਦਾਵਾਰ ਕਰਕੇ ਕਿਸਾਨ ਕਾਮਯਾਬ ਨਹੀਂ ਹੋ ਸਕਦਾ। ਖੇਤੀਬਾੜੀ ਨੂੰ ਕਾਮਯਾਬ ਕਰਨ ਲਈ ਕਿਸਾਨ ਨੂੰ ਇਸਦੀ ਮਾਰਕੀਟਿੰਗ ਵੀ ਆਪਣੇ ਹੱਥ ਵਿੱਚ ਲੈਣੀ ਪਵੇਗੀ।
ਇਨ੍ਹਾਂ ਭਰਾਵਾਂ ਦਾ ਮੰਨਣਾ ਹੈ ਕਿ ਵਿਦੇਸ਼ਾਂ ਵਿੱਚ ਦੋਮ ਦਰਜੇ ਦੇ ਕੰੰਮ ਪੰਜਾਬੀ ਨੌਜਵਾਨ ਦਿਲ ਲਾ ਕੇ ਕਰਦੇ ਹਨ ਤਾਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੀ ਫ਼ਸਲ ਦਾ ਆਪ ਵਪਾਰੀ ਬਣਨ ਵਿੱਚ ਸ਼ਰਮ ਨਹੀਂ ਮੰਨਣੀ ਚਾਹੀਦੀ। ਇਨ੍ਹਾਂ ਭਰਾਵਾਂ ਦੇ ਕੰਮ-ਢੰਗ ਅਤੇ ਕਾਰੋਬਾਰ ਬਾਰੇ ਹੇਠਲੀ ਵੀਡੀਓ ਵਿੱਚ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ ਹੈ:-
ਕਿਸਾਨ ਤੋਂ ਵਪਾਰੀ ਬਣ ਗਏ ਪਰ ਦੋ ਨੰਬਰ ਦਾ ਕੰਮ ਨਹੀਂ ਕਰਨਾ
More from AgricultureMore posts in Agriculture »
Be First to Comment