ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਉਣੀ ਦੇ ਰਹਿਣ ਵਾਲੇ ਜਸਕਰਨ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ। ਜਸਕਰਨ ਸਿੰਘ ਸਟ੍ਰਾਬੇਰੀ ਦੀ ਖੇਤੀ ਦੇ ਨਾਲ-ਨਾਲ ਇੰਟਰ ਕਰੋਪਿੰਗ ਤਕਨੀਕ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜਸਕਰਨ ਸਿੰਘ ਰਸਾਇਣ-ਮੁਕਤ ਸਬਜ਼ੀਆਂ ਪੈਦਾ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦੀ ਖਪਤਕਾਰਾਂ ਵਿੱਚ ਬਹੁਤ ਮੰਗ ਹੈ। ਜਸਕਰਨ ਆਪਣੇ ਖੇਤ ਦੀ ਉਪਜ ਨੂੰ ਫਾਰਮ ਤੋਂ ਹੀ ਸੜਕ ਉਪਰ ਇੱਕ ਸਟਾਲ ਲਗਾ ਕੇ ਵੇਚਦੇ ਹਨ ਅਤੇ ਚੰਗੀ ਕਮਾਈ ਕਰ ਰਹੇ ਹਨ।
ਉਹ ਦੱਸਦੇ ਹਨ ਕਿ ਸਬਜੀਆਂ ਦੀ ਕਾਸ਼ਤ ਕਰਨ ਲਈ ਉਹ ਆਪਣੇ ਖੇਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਰੇਹ ਸਪ੍ਰੇਹ ਨਹੀਂ ਵਰਤਦੇ ਜੋ ਸਿਹਤ ਲਈ ਹਾਨੀਕਾਰਨ ਹੋਵੇ। ਜਿਸ ਕਰਕੇ ਆਮ ਲੋਕ ਉਨ੍ਹਾਂ ਕੋਲੋ ਸਬਜ਼ੀ ਖਰੀਦਣ ਨੂੰ ਤਰਜ਼ੀਹ ਦਿੰਦੇ ਹਨ। ਉਹ ਦੱਸਦੇ ਹਨ ਕਿ ਉਹ ਸਬਜੀਆਂ ਨੂੰ ਭਾਵੇਂ ਮਾਰਕਿਟ ਰੇਟ ਤੋਂ ਥੋੜਾਂ ਜਿਆਦਾ ਉਪਰ ਵੇਚਦੇ ਹਨ ਪਰ ਜੋ ਲੋਕ ਚੰਗਾਂ ਅਤੇ ਜ਼ਹਿਰ ਮੁਕਤ ਖਾਣਾ ਖਾਣ ਦੇ ਇਛੁੱਕ ਹਨ ਉਹ ਮਹਿੰਗਾ ਸਸਤਾ ਨਹੀਂ ਵੇਖਦੇ ਸਗੋਂ ਉਨ੍ਹਾਂ ਨੂੰ ਚੰਗੀ ਚੀਜ਼ ਮਿਲਣੀ ਚਾਹੀਦੀ ਹੈ।
ਉਹ ਦੱਸਦੇ ਹਨ ਕਿ ਸਵੇਰੇ ਵੇਲੇ ਤੋਂ ਹੀ ਉਹ ਸਬਜ਼ੀ ਨੂੰ ਤੋੜਣ ਲੱਗ ਜਾਂਦੇ ਹਨ ਅਤੇ ਇਸ ਤਾਜ਼ਾ ਤੋੜੀ ਸਬਜ਼ੀ ਨੂੰ ਖਰੀਦਣ ਲਈ ਸਵੇਰ ਤੋਂ ਹੀ ਗ੍ਰਾਹਕ ਆਉਣ ਲੱਗ ਜਾਂਦੇ ਹਨ। ਜੇਕਰ ਸਬਜ਼ੀਆ ਦਾ ਝਾੜ ਜਿਆਦਾ ਹੋ ਜਾਵੇ ਤਾਂ ਉਹ ਮੰਡੀ ਵਿੱਚ ਵੀ ਸਬਜ਼ੀਆਂ ਵੇਚ ਕੇ ਚੰਗੀ ਕਮਾਈ ਕਰ ਲੈਂਦੇ ਹਨ।
ਉਹ ਦੱਸਦੇ ਹਨ ਕਿ ਅੱਜ ਦੇ ਨੌਜਵਾਨ ਕੰਮ ਕਰਨ ਤੋਂ ਸੰਗ ਮੰਨਦੇ ਹਨ ਅਤੇ ਆਪਣੀ ਫਸਲ ਨੂੰ ਖੁਦ ਵੇਚਣ ਤੋਂ ਵੀ ਝਿਕਦੇ ਹਨ। ਜਦੋਂ ਉਹ ਆਪਣੇ ਖੇਤ ਵਿੱਚੋਂ ਸਬਜੀਆਂ ਵੇਚਣ ਲੱਗੇ ਤਾਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਵੀ ਟਿੱਚਰਾਂ ਕੀਤੀਆਂ ਕਿ ਚੰਗੀ ਜ਼ਮੀਨ ਵਾਲਾ ਹੋ ਕੇ ਉਹ ਖੁਦ ਸਬਜ਼ੀਆ ਕਿਉਂ ਵੇਚਦਾ ਹੈ ਪਰ ਉਨ੍ਹਾਂ ਕਿਸੇ ਦੀ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੀ ਫਸਲ ਆਪ ਉਗਾ ਕੇ ਵੇਚਣ ਦੀ ਸਲਾਹ ਦਿੱਤੀ ਜਿਸ ਨਾਲ ਕਿਸਾਨ ਵਧੀਆ ਕਮਾਈ ਕਰ ਸਕਦੇ ਹਨ। ਉਨ੍ਹਾਂ ਦੇ ਖੇਤੀਬਾੜੀ ਕਰਨ ਦੇ ਤਜ਼ਰਬਿਆਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਜਿਹੜੇ ਲੋਕ ਸ਼ੁੱਧ ਖਾਣਾ ਚਾਹੁੰਦੇ ਨੇ ਉਹ ਮਹਿੰਗਾ ਸਸਤਾ ਨਹੀਂ ਦੇਖਦੇ
More from AgricultureMore posts in Agriculture »
Be First to Comment