Press "Enter" to skip to content

ਫਸਲ ਕੋਈ ਮਾੜੀ ਨੀ ਬਸ ਖੇਤੀ ਕਰਨ ਦਾ ਢੰਗ ਬਦਲਨਾ ਪੈਣਾ

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਨੰਦਗੜ੍ਹ ਦੇ ਰਹਿਣ ਵਾਲੇ ਨਵਦੀਪ ਸਿੰਘ ਇੱਕ ਆਮ ਕਿਸਾਨ ਹਨ। ਨਵਦੀਪ ਸਿੰਘ ਨੇ ਇੱਕ ਏਕੜ ਵਿੱਚ ਅਮਰੂਦ ਦਾ ਬਾਗ ਲਗਾਇਆ ਹੋਇਆ ਹੈ ਅਤੇ ਇਸ ਬਾਗ ਵਿੱਚ ਹੀ ਉਹ ਲਸਣ ਦੀ ਖੇਤੀ ਵੀ ਕਰਦੇ ਹਨ। ਉਹਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਲਸਣ ਦੀ ਖੇਤੀ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਦੇ ਲਸਣ ਦੀ ਚੰਗੀ ਕੁਆਲਿਟੀ ਦੇ ਚਲਦੇ ਕੁਝ ਲਸਣ ਉਨ੍ਹਾਂ ਦੇ ਘਰ ਤੋਂ ਹੀ ਵਿਕ ਜਾਂਦਾ ਹੈ।

ਇਸ ਤੋਂ ਇਲਾਵਾ ਉਹ ਆਪਣੀ ਫਸਲ ਦੀ ਖੁਦ ਹੀ ਮਾਰਕੀਟਿੰਗ ਕਰਦੇ ਹਨ ਅਤੇ ਵੱਖ ਵੱਖ ਮੇਲਿਆ ਉਪਰ ਜਾ ਕੇ ਖੁਦ ਸਟਾਲ ਲਗਾ ਕੇ ਲਸਣ ਵੇਚਦੇ ਹਨ।ਉਹ ਦੱਸਦੇ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਖੁਦ ਵੇਚਣ ਵਿੱਚ ਸੰਗ ਨਹੀਂ ਮੰਨਣੀ ਚਾਹੀਦੀ ਸਗੋਂ ਆਪਣੀ ਫਸਲ ਸਿੱਧੀ ਲੋਕਾਂ ਨੂੰ ਵੇਚ ਕੇ ਉਹ ਖੇਤੀ ਵਿੱਚੋਂ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਉਹ ਦੱਸਦੇ ਹਨ ਕਿ ਕਿਸਾਨਾਂ ਨੂੰ ਖੇਤੀ ਕਰਨ ਦਾ ਢੰਗ ਬਦਲਣਾ ਪੈਣਾ ਹੈ ਜਿਸ ਨਾਲ ਕਿਸਾਨਾਂ ਖੇਤੀ ਵਿੱਚੋਂ ਚੰਗਾਂ ਮੁਨਾਫਾ ਕਮਾ ਸਕਦਾ ਹੈ। ਉਹ ਕਹਿੰਦੇ ਹਨ ਕਿ ਕਿਸਾਨਾਂ ਖੇਤ ਵਿੱਚ ਆਪਣੀ ਫਸਲ ਪੈਦਾ ਕਰਦਾ ਹੈ ਅਤੇ ਮੰਡੀ ਵਿੱਚ ਵੇਚ ਦਿੰਦਾ ਹੈ ਅਤੇ ਮੰਡੀ ਵਿੱਚ ਆੜਤੀਆਂ ਉਸ ਤੋਂ ਘੱਟ ਰੇਟ ਵਿੱਚ ਫਸਲ ਖਰੀਦ ਕੇ ਖੁਦ ਦੁੱਗਣੇ ਭਾਅ ਫਸਲ ਵੇਚ ਕੇ ਮੁਨਾਫਾ ਕਮਾਉਂਦਾ ਹੈ ਜਦਕਿ ਜੇਕਰ ਕਿਸਾਨ ਆਪਣੀ ਫਸਲ ਦੀ ਖੁਦ ਮਾਰਕੀਟਿੰਗ ਕਰਨ ਤਾਂ ਕਿਸਾਨਾਂ ਵੀ ਖੇਤੀ ਵਿੱਚੋਂ ਚੰਗੀ ਆਮਦਨ ਲੈ ਸਕਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਖੁਦ ਇੱਕ ਮਰਲੇ ਤੋਂ ਲਸਣ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਅਤੇ ਹੌਲੀ ਹੌਲੀ ਰਕਬੇ ਨੂੰ ਵਧਾ ਕੇ ਹੁਣ ਉੁਹ ਇੱਕ ਏਕੜ ਵਿੱਚ ਲਸਣ ਪੈਦਾ ਕਰਦੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਬਲਦਵੀਂ ਖੇਤੀ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਕਿਸਾਨਾਂ ਬਦਲਵੀਂ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਛੋਟੇ ਪੱਧਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਆਪਣੇ ਖੇਤੀ ਤਜ਼ਰਬੇ ਦੇ ਨਾਲ ਹੀ ਰਕਬੇ ਨੂੰ ਵਧਾਉਣ ਚਾਹੀਦਾ ਹੈ। ਉਨ੍ਹਾਂ ਦੇ ਖੇਤੀ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *